ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੀ ਬਲਾਕ ਪੱਧਰੀ ਮੀਟਿੰਗ ਹੋਈ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੀ ਬਲਾਕ ਪੱਧਰੀ ਮੀਟਿੰਗ ਹੋਈ
Publish Date: Fri, 28 Aug 2026 04:21 PM (IST)
Updated Date: Fri, 28 Aug 2026 04:22 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਬਲਾਕ ਭਗਤਾ ਭਾਈ ਦੀ ਇਕ ਅਹਿਮ ਮੀਟਿੰਗ ਪਿੰਡ ਗੁਰੂਸਰ ਵਿਖੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਅਤੇ ਸੂਬਾ ਕਮੇਟੀ ਮੈਂਬਰ ਹਰਭਿੰਦਰ ਸਿੰਘ ਜਲਾਲ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਬੀਬੀ ਰਾਮਪੁਰਾ ਨੇ ਬਲਾਕ ਭਗਤਾ ਭਾਈ ਅਧੀਨ ਇਕਾਈਆਂ ਦੇ ਵਿਸਥਾਰ ਨੂੰ ਵਧਾਉਣ ਲਈ ਅਹਿਮ ਚਰਚਾ ਕਰਦੇ ਕਿਹਾ ਕਿ ਕਿਸਾਨ ਅੰਦੋਲਨ 2.0 ਦੌਰਾਨ ਜੋ ਨੁਕਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦਾ ਕੀਤਾ ਸੀ, ਜਿਸ ਕਰਕੇ ਹੀ ਹੁਣ ਵੱਖ ਵੱਖ ਪਿੰਡਾਂ ਅੰਦਰ ਟਰਾਲੀ ਚੋਰਾਂ ਦੇ ਪੋਸਟਰ ਲਗਾਉਣ ਦੀ ਮੁਹਿੰਮ ਵਿੱਢੀ ਜਾਵੇਗੀ ਤਾਂ ਜੋ ਪੰਜਾਬ ਅੰਦਰ ਚੋਣਾਂ ਦੌਰਾਨ ਇਹਨਾਂ ਵੱਲੋਂ ਵੋਟਾਂ ਮੰਗਣ ਵੇਲੇ ਇਹ ਪੋਸਟਰ ਇਹਨਾਂ ਦੇ ਕੀਤੇ ਗਏ ਜ਼ੁਲਮ ਨੂੰ ਮੁੜ ਤੋਂ ਯਾਦ ਦਿਵਾਉਂਦੇ ਰਹਿਣ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੰਭੂ ਖਨੌਰੀ ਮੋਰਚੇ ਦੌਰਾਨ ਜੋ ਕਿਸਾਨ ਸ਼ਹੀਦ ਹੋ ਗਏ ਸਨ ਜਾਂ ਜਖਮੀ ਹੋ ਗਏ ਸਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਪਰਾਲੀ ਦੇ ਮਸਲੇ ਨੂੰ ਲੈਕੇ ਕਿਹਾ ਕਿ ਕੇਂਦਰ ਸਰਕਾਰ ਇਹ ਗੱਲ ਵੀ ਮੰਨ ਚੁੱਕੀ ਹੈ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਆਉਂਦਾ ਫ਼ਿਰ ਅਜਿਹੇ ਵਿੱਚ ਪੰਜਾਬ ਦੇ ਕਿਸਾਨਾਂ ਖਿਲਾਫ ਪਰਾਲੀ ਨੂੰ ਲੈਕੇ ਪਰਚੇ ਪਾਉਣੇ ਵੀ ਬੰਦ ਹੋਣੇ ਚਾਹੀਦੇ ਹਨ। ਇਸ ਮੌਕੇ ਮੀਟਿੰਗ ਦੌਰਾਨ ਜ਼ਿਲ੍ਹਾ ਖਜਾਨਚੀ ਕਰਮਜੀਤ ਭਗਤਾ, ਜ਼ਿਲ੍ਹਾ ਸੀਨੀ. ਮੀਤ ਪ੍ਰਧਾਨ ਗੋਰਾ ਡਿਖ, ਗੋਬਿੰਦ ਸਿੰਘ ਢੱਡੇ, ਬਲਾਕ ਪ੍ਰਧਾਨ ਬੂਟਾ ਬਾਜਵਾ ਕੋਠਾਗੁਰੂ, ਸਕੱਤਰ ਕਾਕਣ ਬਾਠ ਕੋਠਾਗੁਰੂ, ਇਕਾਈ ਪ੍ਰਧਾਨ ਕਾਲਾ ਸਿੰਘ ਭਗਤਾ, ਭੋਲਾ ਸਿੰਘ ਭਗਤਾ, ਚਮਕੌਰ ਸਿੰਘ ਗੁਰੂਸਰ, ਕੀਤ ਸਿੰਘ ਗੁਰੂਸਰ, ਸਰਬਜੀਤ ਸਿੰਘ ਜਲਾਲ, ਇਕਾਈ ਪ੍ਰਧਾਨ ਤੇਜਾ ਸਿੰਘ ਕੋਠਾਗੁਰੂ, ਗੁਰਜੰਟ ਸਿੰਘ ਗੁੰਮਟੀ ਕਲਾਂ ਆਦਿ ਹਾਜ਼ਰ ਸਨ।