- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੂਟਾ ਸਿੰਘ ਜਲਾਲ ਨੂੰ ਮਿਲੇਗਾ “ਰਤਨ ਪੰਜਾਬ ਦੇ” ਐਵਾਰਡ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ-
ਅਜਿਹੇ ਵਿਰਲੇ ਹੀ ਲੋਕ ਮਿਲਦੇ ਹਨ, ਜੋ ਸੇਵਾ ਨੂੰ ਦਿਖਾਵੇ ਦੀ ਬਜਾਏ ਆਪਣਾ ਫਰਜ਼ ਸਮਝ ਕੇ ਨਿਭਾਉਂਦੇ ਹਨ ਅਤੇ ਲੱਖਾਂ ਰੁਪਏ ਦਾ ਦਾਨ ਕਰਕੇ ਵੀ ਲੋੜਵੰਦ ਲੋਕਾਂ ਦਾ ਨਾਮ ਅਤੇ ਤਸਵੀਰ ਜਨਤਕ ਤੱਕ ਵੀ ਨਹੀ ਕਰਦੇ। ਅਜਿਹੀ ਹੀ ਸਖਸੀਅਤ ਦਾ ਮਾਲਕ ਹੈ ਬੂਟਾ ਸਿੰਘ ਜਲਾਲ ਆੜਤੀਆ ਜਿਸ ਨੇ ਹੁਣ ਤੱਕ ਕਰੀਬ 50 ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਲਈ ਭੇਜਣ ਵਾਸਤੇ ਵੱਡੀ ਆਰਥਿਕ ਸਹਾਇਤਾ ਕੀਤੀ। ਇਸ ਵਿਚ ਅਜਿਹੇ ਬੱਚੇ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਵਿਦੇਸ਼ ਅੰਦਰ ਉੱਚ ਵਿੱਦਿਆ ਪ੍ਰਾਪਤੀ ਲਈ ਉਨ੍ਹਾਂ ਨੇ 100 ਫੀਸਦੀ ਆਰਥਿਕ ਮਦਦ ਕੀਤੀ। ਉਨ੍ਹਾਂ ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ 29 ਸਤੰਬਰ ਨੂੰ ਕਰਵਾਏ ਜਾਂ ਰਹੇ ਸਮਾਗਮ ਦੌਰਾਨ ਰਤਨ ਪੰਜਾਬ ਦੇ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ, ਇਹ ਐਵਾਰਡ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੰਜਾਬੀ ਜਾਗਰਣ ਦੇ ਸੀਨੀਅਰ ਅਧਿਕਾਰੀ ਭੇਟ ਕਰਨਗੇ।
ਸਮਾਜ ਸੇਵੀ ਆਗੂ ਬੂਟਾ ਸਿੰਘ ਜਲਾਲ ਦਾ ਜਨਮ ਪਿਤਾ ਬੇਅੰਤ ਸਿੰਘ ਦੇ ਘਰ ਪੰਜਾਬ ਦੇ ਪ੍ਰਸਿੱਧ ਪਿੰਡ ਜਲਾਲ ਵਿਖੇ ਮਾਤਾ ਸੁਖਦੇਵ ਕੌਰ ਦੀ ਕੁੱਖੋ ਹੋਇਆ। ਉਨ੍ਹਾਂ ਧਰਮ-ਪਤਨੀ ਚਰਨਜੀਤ ਕੌਰ, ਭਰਾ ਜਸਦੀਪ ਸਿੰਘ ਜਲਾਲ ਯੂਕੇ ਤੇ ਬੇਟਾ ਮਨਪ੍ਰੀਤ ਸਿੰਘ ਦਾ ਅਥਾਹ ਸਹਿਯੋਗ ਉਨ੍ਹਾਂ ਵਿਚ ਸਮਾਜ ਸੇਵਾ ਜਜ਼ਬਾ ਮਜ਼ਬੂਤ ਕਰਦਾ ਹੈ। ਮਿਹਨਤ ਤੇ ਇਮਾਨਦਾਰੀ ਸਦਕਾ ਕਾਰੋਬਾਰ ਵਿਚ ਚੰਗਾ ਨਾਮਣਾ ਖੱਟਣ ਵਾਲੇ ਬੂਟਾ ਸਿੰਘ ਜਲਾਲ ਭਗਤਾ ਭਾਈ ਵਿਖੇ ਖੁਸਹਾਲ ਟਰਾਡਿੰਗ ਕੰਪਨੀ, ਜਲਾਲ ਵਿਖੇ ਖੁਸਹਾਲ ਸਪਰੇ ਕੰਪਨੀ, ਜਲਾਲ ਵਿਖੇ ਅਮਨ ਟਰੈਡਿੰਗ ਕੰਪਨੀ, ਭਗਤਾ ਭਾਈ ਵਿਖੇ ਜਲਾਲ ਮੋਟਰਜ ਤੇ ਨਿਊ ਖੁਸਹਾਲ ਕੰਪਨੀ ਵਿਖੇ ਚਲਾ ਰਹੇ ਹਨ। ਉਨ੍ਹਾਂ ਨੇ ਕਰੀਬ 25 ਕਰੋੜ ਦੀ ਲਾਗਤ ਨਾਲ ਅਤੀ ਸੁੰਦਰ ਦਿੱਖ ਵਾਲਾ ਵਿਕਟੋਰੀਆ ਰਜੋਰਟ ਜਲਾਲ ਬਣਾਇਆ ਜਿਸਦੇ ਮਾਲਵਾ ਖੇਤਰ ਵਿਚ ਖੂਬ ਚਰਚੇ ਹਨ। ਉਨ੍ਹਾਂ ਵੱਲੋਂ ਭਗਤਾ ਭਾਈ ਵਿਖੇ ਖੋਲੇ ਗਏ ਜਲਾਲ ਮੋਟਰਜ ਦੀਆਂ ਸਲਾਘਾਯੋਗ ਪ੍ਰਾਪਤੀਆਂ ਬਦਲੇ ਬਜਾਜ ਕੰਪਨੀ ਨੇ ਜਲਾਲ ਮੋਟਰਜ ਭਗਤਾ ਨੂੰ ਏਐੱਸਡੀ ਡੀਲਰ ਬਣਾ ਕੇ ਮਾਣ ਬਖਸਿਆ ਹੈ। ਸਮਾਜ ਸੇਵਾ ਬੂਟਾ ਸਿੰਘ ਜਲਾਲ ਦਾ ਮੰਨਣਾ ਹੈ ਕਿ ਲੋੜਵੰਦ ਬੱਚਿਆਂ ਉਚੇਰੀ ਵਿਦਿਆ ਪ੍ਰਾਪਤੀ ਲਈ ਮਦਦ ਕਰਨੀ ਉਨ੍ਹਾਂ ਦੀ ਜਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਹ ਬੱਚੇ ਮੇਰੀ ਜਿੰਦਗੀ ਦੀ ਅਸਲੀ ਤਾਕਤ ਹਨ ਅਤੇ ਉਨ੍ਹਾਂ ਦੀ ਮਦਦ ਨਾਲ ਜਿੰਦਗੀ ਨੂੰ ਵੱਡਾ ਸਕੂਨ ਮਿਲ ਰਿਹਾ ਹੈ। ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀ ਮਦਦ ਲਈ ਵੀ ਉਹ ਹਮੇਸ਼ਾ ਤਤਪਰ ਰਹਿੰਦੇ ਹਨ। ਰਾਜਨੀਤੀ ਦੇ ਖੇਤਰ ਵਿਚ ਬਹੁਤਾ ਸੱਚ ਬੋਲਣਾ ਹਰ ਇਕ ਦੇ ਹਿੱਸੇ ਨਹੀ ਆਉਦਾ ਪਰ ਬੂਟਾ ਸਿੰਘ ਜਲਾਲ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਣ ਵਾਲਾ ਜੁਝਾਰੂ ਆਗੂ ਹੈ। ਜਿਸ ਕਰਕੇ ਹੀ ਸੂਬੇ ਦੀ ਆਪ ਸਰਕਾਰ ਨੇ ਉਨ੍ਹਾਂ ਨੂੰ ਮਾਰਕਿਟ ਕਮੇਟੀ ਭਗਤਾ ਭਾਈ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਤੋਂ ਹੋਰ ਵੀ ਵੱਡੀਆਂ ਉਮੀਦਾ ਹੈ। ਅਦਾਰਾ ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ਵਿਖੇ ਸਮਾਜ ਸੇਵੀ ਬੂਟਾ ਸਿੰਘ ਜਲਾਲ ਨੂੰ ਰਤਨ ਪੰਜਾਬ ਦੇ ਐਵਾਰਡ ਭੇਂਟ ਕੀਤੇ ਜਾਣ ਦੀ ਖਬਰ ਸੁਣ ਕੇ ਉਨ੍ਹਾਂ ਦੇ ਸਮੱਰਥਕਾਂ ਅਤੇ ਇਲਾਕੇ ਭਰ ਵਿਚ ਖੁ਼ਸ਼ੀ ਦਾ ਮਾਹੋਲ ਹੈ।