ਐੱਸਐੱਸਪੀ ਕਾਸਿਮ ਮੀਰ ਨੂੰ ਮਿਲੇ ਚੇਅਰਮੈਨ ਰੋਹਿਤ ਕੁਮਾਰ ਚੇਅਰਮੈਨ ਰੋਹਿਤ ਕੁਮਾਰ ਨੇ ਐਸਐਸਪੀ ਸੋਹਿਲ ਕਾਸਿਮ ਮੀਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
Publish Date: Wed, 09 Sep 2026 06:41 PM (IST)
Updated Date: Thu, 10 Sep 2026 04:02 AM (IST)
* ਹਲਕਾ ਮੌੜ ਦੀਆਂ ਪ੍ਰਮੁੱਖ ਸਮੱਸਿਆਵਾਂ ਤੋਂ ਕਰਵਾਇਆ ਜਾਣੂ ਫੋਟੋ : 18 ਕੈਪਸਨ :- ਚੇਅਰਮੈਨ ਰੋਹਿਤ ਜਿੰਦਲ ਐਸਐਸਪੀ ਬਠਿੰਡਾ ਨਾਲ ਮੀਟਿੰਗ ਕਰਨ ਤੋਂ ਬਾਅਦ। ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਟ੍ਰੇਡ ਕਮਿਸ਼ਨ ਹਲਕਾ ਮੌੜ ਦੇ ਚੇਅਰਮੈਨ ਰੋਹਿਤ ਕੁਮਾਰ ਨੇ ਅੱਜ ਜ਼ਿਲ੍ਹਾ ਬਠਿੰਡਾ ਦੇ ਨਵੇਂ ਪੁਲਿਸ ਮੁਖੀ ਐਸਐਸਪੀ ਸੋਹਿਲ ਕਾਸਿਮ ਮੀਰ ਨਾਲ ਇਕ ਅਹਿਮ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਚੇਅਰਮੈਨ ਨੇ ਉਨ੍ਹਾਂ ਨੂੰ ਜ਼ਿਲ੍ਹੇ ਵਿਚ ਨਵੀਂ ਜ਼ਿੰਮੇਵਾਰੀ ਸੰਭਾਲਣ ਤੇ ਜੀ ਆਇਆਂ ਕਿਹਾ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ। ਇਸ ਮੁਲਾਕਾਤ ਦੌਰਾਨ ਹਲਕਾ ਮੌੜ ਵਿਚ ਕਾਨੂੰਨ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਅਤੇ ਸਥਾਨਕ ਵਪਾਰੀਆਂ ਤੇ ਆਮ ਜਨਤਾ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਗੰਭੀਰ ਚਰਚਾ ਹੋਈ। ਚੇਅਰਮੈਨ ਰੋਹਿਤ ਕੁਮਾਰ ਨੇ ਐੱਸਐੱਸਪੀ ਦੇ ਧਿਆਨ ’ਚ ਮੁੱਖ ਤੌਰ ਤੇ ਮੌੜ ਮੰਡੀ ਦੇ ਮੁੱਖ ਚੌਂਕਾਂ ਅਤੇ ਹਸਪਤਾਲ ਬਾਜ਼ਾਰ ਤੇ ਬੋਹੜ ਵਾਲਾ ਚੌਕ ਵਿਚ ਰੋਜ਼ਾਨਾ ਲੱਗਣ ਵਾਲੇ ਟ੍ਰੈਫਿਕ ਜਾਮ ਕਾਰਨ ਦੁਕਾਨਦਾਰਾਂ ਅਤੇ ਖਰੀਦਦਾਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਮੰਡੀ ’ਚ ਵਾਪਰ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਉਂਦਿਆਂ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ। ਸੁਰੱਖਿਆ ਦੇ ਪੁਖ਼ਤਾ ਵਪਾਰਕ ਭਾਈਚਾਰੇ ਵਿਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਢੁੱਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ। ਇਸ ਮੌਕੇ ਐਸਐਸਪੀ ਸੋਹਿਲ ਕਾਸਿਮ ਮੀਰ ਨੇ ਸਾਰੇ ਮੁੱਦਿਆਂ ਨੂੰ ਧਿਆਨਪੂਰਵਕ ਸੁਣਿਆ ਅਤੇ ਆਖਿਆ ਕਿ ਹਲਕਾ ਮੌੜ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਲਦ ਮੌੜ ਮੰਡੀ ਵਿਚ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਦੇ ਸੁਝਾਅ ਲਏ ਜਾਣਗੇ। ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਪੱਕੇ ਤੌਰ ਤੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਮੌੜ ਮੰਡੀ ਦੇ ਮੁੱਖ ਚੌਂਕਾਂ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਲਿਆਂਦਾ ਜਾਵੇਗਾ ਤਾਂ ਜੋ ਅਪਰਾਧਿਕ ਅਨਸਰਾਂ ਤੇ ਠੱਲ੍ਹ ਪਾਈ ਜਾ ਸਕੇ। ਪੁਲਿਸ ਪ੍ਰਸ਼ਾਸਨ ਵੱਲੋਂ ਮਿਲੇ ਇਸ ਹਾਂ-ਪੱਖੀ ਹੁੰਗਾਰੇ ਤੋਂ ਬਾਅਦ ਮੌੜ ਮੰਡੀ ਦੇ ਵਪਾਰੀਆਂ ਅਤੇ ਆਮ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ ਤੇ ਉਨ੍ਹਾਂ ਨੂੰ ਸਮੱਸਿਆਵਾਂ ਦੇ ਜਲਦ ਨਿਪਟਾਰੇ ਦੀ ਉਮੀਦ ਬੱਝੀ ਹੈ।