ਬਾਬਾ ਮੋਨੀ ਕਾਲਜ ਦੇ ਐਮਡੀ ਲਖਵੀਰ ਸਿੱਧੂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਬਾਬਾ ਮੋਨੀ ਕਾਲਜ ਦੇ ਐਮਡੀ ਲਖਵੀਰ ਸਿੱਧੂ ਦੇ ਦੇਹਾਂਤ ’ਤੇ ਦੁੱਖ ਪ੍ਰਗਟ
Publish Date: Tue, 08 Sep 2026 05:16 PM (IST)
Updated Date: Tue, 08 Sep 2026 05:16 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਾਬਾ ਮੋਨੀ ਕਾਲਜ ਲਹਿਰਾ ਮੁਹੱਬਤ ਦੇ ਐਮਡੀ ਲਖਵੀਰ ਸਿੰਘ ਸਿੱਧੂ ਦੇ ਅਚਾਨਕ ਦੇਹਾਂਤ ’ਤੇ ਵੱਖ ਵੱਖ ਰਾਜਸੀ, ਧਾਰਮਿਕ, ਸਮਾਜਿਕ ਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੀ ਮੌਤ ’ਤੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਹਲਕਾ ਭੁੱਚੋ ਮੰਡੀ ਦੇ ਇੰਚਾਰਜ਼ ਡਾ. ਦਲਜੀਤ ਸਿੰਘ ਗੁਰੂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਵਰਨ ਸਿੰਘ ਪੂਹਲੀ, ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਇਕਬਾਲਜੀਤ ਸਿੰਘ ਪੂਹਲੀ, ਮੈਂਬਰ ਜਨਰਲ ਕੌਂਸਲ ਨਰਦੇਵ ਸਿੰਘ ਪੂਹਲੀ, ਸਰਕਲ ਨਥਾਣਾ ਦੇ ਪ੍ਰਧਾਨ ਗੁਰਭੇਜ ਸਿੰਘ ਸਾਬਕਾ ਸਰਪੰਚ ਨਥਾਣਾ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਮਾਲਵਾ, ਅਕਾਲੀ ਆਗੂ ਪਰਗਟ ਸਿੰਘ ਲੀਲਾ ਪੂਹਲੀ, ਅਕਾਲੀ ਆਗੂ ਸੁਖਪਾਲ ਸਿੰਘ ਸੁੱਖੀ, ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਮਾਲਵਾ ਜੋਨ ਪ੍ਰਧਾਨ ਅਤੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ, ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਲਖਵੀਰ ਸਿੰਘ ਸਿੱਧੂ ਬਹੁਤ ਹੀ ਮਿਲਣਸਾਰ ਅਤੇ ਨੇਕ ਸੁਭਾਅ ਦੇ ਮਾਲਕ ਸਨ। ਉਨ੍ਹਾਂ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਕੀਤੀ। ਉਹ ਯੂਥ ਕਾਂਗਰਸ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਤੋਂ ਇਲਾਵਾ ਵੱਖ ਵੱਖ ਅਹੁਦਿਆਂ ’ਤੇ ਰਹੇ, ਪਰ ਹੁਣ ਉਹ ਸਿਆਸਤ ਨੂੰ ਛੱਡ ਕੇ ਬਾਬਾ ਮੋਨੀ ਜੀ ਕਾਲਜ ਚਲਾ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਲਹਿਰਾ ਮੁਹੱਬਤ ਦੇ ਸਮਸ਼ਾਨ ਘਾਟ ਵਿਚ ਕੀਤਾ ਗਿਆ, ਜਿੱਥ ਸੈਂਕੜੇ ਲੋਕਾਂ ਨੇ ਸੇਜ਼ਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।