-ਦਿਆਲਪੁਰਾ ਮਿਰਜ਼ਾ ਜ਼ਮੀਨੀ ਵਿਵਾਦ-ਪੀੜਤ ਪਰਿਵਾਰ ਨੇ ਚੌਥੇ ਦਿਨ ਵੀ ਟੈਂਕੀ ’ਤੇ ਹੀ ਧਰਨਾ ਦਿੱਤਾ, ਪ੍ਰਸ਼ਾਸਨ ਖਾਮੋਸ਼ -ਦਿਆਲਪੁਰਾ ਮਿਰਜ਼ਾ ਜ਼ਮੀਨੀ ਵਿਵਾਦ-
Publish Date: Wed, 18 Nov 2026 06:23 PM (IST)
Updated Date: Wed, 18 Nov 2026 06:24 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਪਿਛਲੇ ਚਾਰ ਦਿਨਾਂ ਤੋਂ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਕੁਝ ਪਰਿਵਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਚੌਥੇ ਦਿਨ ਵੀ ਜਾਰੀ ਰਿਹਾ। ਪੀੜਤ ਪਰਿਵਾਰ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ’ਤੇ ਡਟੇ ਹੋਏ ਹਨ ਤੇ ਪ੍ਰਸ਼ਾਸਨ ਵੱਲੋਂ ਇਨਸਾਫ਼ ਨਾ ਮਿਲਣ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਪੀੜਤ ਪਰਿਵਾਰਾਂ ਨੂੰ ਪਹਿਲੇ ਦਿਨ ਡੀਐੱਸਪੀ ਫੂਲ ਨੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਸਬੰਧਤ ਧਿਰ ਨੇ ਉਨ੍ਹਾਂ ਮਸਲਾ ਹੱਲ ਨਾ ਹੋਣ ਤੱਕ ਟੈਂਕੀ ਤੋਂ ਥੱਲੇ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰੰਤੂ ਉਕਤ ਪਰਿਵਾਰ ਹਾਲੇ ਤੱਕ ਪਾਣੀ ਵਾਲੀ ਟੈਂਕੀ ’ਤੇ ਡਟੇ ਹੋਏ ਹੋਏ ਹਨ, ਜਿਸ ਕਰਕੇ ਉਨ੍ਹਾਂ ਨੂੰ ਹੁਣ ਤਿੰਨ ਰਾਤਾਂ ਟੈਂਕੀ ਤੇ ਹੀ ਗੁਜ਼ਾਰਨੀਆਂ ਪਈਆਂ ਤੇ ਪ੍ਰਸ਼ਾਸਨ ਵੱਲੋਂ ਮਸਲੇ ਸਬੰਧੀ ਕੋਈ ਠੋਸ਼ ਸਿੱਟਾ ਮਾ ਨਿਕਲਣ ਕਰਕੇ ਅੱਜ ਚੌਥੀ ਰਾਤ ਵੀ ਟੈਂਕੀ ਉੱਪਰ ਹੀ ਲੰਘਣ ਦੀ ਉਮੀਦ ਹੈ। ਅੱਜ ਪੀੜਤ ਪਰਿਵਾਰਾਂ ਦੇ ਹੱਕ ਵਿਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਸ਼੍ਰੀ ਫ਼ਤਿਹਗੜ੍ਹ, ਭਰਾਤਰੀ ਜੱਥੇਬੰਦੀਆ, ਵੱਖ-ਵੱਖ ਸਿਆਸੀ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਨੇ ਹਮਾਇਤ ਦੀ ਹਾਮੀ ਭਰੀ ਹੈ। ਇਸ ਮੌਕੇ ਮੋਕੇ ਟਰੱਸਟ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਰਾਜ, ਭਾਜਪਾ ਆਗੂ ਦੀਪ ਕਮਲ ਸਿੰਘ ਧਰਮਕੋਟ, ਮਹਿਰਾ ਸਮਾਜ ਦੇ ਆਗੂ ਨਿਰਮਲ ਸਿੰਘ ਮੀਨੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਸੰਘਰਸ਼ ਵਿਚ ਪੂਰਾ ਸਾਥ ਦਿੱਤਾ ਜਾਵੇਗਾ। ਪੀੜਤ ਪਰਿਵਾਰਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦਾ ਤੁਰੰਤ ਹੱਲ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜ਼ਿਕਰਯੋਗ ਧਰਨਕਾਰੀਆਂ ਵੱਲੋਂ ਲਗਾਏ ਜਾਂ ਰਹੇ ਦੋਸ਼ਾਂ ਨੂੰ ਦੂਜੀ ਧਿਰ ਵੱਲੋਂ ਮੁੱਢੋ ਰੱਦ ਕੀਤਾ ਜਾਂ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆ, ਗੁਰਚਰਨ ਸਿੰਘ ਧਨੌਲਾ, ਮਹਿੰਦਰ ਸਿੰਘ ਬਰਨਾਲਾ, ਫ਼ਕੀਰ ਸਿੰਘ ਬਰਨਾਲਾ, ਅਮਰਜੀਤ ਸਿੰਘ ਸਹਿਣਾ, ਅਕਾਲੀ ਆਗੂ ਹਰਿੰਦਰ ਸਿੰਘ ਮਹਿਰਾਜ ਆਦਿ ਹਾਜ਼ਰ ਸਨ।