ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਦਾ ਫੈਸਲਾ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ ਦਾ ਫੈਸਲਾ
Publish Date: Thu, 03 Sep 2026 05:39 PM (IST)
Updated Date: Fri, 04 Sep 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਜਝਾਰੂ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼ਿੰਦਰ ਪਾਲ ਕੌਰ ਦਿਆਲਪੁਰਾ ਭਾਈਕਾ ਦੀ ਅਗਵਾਈ ਹੇਠ ਪਿੰਡ ਦਿਆਲਪੁਰਾ ਭਾਈਕਾ ਵਿਖੇ ਇੱਕ ਮੀਟਿੰਗ ਹੋਈ। ਮੀਟਿੰਗ ਦੌਰਾਨ ਭਖਦੀਆਂ ਮੰਗਾਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਦੌਰਾਨ ਸਰਬਜੀਤ ਕੌਰ ਮਹਿਰਾਜ ਅਤੇ ਆਰਤੀ ਸ਼ਰਮਾ ਕਾਂਗੜ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਸ ਮੀਟਿੰਗ ਦੌਰਾਨ ਬੀਬੀ ਸ਼ਿੰਦਰਪਾਲ ਕੌਰ ਦਿਆਲਪੁਰਾ ਨੇ ਕਿਹਾ ਕਿ ਵਾਰ-ਵਾਰ ਪੰਜਾਬ ਸਰਕਾਰ ਦੇ ਵਿਭਾਗੀ ਮੰਤਰੀ ਡਾ. ਬਲਜੀਤ ਕੌਰ ਨਾਲ ਮੀਟਿੰਗਾਂ ਹੋਈਆ, ਪਰ ਸਿਵਾਏ ਲਾਰਿਆਂ ਤੋਂ ਮੁਲਾਜਮਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਉਸ ਤੋਂ ਬਿਨਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਮੀਟਿੰਗਾਂ ਦੌਰਾਨ ਆਂਗਣਵਾੜੀ ਮੁਲਾਜਮਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਦੀ ਮੰਗ ਰੱਖੀ ਗਈ, ਪਰ ਉਹਨਾਂ ਨੇ ਵੀ 15 ਦਿਨ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਵਾਧਾ ਕਰਨ ਦਾ ਲਾਰਾ ਹੀ ਲਾ ਕੇ ਸਾਰ ਦਿੱਤਾ। ਉਹਨਾਂ ਨੇ ਝੂਠਾ ਲਾਰਾ ਲਾ ਕੇ ਅੱਜ ਤੱਕ ਵੀ ਕੋਈ ਮੀਟਿੰਗ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਵਾਰ-ਵਾਰ ਲਾਰੇ ਸੁਣ ਕੇ ਅੱਕ ਚੁੱਕੇ ਹਾਂ। ਹੁਣ 7 ਸਤੰਬਰ ਨੂੰ ਭਗਵੰਤ ਸਿੰਘ ਮਾਨ ਮਹਿਰਾਜ ਵਿਖੇ ਲੋਕ ਮਿਲਣੀ ਲਈ ਪਹੁੰਚ ਰਹੇ ਹਨ, ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਲੋਕ ਮਿਲਣੀ ਦੇ ਵਿੱਚ ਯੂਨੀਅਨ ਦੀ ਭਗਵੰਤ ਸਿੰਘ ਮਾਨ ਨਾਲ ਨਾ ਮੀਟਿੰਗ ਕਰਵਾਈ ਤਾਂ ਉਹ ਕਾਲੀਆਂ ਝੰਡੀਆਂ ਦਿਖਾ ਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਇਸੇ ਤਰ੍ਹਾਂ ਨਜ਼ਰ ਅੰਦਾਜ ਕਰਨਾ ਬੰਦ ਨਾ ਕੀਤਾ ਤਾ ਭਵਿੱਖ ਵਿਚ ਆਮ ਆਦਮੀ ਪਾਰਟੀ ਦਾ ਡੱਟਵਾ ਵਿਰੋਧ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਗੁਰਮੀਤ ਕੌਰ ਆਕਲੀਆ, ਸਰਕਲ ਪ੍ਰਧਾਨ ਜਗਦੀਸ਼ ਕੌਰ ਦਿਆਲਪੁਰਾ, ਗੁਰਮੇਲ ਕੌਰ ਮਲੂਕਾ, ਬਲਵਿੰਦਰ ਕੌਰ ਭਗਤਾ, ਪਰਮਜੀਤ ਕੌਰ ਸਲਾਵਤਪੁਰਾ ਆਦਿ ਯੂਨੀਅਨ ਆਗੂ ਸ਼ਾਮਲ ਸਨ।