ਜਨਮ ਦਿਨ ਮੌਕੇ ਲਾਏ ਖੂਨਦਾਨ ਕੈਂਪ ’ਚ ਬੁੱਟਰ ਨੇ 60ਵੀਂ ਵਾਰ ਕੀਤਾ ਖੂਨਦਾਨ ਜਨਮ ਦਿਨ ਮੌਕੇ ਲਾਏ ਖੂਨਦਾਨ ਕੈਂਪ ਵਿਚ ਬੁੱਟਰ ਨੇ 60ਵੀਂ ਵਾਰ ਕੀਤਾ ਖੂਨਦਾਨ
Publish Date: Fri, 28 Aug 2026 05:03 PM (IST)
Updated Date: Fri, 28 Aug 2026 05:04 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ , ਰਾਮਪੁਰਾ ਫੂਲ ਮਾਨਵ ਸੇਵਾ ਬਲੱਡ ਡੌਨਰਜ਼ ਸੁਸਾਇਟੀ (ਰਜਿ.) ਫੂਲ ਟਾਊਨ ਵੱਲੋਂ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਬੁੱਟਰ ਦੇ ਜਨਮ ਦਿਨ ਮੌਕੇ ਸਥਾਨਕ ਮੰਦਰ ਬੀਬੀ ਪਾਰੋ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖੂਨਦਾਨੀਆਂ ਨੇ ਉਤਸ਼ਾਹ ਨਾਲ 31 ਯੂਨਿਟ ਖੂਨਦਾਨ ਕੀਤਾ, ਜਿਸ ਨੂੰ ਗੋਇਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ। ਕੈਂਪ ਦਾ ਉਦਘਾਟਨ ਮੰਦਰ ਬੀਬੀ ਪਾਰੋ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਫੌਜੀ, ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਪ੍ਰਧਾਨ ਰਾਮ ਸਿੰਘ ਜਟਾਣਾ, ਕਮੇਟੀ ਮੈਂਬਰ ਗੁਰਮੇਲ ਸਿੰਘ ਬਹਿਣੀਵਾਲ ਅਤੇ ਜਸਵੰਤ ਸਿੰਘ ਦਰੋਗਾ ਵੱਲੋਂ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਮੱਖਣ ਸਿੰਘ ਬੁੱਟਰ ਨੇ ਆਪਣੇ ਜਨਮ ਦਿਨ ’ਤੇ 60ਵੀਂ ਵਾਰ ਖੂਨਦਾਨ ਕਰਕੇ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਅਤੇ ਖੂਨ ਦਾ ਇਕ-ਇਕ ਕਤਰਾ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਖੂਨਦਾਨ ਲਈ ਅੱਗੇ ਆਉਣ ਅਤੇ ਇਸ ਸਬੰਧੀ ਫੈਲੀਆਂ ਗਲਤ ਧਾਰਨਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਕੈਂਪ ਦੌਰਾਨ ਸੁਸਾਇਟੀ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੌਗਿਰਦਾ ਸੁੰਦਰੀਕਰਨ ਸੁਸਾਇਟੀ, ਗੁਰਦੁਆਰਾ ਅਕਾਲਗੜ੍ਹ ਸਾਹਿਬ ਅਤੇ ਮੰਦਰ ਬੀਬੀ ਪਾਰੋ ਕਮੇਟੀ ਦੇ ਮੈਂਬਰਾਂ ਸਮੇਤ ਜਗਪਾਲ ਸਿੰਘ ਭੁੱਲਰ, ਡਾ. ਇਕਬਾਲ ਸਿੰਘ ਮਾਨ, ਡਾ. ਗੁਰਚਰਨ ਸਿੰਘ ਬਰਾੜ ਅਤੇ ਹੋਰ ਸਹਿਯੋਗੀ ਹਾਜ਼ਰ ਸਨ।