ਸੀਬੀਐਸਈ 17ਵਾਂ ਬੁਆਏਜ਼ ਬਾਸਕਟਬਾਲ ਕਲੱਸਟਰ ਟੂਰਨਾਮੈਂਟ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਹੋਇਆ ਸੰਪੰਨ ਸੀਬੀਐਸਈ 17ਵਾਂ ਬੁਆਏਜ਼ ਬਾਸਕਟਬਾਲ ਕਲੱਸਟਰ ਟੂਰਨਾਮੈਂਟ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਹੋਇਆ ਸੰਪੰਨ
Publish Date: Tue, 21 Jul 2026 04:38 PM (IST)
Updated Date: Tue, 21 Jul 2026 04:40 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਥਾਨਕ ਕਮਲਾ ਨਹਿਰੂ ਨਗਰ ਵਿਖੇ ਸਥਿਤ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਸੀਬੀਐਸਈ 17ਵਾਂ ਬੁਆਏਜ਼ ਬਾਸਕਟਬਾਲ ਕਲੱਸਟਰ ਟੂਰਨਾਮੈਂਟ ਇਸ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਸਮੇਤ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ। ਇਸ ਚਾਰ ਰੋਜ਼ਾ ਖੇਡ ਉਤਸਵ ਵਿਚ ਵੱਖ-ਵੱਖ ਸਕੂਲਾਂ ਦੀਆਂ ਨਾਮਵਰ ਟੀਮਾਂ ਨੇ ਪੂਰੇ ਉਤਸ਼ਾਹ, ਅਨੁਸ਼ਾਸਨ ਅਤੇ ਉੱਚ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਹਿੱਸਾ ਲਿਆ। ਅੰਡਰ 14 ਫਾਈਨਲ ਮੁਕਾਬਲਾ ਮੇਜ਼ਬਾਨ ਟੀਮ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਅਤੇ ਮਾਨਵ ਰਚਨਾ ਸਕੂਲ ਮੋਹਾਲੀ ਵਿਚਕਾਰ ਹੋਇਆ, ਜਿਸ ਵਿਚ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਨੇ 43/40 ਸਕੋਰ ਦੇ ਅੰਤਰ ’ਤੇ ਪਹਿਲੀ ਪੁਜ਼ੀਸ਼ਨ ਨਾਲ ਜਿੱਤ ਪ੍ਰਾਪਤ ਕੀਤੀ, ਅੰਡਰ 17 ਫਾਈਨਲ ਮੁਕਾਬਲੇ ਵਿਚ ਆਰਮੀ ਸਕੂਲ ਪਟਿਆਲਾ ਅਤੇ ਸੈਕਰੇਡ ਸਕੂਲ ਮੋਹਾਲੀ ਦੇ ਵਿਚਕਾਰ ਹੋਇਆ, ਜਿਸ ਵਿਚੋ ਆਰਮੀ ਸਕੂਲ ਨੇ 34/18 ਦੇ ਸਕੋਰ ਨਾਲ ਪਹਿਲੇ ਸਥਾਨ ’ਤੇ ਰਹਿ ਕੇ ਜਿੱਤ ਹਾਸਲ ਕੀਤੀ ਅਤੇ ਅੰਡਰ 19 ਫਾਈਨਲ ਮੇਜ਼ਬਾਨ ਟੀਮ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਅਤੇ ਸਨਾਵਰ ਸਕੂਲ ਮਾਨਸਾ ਨਾਲ ਹੋਇਆ, ਜਿਨ੍ਹਾਂ ਵਿਚ ਮੇਜ਼ਬਾਨ ਟੀਮ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਨੇ 42/36 ਦੇ ਸਕੋਰ ਤੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 14 ਫਾਈਨਲ ਮੁਕਾਬਲਾ ਵਿਚ ਮਾਨਵ ਰਚਨਾ ਸਕੂਲ ਮੋਹਾਲੀ, ਅੰਡਰ 17 ਫਾਈਨਲ ਮੁਕਾਬਲਾ ਵਿੱਚ ਸੈਕਰੇਡ ਸਕੂਲ ਮੋਹਾਲੀ ਅਤੇ ਅੰਡਰ 19 ਫਾਈਨਲ ਮੁਕਾਬਲੇ ਵਿਚ ਸਨਾਵਰ ਸਕੂਲ ਮੋਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਫਾਈਨਲ ਮੁਕਾਬਲੇ ਵਿੱ ਭੁਪਿੰਦਰਾ ਸਕੂਲ ਪਟਿਆਲਾ ਅਤੇ ਲਰਨਿੰਗ ਪਾਥ ਸਕੂਲ ਚੰਡੀਗੜ੍ਹ ਨੇ, ਅੰਡਰ 17 ਫਾਈਨਲ ਮੁਕਾਬਲੇ ਵਿਚ ਹਰਿ ਕ੍ਰਿਸ਼ਨ ਸਕੂਲ ਬਠਿੰਡਾ ਤੇ ਮਾਨਵ ਰਚਨਾ ਸਕੂਲ ਮੋਹਾਲੀ ਨੇ ਅਤੇ ਅੰਡਰ 19 ਫਾਈਨਲ ਮੁਕਾਬਲਾ ਵਿਚ ਜੇਆਰਐਮ ਵਲਰਡ ਸਕੂਲ ਮਲੋਟ ਅਤੇ ਗੋਲਡਨ ਬੈਲਜ਼ ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਸੁਖਪਾਲ ਸਿੰਘ ਬਰਾੜ ਆਈਪੀਐਸ, ਵਾਲੀਵਾਲ ਖੇਡ ਦੇ ਅੰਤਰ-ਰਾਸ਼ਟਰੀ ਖਿਡਾਰੀ ਤੇ ਅਰਜਨਾ ਅਵਾਰਡੀ, ਨੇ ਵਿਦਿਆਰਥੀਆਂ ਲਈ ਪ੍ਰੇਰਨਾ ਦੇ ਸ਼ਬਦ ਕਹੇ। ਵਿਸ਼ੇਸ ਮਹਿਮਾਨ ਉਪਿੰਦਰ ਕੌਰ ਸੇਖੋਂ ਸਨ ਜੋ ਹੁਣੇ ਹੁਣੇ ਕੁਆਲਾ-ਲੰਪਰ ਵਿਖੇ ਹੋਈ ਅੰਤਰ ਰਾਸ਼ਟਰੀ ਅਥਲੈਟਿਕ ਮੀਟ ਵਿਚੋਂ ਦੋ ਸੋਨੇ ਦੇ ਅਤੇ ਦੋ ਚਾਂਦੀ ਦੇ ਤਗਮੇ ਜਿੱਤ ਕੇ ਆਏ ਹਨ ਨੇ ਵੀ ਵਿਦਿਆਰਥੀ ਦੀ ਹੌਸਲਾ ਅਫਜਾਈ ਕੀਤੀ। ਇਸ ਸਮਾਰੋਹ ਵਿਚ ਉਚੇਚੇ ਤੌਰ ’ਤੇ ਜਗਰੂਪ ਸਿੰਘ ਗਿੱਲ ਐਮਐਲਏ ਬਠਿੰਡਾ, ਸੀਨੀਅਰ ਐਡਵੋਕੇਟ ਸੁਖਦੀਪ ਸਿੰਘ ਭਿੰਡਰ (ਹਾਈਕੋਰਟ ਚੰਡੀਗੜ੍ਹ), ਸਰੂਪ ਚੰਦ ਸਿੰਗਲਾ ਸਾਬਕਾ ਮੰਤਰੀ ਅਤੇ ਹਰਪਾਲ ਸਿੰਘ ਸਿੱਧੂ, ਨੰਦ ਗੁਪਤਾ ਅਤੇ ਸੁਖਦੀਪ ਸਿੰਘ ਢਿੱਲੋ ਐਮਸੀ ਨਗਰ ਨਿਗਮ ਬਠਿੰਡਾ ਨੇ ਵਿਸ਼ੇਸੇ ਤੌਰ ਤੇ ਸ਼ਿਰਕਤ ਕੀਤੀ ਅਤੇ ਸਮਾਰੋਹ ਦੀ ਸ਼ੋਭਾ ਵਧਾਈ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਨੇ ਨੌਜ਼ਵਾਨ ਖਿਡਾਰੀਆਂ ਦੀ ਖੇਡ ਪ੍ਰਤਿਭਾ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਨਾ ਸਿਰਫ ਸਾਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ, ਬਲਕਿ ਸਾਡੇ ਵਿਚ ਆਪਸੀ ਤਾਲਮੇਲ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਖਿਡਾਰੀਆਂ ਨੂੰ ਭਵਿੱਖ ਲਈ ਹੋਰ ਤਿਆਰੀ ਕਰਨ ਦਾ ਸੁਨੇਹਾ ਦਿੱਤਾ। ਸਮਾਰੋਹ ਦੇ ਅਗਲੇ ਪੜਾਅ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਦੀ ਬਹੁਤ ਹੀ ਜੋਸ਼ੀਲੀ ਪੇਸ਼ਕਾਰੀ ਪੇਸ਼ ਕੀਤੀ ਗਈ। ਢੋਲ ਦੀ ਧਮਕ ’ਤੇ ਪਾਏ ਗਏ ਗੱਭਰੂਆਂ ਦੇ ਭੰਗੜੇ ਨੇ ਪੂਰੇ ਖੇਡ ਮੈਦਾਨ ਨੂੰ ਜੋਸ, ਰੰਗ ਅਤੇ ਖੁਸ਼ੀ ਦੇ ਮਾਹੌਲ ਵਿਚ ਰੰਗ ਦਿੱਤਾ। ਮੁੱਖ ਮਹਿਮਾਨ ਨੇ ਸਕੂਲ ਦੇ ਪ੍ਰਧਾਨ ਜੋਗਿੰਦਰ ਸਿੰਘ ਤੇ ਸਕੂਲ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਜਸਦੀਪ ਕੌਰ ਮਾਨ ਵੱਲੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਵਾਲੀਆਂ ਜੇਤੂ, ਉਪ-ਜੇਤੂ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਚਮਕਦਾਰ ਟਰਾਫੀਆਂ, ਸੋਨ, ਚਾਂਦੀ ਅਤੇ ਕਾਂਸੀ ਦੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿਚ ਸਮੂਹ ਹਾਜ਼ਰੀਨ ਵੱਲੋ ਰਾਸ਼ਟਰੀ ਗਾਨ ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ, ਜਿਸ ਨਾਲ ਇਹ ਚਾਰ ਰੌਜ਼ਾ ਖੇਡ ਮੇਲਾ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਫਲਤਾਪੂਰਵਕ ਸਮਾਪਤ ਹੋ ਗਿਆ ਖੇਡ ਮੇਲੇ ਦੌਰਾਨ ਪ੍ਰਿੰਸੀਪਲ ਜਸਵੀਰ ਸਿੰਘ, ਹਰਜਸ ਸਿੰਘ ਬਰਾੜ (ਮੈਨੈਜਰ), ਪਰਮਿੰਦਰ ਸਿੰਘ (ਸੈਕਟਰੀ), ਅਤੇ ਮੈਂਬਰ ਸਾਹਿਬਾਨ ਸ.ਭਰਪੂਰ ਸਿੰਘ ਬਰਾੜ, ਬਲਜੀਤ ਸਿੰਘ, ਨੈਬ ਸਿੰਘ ਅਤੇ ਮੱਖਣ ਸਿੰਘ, ਜਗਦੇਵ ਸਿੰਘ ਅਤੇ ਮਿੱਠੂ ਸਿੰਘ ਬਰਾੜ ਨੇ ਲਗਾਤਾਰ ਆਪਣੀ ਹਾਜ਼ਰੀ ਲਵਾ ਕੇ ਖੇਡ ਮੇਲੇ ਦੇ ਪ੍ਰਬੰਧਾਂ ਨੂੰ ਚਾਰ ਚੰਨ ਲਾਏ।