ਸੰਗਤ ਮੰਡੀ ’ਚ ਹਲਕਾ ਇੰਚਾਰਜ ਕੋਟਫੱਤਾ ਨੇ ਕਰਵਾਈ ਸਰਕਾਰੀ ਖ਼ਰੀਦ ਸ਼ੁਰੂ ਸੰਗਤ ਮੰਡੀ ’ਚ ਹਲਕਾ ਇੰਚਾਰਜ ਕੋਟਫੱਤਾ ਨੇ ਕਰਵਾਈ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
Publish Date: Fri, 09 Oct 2026 08:45 PM (IST)
Updated Date: Sat, 10 Oct 2026 04:08 AM (IST)
ਫੋਟੋ : 66 ਕੈਪਸਨ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਸੰਗਤ ਮੰਡੀ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ। ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਸੰਗਤ ਮੰਡੀ ਦੀ ਅਨਾਜ ਮੰਡੀ ਵਿਖੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਸਥਾਨਕ ਆੜ੍ਹਤੀ ਬਾਰੂ ਲਾਲ ਕੁੰਦਨ ਲਾਲ ਦੀ ਦੁਕਾਨ ’ਤੇ ਪਿੰਡ ਕੋਟਗੁਰੂ ਦੇ ਕਿਸਾਨ ਚੇਤ ਸਿੰਘ ਸਿੱਧੂ ਵੱਲੋਂ ਲਿਆਂਦੀ ਝੋਨੇ ਦੀ ਪਹਿਲੀ ਢੇਰੀ ਦੀ ਖ਼ਰੀਦ ਕੀਤੀ ਗਈ ਤੇ ਕਿਸਾਨ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ ਮਾਰਕੀਟ ਕਮੇਟੀ ਸੰਗਤ ਅਧੀਨ ਆਉਂਦੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਲਈ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਖਰੀਦ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਇਸ ਮੌਕੇ ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਲਖਵੀਰ ਸਿੰਘ ਮਾਨ, ਅਗਰਵਾਲ ਸਮਾਜ ਬਠਿੰਡਾ ਦੇ ਚੇਅਰਮੈਨ ਸੁਰਿੰਦਰ ਕੁਮਾਰ, ਟ੍ਰੇਡ ਵਿੰਗ ਦੇ ਚੇਅਰਮੈਨ ਨਰੇਸ਼ ਕੁਮਾਰ, ਪ੍ਰਧਾਨ ਰਵੀ ਗੋਇਲ, ਆਪ ਆਗੂ ਬਹਾਦਰ ਸਿੰਘ ਸਿੱਧੂ, ਆਪ ਆਗੂ ਜਸਵੰਤ ਸਿੰਘ ਸੋਮਾ, ਸੀਰਾ ਸਿੰਘ ਫੁੱਲੋ ਮਿੱਠੀ,ਚੇਅਰਮੈਨ ਦਲਿਤ ਸਮਾਜ ਬਠਿੰਡਾ ਦਿਹਾਤੀ, ਮਹਿੰਦਰ ਕੁਮਾਰ ਮੈਂਬਰ, ਰਣਜੀਤ ਕੁਮਾਰ ਫੁੱਲੋ ਮਿੱਠੀ, ਮਾਰਕੀਟ ਕਮੇਟੀ ਸੰਗਤ ਦੇ ਸਕੱਤਰ ਗੁਰਵਿੰਦਰ ਸਿੰਘ , ਮਨਚੰਦਨ ਸਿੰਘ, ਮੰਡੀ ਇੰਚਾਰਜ, ਰੇਸ਼ਮ ਸਿੰਘ ਸੰਗਤ, ਗੁਰਜੀਤ ਸਿੰਘ ਖਾਲਸਾ, ਭਿੰਦਰ ਸਿੰਘ,ਲੱਖੀ ਸਿੱਧੂ ਸੰਗਤ, ਗੁਰਜੀਤ ਸਿੰਘ ਗੋਰਾ , ਆੜਤੀਆਂ ਕ੍ਰਿਸ਼ਨ ਕੁਮਾਰ ਭੋਲਾ, ਗੋਗੀ ਬਾਂਸਲ ਆਦਿ ਹਾਜ਼ਰ ਸਨ।