ਬਾਘਾ 'ਚ ਭਾਜਪਾ ਨੂੰ ਮਿਲਿਆ ਵੱਡਾ ਬਲ, ਨੌਜਵਾਨਾਂ ਸਮੇਤ 13 ਸਾਥੀ ਪਰਿਵਾਰਾਂ ਸਮੇਤ ਪਾਰਟੀ 'ਚ ਸ਼ਾਮਲ ਬਾਘਾ 'ਚ ਭਾਜਪਾ ਨੂੰ ਮਿਲਿਆ ਵੱਡਾ ਬਲ, ਨੌਜਵਾਨਾਂ ਸਮੇਤ 13 ਸਾਥੀ ਪਰਿਵਾਰਾਂ ਸਮੇਤ ਪਾਰਟੀ 'ਚ ਸ਼ਾਮਲ
Publish Date: Mon, 31 Aug 2026 04:26 PM (IST)
Updated Date: Mon, 31 Aug 2026 04:28 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾ ਮੰਡੀ ਹਲਕਾ ਤਲਵੰਡੀ ਸਾਬੋ ਦੇ ਪੱਕਾ ਕਲਾਂ ਸਰਕਲ ਅਧੀਨ ਪਿੰਡ ਬਾਘਾ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਨੌਜਵਾਨਾਂ ਦੀ ਇਕ ਟੀਮ ਨੇ ਆਪਣੇ ਪਰਿਵਾਰਾਂ ਸਮੇਤ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਆਗੂਆਂ ਵੱਲੋਂ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ। ਪਾਰਟੀ ਆਗੂਆਂ ਅਨੁਸਾਰ ਨਵੇਂ ਸ਼ਾਮਲ ਹੋਏ ਸਾਥੀ ਹਲਕਾ ਇੰਚਾਰਜ ਅਤੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਅਗਵਾਈ ਅਤੇ ਨੌਜਵਾਨ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜੇ ਹਨ। ਇਸ ਮੌਕੇ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਵੀਰਪਾਲ ਕੌਰ, ਸੰਤੋਸ਼ ਰਾਣੀ, ਸੁਖਜੀਤ ਕੌਰ, ਹਰਮਨ ਸਿੰਘ, ਸੰਦੀਪ ਸਿੰਘ, ਲਾਲੀ ਸਿੰਘ, ਕਾਲਾ ਸਿੰਘ, ਲਾਭ ਸਿੰਘ, ਨਾਇਬ ਸਿੰਘ ਅਤੇ ਜਸਪ੍ਰੀਤ ਸਿੰਘ ਸਮੇਤ ਹੋਰ ਸਾਥੀਆਂ ਨੇ ਭਾਜਪਾ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਟੀਮ ਯੂਥ ਭਾਜਪਾ ਪੱਕਾ ਕਲਾਂ ਦੇ ਸਰਕਲ ਇੰਚਾਰਜ ਰਾਮ ਸਿੰਘ ਅਤੇ ਸਮੁੱਚੀ ਟੀਮ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਆਗੂਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸੁਖਵਿੰਦਰ ਸਿੰਘ ਗੁਣੀ, ਸੁਖਜੀਤ ਬਾਘਾ (ਆਈਟੀ ਯੂਥ ਸਕੱਤਰ), ਪਰਮਿੰਦਰ ਕੌਰ (ਮਹਿਲਾ ਮੋਰਚਾ), ਇੰਦਰਜੀਤ ਬਾਘਾ, ਗੋਪਾਲ ਸੇਖੂ, ਰਾਮਾ ਮੰਡਲ ਦੇ ਜ਼ਿਲ੍ਹਾ ਸਕੱਤਰ ਅਮਨਕਾਂਤ ਰਾਮਾ, ਨਿਰਮਲ ਸ਼ਰਮਾ, ਹਿਮੰਤ ਸ਼ਰਮਾ, ਜਵਰਜੰਗ ਸਿੰਘ (ਭਾਜਪਾ ਯੂਥ ਆਗੂ) ਸਮੇਤ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਟੀਮ ਦੇ ਆਗੂ ਅਤੇ ਵਰਕਰ ਹਾਜ਼ਰ ਸਨ।