ਪਿੰਡ ਲਾਲੇਆਣਾ ’ਚ ਭਾਜਪਾ ਨੂੰ ਮਜ਼ਬੂਤੀ ਦੇਣ ਦਾ ਦਾਅਵਾ, ਕਈ ਪਰਿਵਾਰ ਪਾਰਟੀ ਵਿਚ ਸ਼ਾਮਲ ਪਿੰਡ ਲਾਲੇਆਣਾ ਵਿਚ ਭਾਜਪਾ ਨੂੰ ਮਜ਼ਬੂਤੀ ਦੇਣ ਦਾ ਦਾਅਵਾ, ਕਈ ਪਰਿਵਾਰ ਪਾਰਟੀ ਵਿਚ ਸ਼ਾਮਲ
Publish Date: Sun, 18 Oct 2026 05:41 PM (IST)
Updated Date: Sun, 18 Oct 2026 05:42 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਹਲਕਾ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲਣ ਦਾ ਦਾਅਵਾ ਕੀਤਾ ਗਿਆ, ਜਦੋਂ ਪਾਰਟੀ ਦੇ ਜ਼ਿਲ੍ਹਾ ਉਪ-ਪ੍ਰਧਾਨ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਅਗਵਾਈ ਹੇਠ ਕਈ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋਏ। ਪਾਰਟੀ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, ਇਸ ਮੌਕੇ 10 ਪਰਿਵਾਰਾਂ ਨੇ ਭਾਜਪਾ ਦੀਆਂ ਨੀਤੀਆਂ ਵਿੱਚ ਭਰੋਸਾ ਪ੍ਰਗਟਾਉਂਦਿਆਂ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਕੀਤਾ। ਪ੍ਰੈੱਸ ਨੋਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ, ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਮੀਤ ਸਿੰਘ, ਰੂਪ ਸਿੰਘ, ਸੰਦੀਪ ਸਿੰਘ, ਸੁਖਰਾਜ ਸਿੰਘ, ਜਗਤਾਰ ਸਿੰਘ, ਤਰਸੇਮ ਸਿੰਘ, ਗੁਰਾ ਸਿੰਘ, ਬੂਟਾ ਸਿੰਘ, ਬੀਰਾ ਸਿੰਘ, ਜਗਦੇਵ ਸਿੰਘ, ਅਜਮੇਰ ਸਿੰਘ, ਪੱਪੀ ਸਿੰਘ, ਬਾਬਾ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਹਰਬੰਸ ਸਿੰਘ ਅਤੇ ਅਮਰਿੰਦਰ ਸਿੰਘ ਦੇ ਨਾਂ ਸ਼ਾਮਲ ਹਨ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਹਲਕਾ ਤਲਵੰਡੀ ਸਾਬੋ ਵਿੱਚ ਭਾਜਪਾ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਨਾਲ ਸੰਪਰਕ ਕਰਕੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਪਾਰਟੀ ਵੱਲੋਂ ਪਿੰਡ ਲਾਲੇਆਣਾ ਵਿੱਚ ਹੋਈ ਇਸ ਸ਼ਮੂਲੀਅਤ ਨੂੰ ਹਲਕੇ ਵਿੱਚ ਸੰਗਠਨ ਦੇ ਵਿਸਥਾਰ ਵੱਲ ਇੱਕ ਅਹਿਮ ਕਦਮ ਦੱਸਿਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਗੁਣੀ ਗਾਟਵਾਲੀ ਵੀ ਮੌਜੂਦ ਸਨ।