ਭੋਡੀਪੁਰਾ ਦੇ ਖੇਡ ਮੇਲੇ ‘ਚ ਬਿਲਾਸਪੁਰ ਨੇ ਬਾਜ਼ੀ ਮਾਰੀ, ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਬਾਣੀ ਬਾਣੇ ਦੇ ਧਾਰਨੀ ਹੋਣ : ਭਾਈ ਪਰਗਟ ਸਿੰਘ ਭੋਡੀਪੁਰਾ ਭੋਡੀਪੁਰਾ ਦੇ ਖੇਡ ਮੇਲੇ ‘ਚ ਬਿਲਾਸਪੁਰ ਨੇ ਬਾਜ਼ੀ ਮਾਰੀ
Publish Date: Mon, 14 Sep 2026 04:06 PM (IST)
Updated Date: Mon, 14 Sep 2026 04:08 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਭੋਡੀਪੁਰਾ ਵਿਖੇ ਬਾਬਾ ਬਿਧੀ ਚੰਦ ਜੀ ਸਪੋਰਟਸ ਕਲੱਬ, ਐਨਆਰਆਈ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਖੇਡ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਦਸਤਾਰ ਫੈਡਰੇਸਨ ਦੇ ਸੂਬਾ ਪ੍ਰਧਾਨ ਭਾਈ ਪਰਗਟ ਸਿੰਘ ਭੋਡੀਪੁਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਖੇਡ ਮੇਲੇ ਦੀਆਂ ਦੀਆਂ ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਸਿੱਧੂ ਵੱਲੋ ਕੀਤੀ ਗਈ। ਇਸ ਭਾਈ ਪਰਗਟ ਸਿੰਘ ਭੋਡੀਪੁਰਾ ਵੱਲੋਂ ਖੇਡ ਮੇਲੇ ਦੇ ਪ੍ਰਬੰਧਕਾ ਦੀ ਸਲਾਘਾ ਕਰਦਿਆ ਨੌਜਵਾਨਾ ਨੂੰ ਨਸਿਆ ਤੋ ਦੂਰ ਰਹਿ ਕੇ ਆਪਣੀ ਸਿਹਤ ਸੰਭਾਲਨ ਅਤੇ ਗੁਰੂ ਲੜ ਲੱਗ ਕੇ ਸਮਾਜ ਦਾ ਸੁਧਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਨਸਿਆਂ ਦਾ ਤਿਆਗ ਕਰਕੇ ਬਾਣੀ ਬਾਣੇ ਦੇ ਧਾਰਨੀ ਹੋਣ। ਇਸੇ ਦੌਰਾਨ ਉੱਘੇ ਕਥਾਵਾਚਕ ਭਾਈ ਜਤਿੰਦਰ ਸਿੰਘ ਖਾਲਸਾ ਨੇ ਵੀ ਗੁਰ ਇਤਿਹਾਸਕ ਹਵਾਲਿਆ ਨਾਲ ਖੇਡਾ ਦਾ ਮਹੱਤਵ ਦੱਸਿਆ। ਕਬੱਡੀ 62 ਕਿਲੋ ਅਤੇ 35 ਕਿਲੋ ਅਤੇ 25 ਕਿਲੋ ਵਰਗ ਦੀਆ ਟੀਮਾ ਦੇ ਖਿਡਾਰੀਆ ਨੇ ਸਾਨਦਾਰ ਪ੍ਰਦਰਸਨ ਕੀਤਾ। ਜਿਸ ਵਿੱਚੋ 62 ਕਿਲੋ ਵਿੱਚੋ ਪਹਿਲਾ ਸਥਾਨ ਬਿਲਾਸਪੁਰ, ਦੂਜਾ ਸਥਾਨ ਸੰਗਤਪੁਰਾ, 35 ਕਿਲੋ ਵਰਗ ਵਿੱਚੋ ਪਹਿਲਾ ਸਥਾਨ ਸੰਗਤਪੁਰਾ, ਦੂਜਾ ਸਥਾਨ ਭੋਡੀਪੁਰਾ ਅਤੇ 25 ਕਿਲੋ ਵਰਗ ਵਿੱਚ ਪਹਿਲੇ ਅਤੇ ਦੂਜੇ ਸਥਾਨ ਤੇ ਭੋਡੀਪੁਰਾ ਦੀਆਂ ਟੀਮਾ ਨੇ ਜਿੱਤ ਪ੍ਰਾਪਤ ਕੀਤੀ। ਖੇਡ ਮੇਲੇ ਦੇ ਮੁੱਖ ਪ੍ਰਬੰਧਕ ਜੱਗੂ ਭੋਡੀਪੁਰਾ ਅਤੇ ਸਾਰੀ ਟੀਮ ਨੇ ਸਾਰੇ ਸਹਿਯੋਗੀਆ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਖਾਲਸਾ, ਪੱਪੂ ਸਿੰਘ ਪ੍ਰਧਾਨ, ਜਗਤਾਰ ਸਿੰਘ ਮੈਬਰ, ਲਖਵੀਰ ਸਿੰਘ ਮੈਬਰ, ਭੂਰਾ ਸਿੰਘ ਮੈਬਰ, ਸਰਬਜੀਤ ਸਿੰਘ ਸਾਬਕਾ ਪੰਚ, ਬੋਹੜ ਸਿੰਘ ਸਿੱਧੂ, ਗੁਰਸੇਵਕ ਸਿੰਘ ਕਿੰਗਰਾ, ਕਬੱਡੀ ਖਿਡਾਰੀ ਮੋਰ ਅਤੇ ਨਿੱਕਾ ਆਦਿ ਪਤਵੰਤੇ ਹਾਜਰ ਸਨ।