ਪੱਕਾ ਕਲਾਂ ’ਚ ਭਾਜਪਾ ਨੂੰ ਮਿਲਿਆ ਵੱਡਾ ਸਮਰਥਨ, ਇਕ ਦਰਜਨ ਪਰਿਵਾਰ ਹੋਏ ਪਾਰਟੀ ’ਚ ਸ਼ਾਮਲ ਪੱਕਾ ਕਲਾਂ ’ਚ ਭਾਜਪਾ ਨੂੰ ਮਿਲਿਆ ਵੱਡਾ ਸਮਰਥਨ, ਇਕ ਦਰਜਨ ਪਰਿਵਾਰ ਹੋਏ ਪਾਰਟੀ ’ਚ ਸ਼ਾਮਲ
Publish Date: Wed, 12 Aug 2026 04:29 PM (IST)
Updated Date: Wed, 12 Aug 2026 04:32 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਹਲਕਾ ਤਲਵੰਡੀ ਸਾਬੋ ਵਿਚ ਭਾਜਪਾ ਦੀਆਂ ਸਿਆਸੀ ਸਰਗਰਮੀਆਂ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ, ਜਦੋਂ ਪਿੰਡ ਪੱਕਾ ਕਲਾਂ ਦੇ ਕਰੀਬ ਇਕ ਦਰਜਨ ਪਰਿਵਾਰਾਂ ਨੇ ਭਾਜਪਾ ਨਾਲ ਜੁੜਦਿਆਂ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਅਗਵਾਈ ’ਤੇ ਭਰੋਸਾ ਜਤਾਇਆ। ਪਾਰਟੀ ਨਾਲ ਜੁੜੇ ਪਰਿਵਾਰਾਂ ਨੇ ਨਵਜੋਤ ਗੁਣੀ ਦੀ ‘ਨਵੀਂ ਸੋਚ’ ਤੋਂ ਪ੍ਰਭਾਵਿਤ ਹੋਣ ਦੀ ਗੱਲ ਆਖੀ। ਇਸ ਮੌਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਬਾਹਰਲੇ ਆਗੂਆਂ ਨੂੰ ਦੇਖਿਆ ਹੈ ਪਰ ਹੁਣ ਉਹ ਆਪਣੇ ਪਿੰਡਾਂ ਅਤੇ ਇਲਾਕੇ ਨਾਲ ਜੁੜੇ ਨੌਜਵਾਨ ਆਗੂ ਨਵਜੋਤ ਗੁਣੀ ਗਾਟਵਾਲੀ ਨਾਲ ਖੜ੍ਹਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਸੋਚ ਅਤੇ ਨੌਜਵਾਨਾਂ ਨੂੰ ਅੱਗੇ ਲਿਆਉਣ ਵਾਲੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਭਾਜਪਾ ਨਾਲ ਜੁੜਨ ਵਾਲੇ ਪ੍ਰਮੁੱਖ ਪਰਿਵਾਰ ਮੁਖੀਆਂ ਵਿਚ ਮਨਿੰਦਰ ਸਿੰਘ (ਯੂਥ ਲੀਡਰ), ਗੁਰਦੀਪ ਸਿੰਘ, ਮਨਪਾਲ ਸਿੰਘ, ਜਸਵੀਰ ਸਿੰਘ, ਬੀਰਾ ਸਿੰਘ, ਤੇਜਾ ਸਿੰਘ, ਮੰਗਾ ਸਿੰਘ, ਹਰਜੀਤ ਕੌਰ, ਨਿੰਦਰ ਕੌਰ, ਸੁਖਜੀਤ ਕੌਰ, ਅਰਸ਼ਦੀਪ ਕੌਰ ਅਤੇ ਜਗਮੀਤ ਕੌਰ ਦੇ ਨਾਮ ਸ਼ਾਮਲ ਹਨ। ਇਸ ਮੌਕੇ ਨਵਜੋਤ ਸਿੰਘ ਗੁਣੀ ਗਾਟਵਾਲੀ ਨੇ ਪੱਕਾ ਕਲਾਂ ਦੇ ਵਸਨੀਕਾਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਨਾਲ ਹਲਕੇ ਵਿਚ ਨਵੀਂ ਸੋਚ ਅਤੇ ਨਵੇਂ ਵਿਕਾਸ ਦੀ ਦਿਸ਼ਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਪੱਕਾ ਕਲਾਂ ਦੇ ਪਰਿਵਾਰਾਂ ਦਾ ਭਰੋਸਾ ਕਾਇਮ ਰੱਖਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਮਿਲ ਕੇ ਨਵਾਂ ਤਲਵੰਡੀ ਸਾਬੋ ਬਣਾਉਣ ਵੱਲ ਕਦਮ ਵਧਾਏ ਜਾਣਗੇ। ਭਾਜਪਾ ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚੋਂ ਲੋਕਾਂ ਵੱਲੋਂ ਪਾਰਟੀ ਨਾਲ ਜੁੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ ’ਤੇ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ। ਇਸ ਮੌਕੇ ਸੁਖਵਿੰਦਰ ਸਿੰਘ ਗੁਣੀ ਸਮੇਤ ਬੀਜੇਪੀ ਹਲਕਾ ਤਲਵੰਡੀ ਸਾਬੋ ਦੀ ਟੀਮ ਹਾਜ਼ਰ ਸੀ।