ਪ੍ਰੈੱਸ ਕਲੱਬ ਦੇ ਛੇਵੇਂ ਸਮਾਗਮ 'ਚ ਬੱਚਿਆਂ ਦਾ ਸਨਮਾਨ ਪ੍ਰੈੱਸ ਕਲੱਬ ਦੇ ਛੇਵੇਂ ਸਮਾਗਮ 'ਚ ਬੱਚਿਆਂ ਦਾ ਸਨਮਾਨ
Publish Date: Thu, 24 Sep 2026 04:43 PM (IST)
Updated Date: Fri, 25 Sep 2026 04:03 AM (IST)
ਫੋਟੋ : 1 ਕੈਪਸ਼ਨ: ਵਿਦਿਆਰਥਣਾਂ ਦਾ ਸਨਮਾਨ ਕਰਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਬੂਟਾ ਸਿੰਘ ਜਲਾਲ ਚੇਅਰਮੈਨ, ਜਗਸੀਰ ਪੰਨੂੰ ਪ੍ਰਧਾਨ, ਜਤਿੰਦਰ ਸੈਂਕੀ ਪ੍ਰਧਾਨ, ਕਲੱਬ ਪ੍ਰਧਾਨ ਸੁਖਪਾਲ ਸਿੰਘ ਸੋਨੀ ਆਦਿ * ਮੁੱਖ ਮਹਿਮਾਨ ਵਜੋਂ ਮਾਰਕਫ਼ੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸਬੰਧਤ ਪ੍ਰੈੱਸ ਕਲੱਬ ਭਗਤਾ ਭਾਈ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਸ਼ੁਰੂ ਕੀਤੀ ਰੀਤ ਤਹਿਤ ਹਰ ਸਾਲ ਵਾਂਗ ਸਕਾਈ ਇੰਨ ਹੋਟਲ ਭਗਤਾ ਭਾਈ ਵਿਖੇ ਛੇਵਾਂ ਸਾਲਾਨਾ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਮਾਰਕਫ਼ੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਭਗਤਾ ਭਾਈ ਦੇ ਚੇਅਰਮੈਨ ਬੂਟਾ ਸਿੰਘ ਜਲਾਲ, ਨਗਰ ਪੰਚਾਇਤ ਭਗਤਾ ਭਾਈ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂੰ ਤੇ ਯੂਥ ਵਪਾਰ ਮੰਡਲ ਭਗਤਾ ਭਾਈ ਦੇ ਪ੍ਰਧਾਨ ਜਤਿੰਦਰ ਕੁਮਾਰ ਸ਼ੈਂਕੀ ਗੋਇਲ ਨੇ ਸਮੂਲੀਅਤ ਕੀਤੀ। ਸਮਾਗਮ ਦੌਰਾਨ ਬਲਾਕ ਭਗਤਾ ਭਾਈ ਨਾਲ ਸਬੰਧਤ ਸਰਕਾਰੀ ਸਕੂਲਾਂ ਦੀਆਂ ਬੋਰਡ ਜਮਾਤਾਂ ’ਚੋਂ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਬੱਚਿਆਂ ਤੇ ਆਪਣੇ ਵਿਸ਼ੇ ’ਚ ਵਧੀਆ ਨਤੀਜੇ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਸਮਾਜ ਸੇਵੀ ਗੁਲਾਬ ਚੰਦ ਸਿੰਗਲਾ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਪ੍ਰੈੱਸ ਕਲੱਬ ਭਗਤਾ ਭਾਈ ਦੀਆਂ ਪਿਛਲੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰੈੱਸ ਕਲੱਬ ਭਗਤਾ ਭਾਈ ਵੱਲੋਂ ਇਲਾਕੇ ਵਿਚ ਇੱਕ ਚੰਗੀ ਤੇ ਉਸਾਰੂ ਪੱਤਰਕਾਰੀ ਦੇ ਨਾਲ-ਨਾਲ ਜੋ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਉਹ ਬੇਹੱਦ ਸ਼ਲਾਘਾਯੋਗ ਹਨ। ਚੇਅਰਮੈਨ ਬੂਟਾ ਸਿੰਘ ਜਲਾਲ, ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂੰ ਤੇ ਜਤਿੰਦਰ ਕੁਮਾਰ ਸ਼ੈਂਕੀ ਗੋਇਲ ਨੇ ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਸਾਫ਼ ਸੁਥਰੀ ਪੱਤਰਕਾਰੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਚੇਅਰਮੈਨ ਬੂਟਾ ਸਿੰਘ ਜਲਾਲ ਨੇ ਪ੍ਰੈੱਸ ਕਲੱਬ ਨੂੰ ਸਮਾਜ ਸੇਵੀ ਕਾਰਜਾਂ ਲਈ 21 ਹਜ਼ਾਰ ਰੁਪਏ, ਜਤਿੰਦਰ ਕੁਮਾਰ ਸ਼ੈਂਕੀ ਗੋਇਲ ਨੇ 21 ਹਜ਼ਾਰ ਰੁਪਏ ਅਤੇ ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂੰ ਨੇ 11 ਹਜ਼ਾਰ, ਮਾ. ਬਲਜਿੰਦਰ ਸਿੰਘ ਵਲੋ 2100, ਮੁਕੇਸ ਸਿੰਗਲਾ ਵਲੋਂ 2100 ਅਤੇ ਗਗਨ ਫੈਸ਼ਨ ਹੱਬ ਭਗਤਾ ਵਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ। ਪ੍ਰੈੱਸ ਕਲੱਬ ਭਗਤਾ ਭਾਈ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸੂਬੇ ਵਿਚੋਂ 14ਵਾਂ ਸਥਾਨ ਪ੍ਰਾਪਤ ਕਰਨ ਵਾਲੀ ਪੀਐਮ ਸ੍ਰੀ ਸਰਕਾਰੀ ਕੰਨਿਆ ਹਾਈ ਸਕੂਲ ਕੋਠਾ ਗੁਰੂ ਦੀ ਵਿਦਿਆਰਥਣ ਕਾਜਲ ਅਰੋੜਾ ਤੇ ਸੂਬੇ ’ਚੋਂ 15ਵਾਂ ਸਥਾਨ ਪ੍ਰਾਪਤ ਕਰਨ ਵਾਲੀ ਉਕਤ ਸਕੂਲ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੂੰ ਦਸ ਗੁਰੂਆਂ ਦੇ ਚਾਂਦੀ ਦੇ ਸਰੂਪਾਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਭਗਤਾ ਨਾਲ ਸਬੰਧਤ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਤੇ ਬਾਰਵੀਂ ਕਲਾਸ ਵਿਚੋਂ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 24 ਵਿਦਿਆਰਥੀਆਂ ਅਤੇ ਆਪਣੇ ਵਿਸ਼ੇ ਵਿਚ ਚੰਗਾ ਨਤੀਜਾ ਦੇਣ ਵਾਲੇ 2 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਵੀਰਪਾਲ ਸਿੰਘ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਰਾਹੜ, ਮੀਤ ਪ੍ਰਧਾਨ ਪਰਵੀਨ ਕੁਮਾਰ ਗਰਗ, ਜਨਰਲ ਸਕੱਤਰ ਪਰਮਜੀਤ ਸਿੰਘ ਢਿੱਲੋਂ, ਖਜਾਨਚੀ ਬਿੰਦਰ ਜਲਾਲ, ਪ੍ਰੈੱਸ ਸਕੱਤਰ ਸਵਰਨ ਸਿੰਘ ਭਗਤਾ, ਰਾਜਿੰਦਰਪਾਲ ਸ਼ਰਮਾ, ਹਰਜੀਤ ਸਿੰਘ ਗਿੱਲ, ਸਿਕੰਦਰ ਸਿੰਘ ਬਰਾੜ ਅਤੇ ਸਿਕੰਦਰ ਸਿੰਘ ਜੰਡੂ ਨੇ ਸਮਾਗਮ ਦੌਰਾਨ ਪਹੁੰਚੀਆਂ ਸ਼ਖ਼ਸੀਅਤਾਂ ਅਤੇ ਸਹਿਯੋਗ ਲਈ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੁਖਨੈਬ ਸਿੰਘ ਸਿੱਧੂ ਸੂਬਾ ਕਮੇਟੀ ਮੈਂਬਰ ਇੰਡੀਅਨ ਜਰਨਲਿਸਟ ਯੂਨੀਅਨ, ਗਿਆਨੀ ਕੌਰ ਸਿੰਘ ਕੋਠਾ ਗੁਰੂ, ਗੁਰਤੇਜ ਸਿੰਘ ਚਾਨੀ, ਦਵਿੰਦਰ ਸਿੰਘ ਮਠਾੜੂ, ਸੋਹਣ ਸਿੰਘ ਕੇਸਰ ਵਾਲੀਆ, ਗੁਰਪਾਲ ਢਿੱਲਵਾਂ, ਗੁਰਸੇਵਕ ਸਿੰਘ ਸਰਪੰਚ, ਸਿੰਦਰਪਾਲ ਜਲਾਲ ਸਰਪੰਚ, ਗੁਰਮੀਤ ਸਿੰਘ ਪ੍ਰਧਾਨ, ਕਰਨ ਦੂਆ, ਗੁਰਕੀਰਤ ਸਿੰਘ ਵਿੱਕੀ, ਢਾਡੀ ਬਲਵਿੰਦਰ ਭਗਤਾ, ਸੁਖਚੈਨ ਚੰਦ ਮੁੰਦਰੀ, ਗਗਨ ਰੈਡੀਮੇਡ, ਰਣਜੀਤ ਢਿਲਵਾ ਪ੍ਰਧਾਨ, ਕੁਲਦੀਪ ਸਿੰਘ ਪ੍ਰਧਾਨ, ਮੇਜਰ ਸਿੰਘ ਪੰਚ, ਜਸਕਰਨ ਜਲਾਲ, ਪਰਮਜੀਤ ਰਾਜਗੜ੍ਹ, ਸੁਖਮੰਦਰ ਢਿਲਵਾ, ਗੁਰਮੀਤ ਜਲਾਲ, ਮੁਕੇਸ ਸਿੰਗਲਾ, ਸ਼ੰਮੀ ਟੇਲਰ, ਸੰਦੀਪ ਸੰਨੀ ਜਲਾਲ, ਮੋਹਿਤ ਕੁਮਾਰ, ਸੁਖਦੀਪ ਗੁਪਤਾ, ਜਨੀਸ ਕੁਮਾਰ, ਸੁਖਦਰਸ਼ਨ ਕੁਮਾਰ, ਰਿਤਿਕ ਬਾਂਸਲ, ਵਿੱਕੀ ਗਰਗ, ਜਸਵੀਰ ਸਿੰਘ ਪਟਵਾਰੀ, ਅਮਰੀਕ ਸਿੰਘ ਸੋਨੂੰ, ਮਾਸਟਰ ਸੁਰਜੀਤ ਸਿੰਘ, ਨਰਿੰਦਰਪਾਲ ਭਗਤਾ, ਨਰਾਇਣ ਭਗਤਾ, ਡਾਕਟਰ ਤੇਜਾ ਸਿੰਘ ਆਦਿ ਹਾਜ਼ਰ ਸਨ।