- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਰਾਜਪ੍ਰੀਤ ਬੀਤੇ ਦਿਨ ਦੁਪਹਿਰ ਤੋਂ ਘਰੋਂ ਲਾਪਤਾ ਸੀ ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ। ਦੇਰ ਰਾਤ ਉਸ ਦੀ ਲਾਸ਼ ਪਿੰਡ ਨੇੜੇ ਰਜਵਾਹੇ ਦੇ ਕੰਢੇ ਤੋਂ ਮਿਲੀ। ਪਰਿਵਾਰਕ ਮੈਂਬਰਾਂ ਮੁਤਾਬਕ ਰਾਜਪ੍ਰੀਤ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸੀ। ਉਸ ਨੂੰ ਨਸ਼ਾ ਛੁਡਾਉਣ ਲਈ ਸੈਂਟਰ ’ਚ ਦਾਖਲ ਵੀ ਕਰਵਾਇਆ ਗਿਆ ਸੀ, ਪਰ ਉਹ ਮੁੜ ਨਸ਼ੇ ਦੀ ਲਪੇਟ ’ਚ ਆ ਗਿਆ।

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡ ਮਾਹੀਨੰਗਲ ’ਚ 23 ਸਾਲਾ ਨੌਜਵਾਨ ਦੀ ਲਾਸ਼ ਪਿੰਡ ਨੇੜਿਓਂ ਲੰਘਦੇ ਰਜਵਾਹੇ ਦੇ ਕੰਢੇ ਤੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਰਾਜਪ੍ਰੀਤ ਸਿੰਘ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਉਸ ਦੀ ਬਾਂਹ ’ਚ ਸਰਿੰਜ ਲੱਗੀ ਹੋਈ ਮਿਲੀ। ਹਾਲਾਂਕਿ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ।