ਭਗਤਾ ਭਾਈ ਮੁਕੰਮਲ ਬੰਦ ਰਿਹਾ, ਮੇਨ ਚੌਕ ’ਚ ਰੋਸ ਧਰਨਾ ਦਿੱਤਾ ਭਗਤਾ ਭਾਈ ਮੁਕੰਮਲ ਬੰਦ ਰਿਹਾ, ਮੇਨ ਚੌਂਕ ’ਚ ਰੋਸ ਧਰਨਾ ਦਿੱਤਾ
Publish Date: Fri, 21 Aug 2026 04:44 PM (IST)
Updated Date: Fri, 21 Aug 2026 04:45 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਸਥਾਨਕ ਸ਼ਹਿਰ ਮੁਕੰਮਲ ਬੰਦ ਰਿਹਾ। ਸਥਾਨਕ ਸ਼ਹਿਰ ਦੇ ਮੁੱਖ ਚੌਕ ਵਿਖੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜ ਦੇ, ਭਾਰਤੀ ਕਿਸਾਨ ਯੂਨੀਅਨ (ਖੋਸਾ), ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਮਜ਼ਦੂਰ ਜਥੇਬੰਦੀਆਂ ਦੇ ਸਮੱਰਥਕਾਂ ਨੇ ਸਮੂਲੀਅਤ ਕੀਤੀ। ਧਰਨੇ ਦੌਰਾਨ 15 ਅਗਸਤ ਨੂੰ ਸੰਗਤਾਂ ਹੋਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਠਿੰਡਾ ਦੇ ਪ੍ਰਧਾਨ ਚਮਕੌਰ ਸਿੰਘ ਕੋਇਰ ਸਿੰਘ ਵਾਲਾ ਨੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਉਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਨਲਾਇਕੀਆਂ ਸਦਕਾ ਅੱਜ ਪੰਜਾਬ ਦੀ ਜਵਾਨੀ ਦਾ ਭਵਿੱਖ ਖਤਮ ਹੋ ਰਿਹਾ ਹੈ। ਉਕਤ ਸਰਕਾਰਾਂ ਦੀ ਬਦੌਲਤ ਪੰਜਾਬ ਦੀ ਧਰਤੀ ਉਪਰ ਨਸ਼ਿਆਂ ਦੇ ਦਰਿਆ ਨੇ ਪੰਜਾਬ ਦੇ ਅਨੇਕਾ ਘਰ ਉਜਾੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਪਿਛਲੇ ਸਮੇਂ ਦੌਰਾਨ ਗੁਰੁ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਥਕ ਧਿਰ ਨੂੰ ਸੱਤਾ ਵਿਚ ਲਿਆਉਣਾ ਬੇਹੱਦ ਜ਼ਰੂਰੀ ਹੈ। ਧਰਨੇ ਦੌਰਾਨ ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜਾ, ਰਿਤੇਸ ਕੁਮਾਰ ਰਿੰਕੂ, ਪਾਲ ਸਿੰਘ ਆਦਮਪੁਰਾ ਧਰਮੀ ਫੌਜੀ, ਅਵਤਾਰ ਸਿੰਘ ਤਾਰੀ ਪ੍ਰਧਾਨ ਬੀਕੇਯੂ ਏਕਤਾ ਉਗਰਾਹਾਂ, ਮਨਪ੍ਰੀਤ ਸਿੰਘ ਗ੍ਰੰਥੀ, ਰਣਜੀਤ ਸਿੰਘ ਐਡਵੋਕੇਟ, ਜਸਵੀਰ ਸਿੰਘ ਕੋਠਾ ਗੁਰੂ, ਕਰਮਜੀਤ ਸਿੰਘ ਜੇਈ ਕਿਸਾਨ ਆਗੂ, ਮੋਹਣ ਲਾਲ ਕਾਂਗੜ ਕਿਸਾਨ ਆਗੂ, ਡਾ. ਨਿਰਭੈ ਸਿੰਘ ਭਗਤਾ ਪ੍ਰਧਾਨ , ਸੁਖਵਿੰਦਰ ਸਿੰਘ ‘ਗਗਨ ਭਗਤਾ’, ਗੋਰਾ ਸਿੰਘ ਆਦਿ ਵਲੋਂ ਸੰਬੋਧਨ ਕਰਦੇ ਹੋਏ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਅੱਜ ਦੇ ਧਰਨੇ ਦੌਰਾਨ ਗੁਰਦੁਆਰਾ ਮਹਿਲ ਸਾਹਿਬ, ਅਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਦਸਵੀ ਭਗਤਾ ਭਾਈਕਾ ਆਦਿ ਵਲੋਂ ਸੰਗਤਾਂ ਲਈ ਚਾਹ ਪਾਣੀ ਲੰਗਰ ਦੇ ਪ੍ਰਬੰਧ ਕੀਤੇ ਗਏ। ਇਸ ਸਮੇਂ ਬਾਬਾ ਬਲਜਿੰਦਰ ਸਿੰਘ ਦਿਆਲਪੁਰਾ ਭਾਈਕਾ, ਗੁਰਚਰਨ ਸਿੰਘ ਭਗਤਾ ਪ੍ਰਧਾਨ, ਬੱਗਾ ਕੋਠਾ ਗੁਰੂ, ਕੌਰੀ ਕੋਠਾ ਗੁਰੂ, ਅੰਮ੍ਰਿਪਾਲ ਸਿੰਘ, ਮੇਲਾ ਸਿੰਘ ਕੋਠਾ, ਮਹੇਸ਼ਰ ਸਿੰਘ ਕੋਠਾ, ਗੁਰਪ੍ਰੀਤ ਸਿੰਘ ਭਗਤਾ, ਗੋਲਡੀ ਭਗਤਾ, ਨਾਇਬ ਸਿੰਘ ਕੋਠੇਭਾਈਆਣਾ, ਜੀਤ ਸਿੰਘ ਖੂਹ ਵਾਲੇ, ਦਿਲਬਾਗ ਸਿੰਘ ਬੁਰਜ ਥਰੋੜ, ਸੋਨੀ ਕੋਠਾ ਗੁਰੂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।