ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਦੀ ਸੁਰੂਆਤ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਦੀ ਸੁਰੂਆਤ
Publish Date: Fri, 30 Oct 2026 04:36 PM (IST)
Updated Date: Sat, 31 Oct 2026 04:01 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 30 ਅਕਤੂਬਰ ਤੋਂ ਪ੍ਰਭਾਤ ਫੇਰੀਆਂ ਸ਼ੁਰੂਆਤ ਕੀਤੀ ਗਈ ਹੈ, ਜੋ 24 ਨਵੰਬਰ ਤੱਕ ਜਾਰੀ ਰਹਿਣਗੀਆਂ। ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਭਗਤਾ ਭਾਈ ਕਮੇਟੀ ਦੇ ਆਗੂ ਮਿਸਤਰੀ ਨਿਰਮਲ ਸਿੰਘ, ਰਛਪਾਲ ਸਿੰਘ ਨਿੱਕਾ ਧੀਮਾਨ ਤੇ ਦਵਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਰੂ ਕੀਤੀਆਂ ਗਈਆਂ ਪ੍ਰਭਾਤ ਫੇਰੀਆਂ ਤਹਿਤ ਪਹਿਲੀ ਪ੍ਰਭਾਤ ਫੇਰੀ 30 ਅਕਤੂਬਰ ਨੂੰ ਨਿਰਮਲ ਸਿੰਘ ਹੀਰੋ ਐਗਰੋ ਇੰਡਸਟਰੀ ਭਗਤਾ ਭਾਈ ਦੇ ਘਰ ਤੋਂ ਸ਼ੁਰੂ ਕੀਤੀ ਗਈ, ਜਿਸ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਮਬਾਰਕਬਾਦ ਦਿੱਤੀ। ਇਸ ਉਪਰੰਤ ਆਗੂਆਂ ਨੇ ਦੱਸਿਆ ਕਿ 31 ਅਕਤੂਬਰ ਨੂੰ ਹਰਭਜਨ ਸਿੰਘ ਦੁਆ ਮੈਡੀਕਲ ਸਟੋਰ ਭਗਤਾ ਦੇ ਘਰ ਪ੍ਰਭਾਤ ਫੇਰੀ ਪਹੁੰਚੇਗੀ, 1 ਨਵੰਬਰ ਨੂੰ ਹਰਭਜਨ ਸਿੰਘ ਟੇਲਰ ਮਾਸਟਰ, 2 ਨੂੰ ਅਰਸ਼ਦੀਪ ਸਿੰਘ ਧੀਮਾਨ ਵਾਲੇ, 3 ਨੂੰ ਰਘਵੀਰ ਸਿੰਘ ਟੇਲਰ ਮਾਸਟਰ ਨੇੜੇ ਨਵਾਂ ਪੁਲ, 4 ਨੂੰ ਮੰਦਰੀ ਬਿਜਲੀ ਵਾਲਾ, 5 ਨੂੰ ਸੀਰਾ ਸਿੰਘ ਨੇੜੇ ਨਵਾਂ ਪੁਲ, 6 ਨੂੰ ਸਰਵਨ ਸਿੰਘ ਸਰਦਾਰ ਐਗਰੋ ਇੰਡਸਟਰੀ, 7 ਨੂੰ ਮਨਜੀਤ ਕੌਰ ਮਾਨ, ਪਤਨੀ ਸਤਨਾਮ ਸਿੰਘ ਮਾਨ, 8 ਨੂੰ ਜਸਵਿੰਦਰ ਕੌਰ ਮਾਨ ਪਤਨੀ ਸੁਲੱਖਣ ਸਿੰਘ ਮਾਨ, 9 ਨੂੰ ਸੁਖਮੰਦਰ ਸਿੰਘ ਸੁਪਰ ਡੀਲਕਸ ਵਾਲੇ, 10 ਨੂੰ ਡਾ. ਪਰਗਟ ਸਿੰਘ, 11 ਨੂੰ ਪਰਮਜੀਤ ਸਿੰਘ ਈਸ਼ਵਰ ਮਕੈਨੀਕਲ ਵਰਕਸ, 12 ਨੂੰ ਮਾ. ਨਵਦੀਪ ਸਿੰਘ ਘੱਲਾਂ ਵਾਲੇ, 13 ਨੂੰ ਬਲਵੀਰ ਸਿੰਘ ਡੀਲਕਸ ਵਾਲੇ, 14 ਨੂੰ ਬਲਜਿੰਦਰ ਸਿੰਘ ਕੋਠੇ ਗੁਰੂ ਵਾਲੇ, 15 ਨੂੰ ਦਰਸ਼ਨ ਸਿੰਘ ਭਾਈ ਭਾਈਕੇ ਐਗਰੋ ਇੰਡਸਟਰੀ, 16 ਨੂੰ ਚਰਨਜੀਤ ਸਿੰਘ ਕਿਸਾਨ ਟ੍ਰੇਡਿੰਗ ਕੰਪਨੀ ਟਾਇਰਾਂ ਵਾਲੇ, 17 ਜਸਵੀਰ ਕੌਰ ਪਤਨੀ ਸਵ. ਜਗਰੂਪ ਸਿੰਘ ਧੀਮਾਨ, 18 ਨੂੰ ਬਲਵਿੰਦਰ ਸਿੰਘ ਧਾਲੀਵਾਲ ਨੈਸ਼ਨਲ ਪੰਪ ਦੇ ਸਾਹਮਣੇ, 19 ਨੂੰ ਮਿਸਤਰੀ ਰਾਮ ਸਿੰਘ, 20 ਨੂੰ ਅਜਮੇਰ ਸਿੰਘ ਗੈਸ ਬਿਲਡਰ ਵਾਲੇ, 21 ਨੂੰ ਬਿੱਟੂ ਸਿੰਘ ਟੇਲਰ ਮਾਸਟਰ ਸਰਾਵਾਂ ਵਾਲੇ, 22 ਨੂੰ ਬਲਵਿੰਦਰ ਸਿੰਘ ਧੀਮਾਨ ਸਟਾਰ ਐਗਰੋ ਇੰਡਸਟਰੀਜ਼, 23 ਨਵੰਬਰ ਨੂੰ ਹਰਨੇਕ ਸਿੰਘ ਮਠਾੜੂ (ਮਠਾੜੂ ਮਕੈਨੀਕਲ ਇੰਡਸਟਰੀਜ਼) ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਪੁੱਜੇਗੀ। 24 ਨੂੰ ਨਵੰਬਰ ਨੂੰ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਭਗਤਾ ਭਾਈ ਵਿਖੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਪ੍ਰਭਾਤ ਫੇਰੀਆਂ ਦਾ ਉਦੇਸ਼ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋੜਨਾ ਤੇ ਗੁਰਬਾਣੀ, ਸਿਮਰਨ ਤੇ ਸੇਵਾ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨਾ ਹੈ। ਇਸ ਮੌਕੇ ਵੱਖ ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਮਿਸਤਰੀ ਨਿਰਮਲ ਸਿੰਘ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਜਗਸੀਰ ਸਿੰਘ ਪੰਨੂੰ, ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਕੌਂਸਲਰ ਮਨਜੀਤ ਸਿੰਘ ਧੁੰਨਾ, ਰਛਪਾਲ ਸਿੰਘ ਨਿੱਕਾ, ਦਵਿੰਦਰ ਸਿੰਘ ਮਠਾੜੂ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਸੁਖਮੰਦਰ ਸਿੰਘ ਅਕਾਲ ਵਾਲੇ, ਢਾਡੀ ਬਲਵਿੰਦਰ ਸਿੰਘ ਭਗਤਾ, ਰਾਜੀਵ ਕੁਮਾਰ ਗੋਇਲ, ਬਿਕਰਮ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।