ਵਿਸ਼ਵ ਪੱਧਰੀ ਸਕਾਲਰ ਇੰਡੈਕਸ ’ਚ ਜੀਕੇਯੂ ਦੇ ਅਧਿਆਪਕਾਂ ਦੀਆਂ ਸ਼ਲਾਘਾਯੋਗ ਖੋਜ ਪ੍ਰਾਪਤੀਆਂ ਵਿਸ਼ਵ ਪੱਧਰੀ ਸਕਾਲਰ ਇੰਡੈਕਸ ਵਿਚ ਜੀਕੇਯੂ ਦੇ ਅਧਿਆਪਕਾਂ ਦੀਆਂ ਸ਼ਲਾਘਾਯੋਗ ਖੋਜ ਪ੍ਰਾਪਤੀਆਂ
Publish Date: Wed, 14 Oct 2026 04:24 PM (IST)
Updated Date: Wed, 14 Oct 2026 04:27 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ, ਅੰਤਰ-ਰਾਸ਼ਟਰੀ ਪੱਧਰ ਤੇ ਵਿੱਦਿਅਕ ਤੇ ਖੇਡਾਂ ਦੇ ਨਾਲ-ਨਾਲ ਅਕਾਦਮਿਕ ਖੇਤਰ ਵਿਚ ਨਾਮਣਾ ਖੱਟਣ ਵਾਲੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਿੰਨ ਅਧਿਆਪਕਾਂ ਨੇ ਵਿਸ਼ਵ ਪੱਧਰੀ ਸਕਾਲਰ ਇੰਡੈਕਸ ਵਿਚ ਦੁਨੀਆਂ ਦੇ ਪਹਿਲੇ 1000 ਖੋਜਾਰਥੀਆਂ ਵਿਚ ਆਪਣਾ ਨਾਮ ਦਰਜ ਕਰਵਾ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ। ਡਾ. ਅਨੂ ਪ੍ਰਿਆ, ਡਾ. ਲਖਵਿੰਦਰ ਸਿੰਘ ਤੇ ਡਾ. ਨਵਦੀਪ ਸਿੰਘ ਗਰੇਵਾਲ ਨੇ ਖੋਜ ਦੇ ਖੇਤਰ ਵਿਚ ਮਾਣਮੱਤੀ ਅਕਾਦਮਿਕ ਪ੍ਰਾਪਤੀ ਹਾਸਲ ਕੀਤੀ ਹੈ। ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਇਨ੍ਹਾਂ ਵਿਗਿਆਨੀਆਂ ਨੂੰ ਇਸ ਸ਼ਾਨਾਮਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਉਹਨਾਂ ਦੀ ਲਗਣ ਤੇ ਖੋਜ ਗਤੀਵਿਧੀਆਂ ਨੇ ਯੂਨੀਵਰਸਿਟੀ ਨੂੰ ਅੰਤਰ-ਰਾਸ਼ਟਰੀ ਪਛਾਣ ਦਿੱਤੀ ਹੈ। ਉਨ੍ਹਾਂ ਹੋਰਨਾਂ ਸਾਇੰਸਦਾਨਾਂ ਨੂੰ ਨਿਰੰਤਰ ਅਤੇ ਉਦੇਸ਼ਪੂਰਨ ਖੋਜਾਂ ਕਰਨ ਅਤੇ ਸਦਾ ਗਤੀਸ਼ੀਲ ਰਹਿਣ ਦੀ ਪ੍ਰੇਰਣਾ ਦਿੱਤੀ। ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਤੇ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਫ਼ਲਤਾ ਵਰਸਿਟੀ ਦੇ ਅਧਿਆਪਕਾਂ ਦੀ ਉੱਚ-ਸਿੱਖਿਆ ਵਿਚ ਖੋਜ, ਨਵੀਨਤਾ ਤੇ ਵਿਗਿਆਨਿਕ ਉੱਨਤੀ ਲਈ ਲੋੜੀਂਦੀਆਂ ਪਹਿਲ-ਕਦਮੀਆਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਸਕਾਲਰ ਇੰਡੈਕਸ ਵੱਲੋਂ ਜਾਰੀ ਪ੍ਰਮਾਣਿਤ ਦਰਜਾਬੰਦੀ ਅਨੁਸਾਰ ਫੈਕਲਟੀ ਆਫ਼ ਐਗਰੀਕਲਚਰ ਦੇ ਸਹਾਇਕ ਪ੍ਰੋਫੈਸਰ ਡਾ. ਲਖਵਿੰਦਰ ਸਿੰਘ ਦੇ “ਬੇਰੀ ਜੈਨੇਟਿਕਸ ਐਂਡ ਕਲਟੀਵੇਸ਼ਨ” ਵਿਸ਼ੇ ਤੇ ਆਧਾਰਿਤ ਖੋਜ ਪੱਤਰ ਨੂੰ ਭਾਰਤ ਵਿੱਚ ਤੀਜਾ ਅਤੇ ਵਿਸ਼ਵ ਪੱਧਰ ਤੇ 256ਵਾਂ ਸਥਾਨ ਹਾਸਲ ਹੋਇਆ ਹੈ। ਇਹ ਦਰਜਾਬੰਦੀ 2021 ਤੋਂ 2025 ਤੱਕ ਦੇ ਖੋਜ ਪ੍ਰਭਾਵਾਂ ’ਤੇ ਆਧਾਰਿਤ ਹੈ। ਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਜੂਏਜ਼ਿਸ ਵਿਚ ਸਹਾਇਕ ਪ੍ਰੋਫੈਸਰ ਡਾ. ਅਨੂ ਪ੍ਰਿਆ ਦੇ ਖੋਜ ਪੱਤਰ “ਮਲਟੀਕੰਪੋਨੈਂਟ ਸਿੰਥੇਸਿਸ ਆਫ਼ ਹੈਟਰੋਸਾਟਿਕਲਜ਼” ਜੋ ਡੀ (ਡੀ- ਇੰਡੈਕਸ-7) ਅਤੇ ਐਚ (ਐੱਚ- ਇੰਡੈਕਸ-7) ਵਿਚ ਦਰਜ ਹੈ, ਨੂੰ ਵਿਸ਼ਵ ਪੱਧਰ ਤੇ 357 ਵਾਂ ਅਤੇ ਭਾਰਤ ਵਿੱਚ 93ਵਾਂ ਸਥਾਨ ਹਾਸਲ ਹੋਇਆ। ਖੋਜ ਤੇ ਵਿਕਾਸ ਸੈੱਲ ਦੇ ਸਹਾਇਕ ਨਿਰਦੇਸ਼ਕ ਡਾ. ਗਰੇਵਾਲ ਦਾ ਖੋਜ ਪੱਤਰ ਮੈਗਨੀਸ਼ੀਅਮ ਸਮੱਗਰੀ, ਸੁਰੱਖਿਆਤਮਕ ਕੋਟਿੰਗਾਂ ਅਤੇ ਬਾਇਓਡੀਗ੍ਰੇਡੇਬਲ ਇਮਪਲਾਟਾਂ ਤੇ ਕੇਂਦ੍ਰਿਤ ਹੈ, ਨੂੰ ਵਿਸ਼ਵ ਪੱਧਰ ਤੇ 893 ਵਾਂ ਤੇ ਭਾਰਤ ਵਿਚੋਂ 36 ਵਾਂ ਸਥਾਨ ਹਾਸਲ ਹੋਇਆ ਹੈ। ਡਾ. ਗਰੇਵਾਲ ਦਾ ਖੋਜ ਪੱਤਰ, ਜੋ ਮਕੈਨੀਕਲ ਇੰਜੀਨੀਅਰਿੰਗ, ਧਾਤੂ ਵਿਗਿਆਨ, ਸਮੱਗਰੀ ਵਿਗਿਆਨ ਅਤੇ ਬਾਇਓਮੈਡੀਕਲ ਇੰਜੀਨੀਅਰਿੰਗ ਨੂੰ ਇਕੱਠਾ ਕਰਦਾ ਹੈ।