ਵੱਡਾ ਫ਼ਰਜ਼ੀਵਾੜਾ: ਕਿਸੇ ਹੋਰ ਦੀ ਜ਼ਮੀਨ ’ਤੇ ਬੈਂਕ ਤੋਂ ਕਰਜ਼ਾ ਹੜੱਪਣ ਵਾਲੀ ਔਰਤ ਫਸੀ ਕਾਨੂੰਨੀ ਸ਼ਿਕੰਜੇ ’ਚ, ਔਰਤ ਖ਼ਿਲਾਫ਼ ਧੋਖਾਧੜੀ ਦਾ ਕੇਸ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਅਜੇ ਤੱਕ ਮੁਲਜ਼ਮ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਨਿਵਾਸੀ ਪੰਕਜ ਨੇ ਦੱਸਿਆ ਕਿ ਹੰਸ ਨਗਰ ਬਠਿੰਡਾ ਦੀ ਗਲੀ ਨੰਬਰ 9/1 ’ਚ ਉਸ ਦਾ 100 ਵਰਗ ਗਜ਼ ਦਾ ਪਲਾਟ ਹੈ। ਉਸ ਨੇ ਦੋਸ਼ ਲਗਾਇਆ ਕਿ ਰਾਜ ਰਾਣੀ ਨਾਮਕ ਮਹਿਲਾ ਨੇ ਧੋਖੇ ਨਾਲ ਉਸ ਦੇ ਪਲਾਟ ਨਾਲ ਸਬੰਧਤ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਅਤੇ ਉਨ੍ਹਾਂ ਦੇ ਆਧਾਰ ’ਤੇ ਬੈਂਕ ਤੋਂ ਕਰਜ਼ਾ ਪ੍ਰਾਪਤ ਕਰ ਲਿਆ।
Publish Date: Fri, 07 Aug 2026 05:00 PM (IST)
Updated Date: Fri, 07 Aug 2026 05:05 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ। ਜਾਅਲੀ ਦਸਤਾਵੇਜ਼ ਤਿਆਰ ਕਰਕੇ ਦੂਜੇ ਵਿਅਕਤੀ ਦੇ 100 ਵਰਗ ਗਜ਼ ਦੇ ਪਲਾਟ ਨੂੰ ਆਪਣਾ ਦੱਸ ਕੇ ਬੈਂਕ ਤੋਂ ਕਰਜ਼ਾ ਲੈਣ ਦੇ ਦੋਸ਼ ਹੇਠ ਕੈਨਾਲ ਕਲੋਨੀ ਥਾਣਾ ਪੁਲਿਸ ਨੇ ਇਕ ਔਰਤ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਅਜੇ ਤੱਕ ਮੁਲਜ਼ਮ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਨਿਵਾਸੀ ਪੰਕਜ ਨੇ ਦੱਸਿਆ ਕਿ ਹੰਸ ਨਗਰ ਬਠਿੰਡਾ ਦੀ ਗਲੀ ਨੰਬਰ 9/1 ’ਚ ਉਸ ਦਾ 100 ਵਰਗ ਗਜ਼ ਦਾ ਪਲਾਟ ਹੈ। ਉਸ ਨੇ ਦੋਸ਼ ਲਗਾਇਆ ਕਿ ਰਾਜ ਰਾਣੀ ਨਾਮਕ ਮਹਿਲਾ ਨੇ ਧੋਖੇ ਨਾਲ ਉਸ ਦੇ ਪਲਾਟ ਨਾਲ ਸਬੰਧਤ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਅਤੇ ਉਨ੍ਹਾਂ ਦੇ ਆਧਾਰ ’ਤੇ ਬੈਂਕ ਤੋਂ ਕਰਜ਼ਾ ਪ੍ਰਾਪਤ ਕਰ ਲਿਆ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਨੇ ਨਾ ਸਿਰਫ਼ ਜਾਅਲੀ ਕਾਗਜ਼ਾਂ ਰਾਹੀਂ ਉਸ ਨਾਲ ਧੋਖਾਧੜੀ ਕੀਤੀ, ਸਗੋਂ ਉਸ ਦੇ ਪਲਾਟ ’ਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਕੈਨਾਲ ਕਾਲੋਨੀ ਥਾਣਾ ਪੁਲਿਸ ਨੇ ਰਾਜ ਰਾਣੀ ਪਤਨੀ ਮੁਰਲੀਧਰ ਗੌੜ, ਵਾਸੀ ਐੱਸਏਐੱਸ ਨਗਰ, ਬਠਿੰਡਾ, ਖ਼ਿਲਾਫ਼ ਧੋਖਾਧੜੀ ਤੇ ਜਾਅਲਸਾਜ਼ੀ ਸਬੰਧੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਏਐੱਸਆਈ ਅਮਰੀਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਜਾਅਲੀ ਦਸਤਾਵੇਜ਼ਾਂ, ਬੈਂਕ ਰਿਕਾਰਡ ਤੇ ਹੋਰ ਸਬੂਤਾਂ ਦੀ ਜਾਂਚ ਕਰ ਰਹੀ ਹੈ।