ਰਾਮਪੁਰਾ ਅੰਡਰ ਬ੍ਰਿਜ ਦੇ ਮਸਲੇ 'ਤੇ ਭਾਜਪਾ ਆਗੂਆਂ ਨੇ ਤਰੁਣ ਚੁੱਘ ਨੂੰ ਸੌਂਪਿਆ ਮੰਗ ਪੱਤਰ
ਰਾਮਪੁਰਾ ਵਿਖੇ ਅੰਡਰ ਬ੍ਰਿਜ, ਦੋਪਹੀਆ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਪੁੱਲ ਬਣਾਉਣ ਲਈ ਲਗਤਾਰ ਉਕਤ ਭਾਜਪਾ ਆਗੂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸਾਬਕਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਵਿਚ ਰਹੇ ਹਨ।
Publish Date: Tue, 25 Aug 2026 04:49 PM (IST)
Updated Date: Tue, 25 Aug 2026 05:18 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਭਾਜਪਾ ਸਟੇਟ ਮੀਡੀਆ ਕੋ ਇੰਚਾਰਜ ਪਰਮਪਾਲ ਕੌਰ ਸਿੱਧੂ ਬਠਿੰਡਾ ਵੱਲੋਂ ਮਾਨਸਾ, ਰਾਮਪੁਰਾ, ਮੌੜ ਮੰਡੀ ਅਤੇ ਤਲਵੰਡੀ ਸਾਬੋ ਖੇਤਰ ਵਿਚ ਰੇਲਵੇ ਨਾਲ ਸਬੰਧਿਤ ਹੋਣ ਵਾਲੇ ਕੰਮਾਂ ਲਈ ਲਗਾਤਾਰ ਚਾਰਾਜੋਈ ਕੀਤੀ ਜਾਂ ਰਹੀ ਹੈ।
ਰਾਮਪੁਰਾ ਵਿਖੇ ਅੰਡਰ ਬ੍ਰਿਜ, ਦੋਪਹੀਆ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਪੁੱਲ ਬਣਾਉਣ ਲਈ ਲਗਤਾਰ ਉਕਤ ਭਾਜਪਾ ਆਗੂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸਾਬਕਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਵਿਚ ਰਹੇ ਹਨ।
ਅੱਜ ਬਠਿੰਡਾ ਵਿਖੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਭਾਜਪਾ ਆਗੂਆਂ ਨੇ ਰਾਮਪੁਰਾ ਚ ਬਣਨ ਵਾਲੇ ਅੰਡਰ ਬ੍ਰਿਜ ਨੂੰ ਜਲਦ ਬਣਾਉਣ ਦੀ ਪਰੀਕਿਰਿਆ ਨੂੰ ਅੱਗੇ ਵਧਾਉਣ ਲਈ ਮੰਗ ਪੱਤਰ ਦਿੱਤਾ। ਮਲੂਕਾ ਨੇ ਕਿਹਾ ਕੇ ਅੰਡਰ ਬ੍ਰਿਜ ਬਣਾਉਣ ਨੂੰ ਲੈ ਕੇ ਸਾਰੀ ਮੁਢਲੀ ਕਰਵਾਈ ਮੁਕੰਮਲ ਹੋ ਗਈ ਹੈ ਅਤੇ ਬ੍ਰਿਜ ਦੀ ਉਸਾਰੀ ਲੈ ਰੇਲਵੇ ਵਿਭਾਗ ਵੱਲੋਂ ਹੁਣ ਟੈਂਡਰ ਜਾਰੀ ਕੀਤੇ ਜਾਣੇ ਹਨ ਜੋ ਆਖ਼ਿਰੀ ਪੜਾ ਤੇ ਹੈ।
ਅੱਜ ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਜਲਦ ਟੈਂਡਰ ਜਾਰੀ ਕਰਵਾ ਕੇ ਕੰਮ ਆਰੰਭ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ। ਮਲੂਕਾ ਨੇ ਕਿਹਾ ਕੇ ਤਰੁਣ ਚੁੱਘ ਨੇ ਭਰੋਸਾ ਦਿੱਤਾ ਕੇ ਪਹਿਲ ਦੇ ਅਧਾਰ ਤੇ ਰਾਮਪੁਰਾ ਵਿਚ ਬਣਨ ਵਾਲੇ ਅੰਡਰ ਬ੍ਰਿਜ ਦੇ ਟੈਂਡਰ ਜਾਰੀ ਕਰਵਾ ਦਿੱਤੇ ਜਾਣਗੇ ਅਤੇ ਆਉਣ ਵਾਲੇ ਥੋਡੇ ਸਮੇ ਵਿਚ ਹੀ ਅੰਡਰ ਬ੍ਰਿਜ ਤਿਆਰ ਹੋ ਜਾਵੇਗਾ।
ਇਸ ਮੌਕੇ ਗੁਰਤੇਜ ਸਿੰਘ ਰਾਣਾ ਫੂਲ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਜਸਪ੍ਰੀਤ ਸਿੰਘ ਜੱਸਾ ਯੂਥ ਵਿੰਗ ਪ੍ਰਧਾਨ, ਚੰਦਨ ਕਾਂਤ ਜਰਨਲ ਸਕੱਤਰ, ਕਾਲਾ ਵਿਵੇਕ ਗਰਗ, ਸਵਰਨ ਸਿੰਘ ਬੁਰਜ ਲੱਧਾ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਬਠਿੰਡਾ, ਬਲਕੌਰ ਸਿੰਘ ਜਰਨਲ ਸਕੱਤਰ, ਮੇਜਰ ਸਿੰਘ ਬਰਾੜ ਜਰਨਲ ਸਕੱਤਰ, ਕਾਕਾ ਢਪਾਲੀ ਸਰਕਲ ਪ੍ਰਧਾਨ, ਰਤਨ ਸ਼ਰਮਾਂ ਮਲੂਕਾ ਜ਼ਿਲ੍ਹਾ ਮੀਡੀਆ ਕਨਵੀਨਰ ਆਦਿ ਹਾਜ਼ਰ ਸਨ।