ਭਗਤ ਸਿੰਘ ਦੀ ਸੋਚ ਸਮਾਜ ਲਈ ਚਾਨਣ ਮੁਨਾਰਾ: ਭੁੱਲਰ ਭਗਤ ਸਿੰਘ ਦੀ ਸੋਚ ਸਮਾਜ ਲਈ ਚਾਨਣ ਮੁਨਾਰਾ: ਭੁੱਲਰ
Publish Date: Tue, 29 Sep 2026 03:57 PM (IST)
Updated Date: Tue, 29 Sep 2026 03:57 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ.) ਰਾਮਪੁਰਾ ਫੂਲ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਉਂਦਿਆਂ ਵਿਸ਼ੇਸ਼ ਸਾਹਿਤਕ ਬੈਠਕ ਕਰਵਾਈ ਗਈ। ਸਭਾ ਦੀ ਪ੍ਰਧਾਨਗੀ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਕੀਤੀ। ਬੈਠਕ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਸਾਹਿਤਕਾਰਾਂ, ਲੇਖਕਾਂ ਅਤੇ ਚਿੰਤਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਭਾ ਦੇ ਸਰਪ੍ਰਸਤ ਹੈਡਮਾਸਟਰ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਅੱਜ ਵੀ ਸਮਾਜ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਨੌਜਵਾਨਾਂ ਨੂੰ ਤਰਕਸ਼ੀਲ ਸੋਚ, ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਰਾਹ ਦਿਖਾਇਆ। ਉਨ੍ਹਾਂ ਦੀ ਵਿਚਾਰਧਾਰਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਾਹਿਤਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸਮਾਗਮ ਦੌਰਾਨ ਸਾਹਿਤ ਰਤਨ ਤੇ ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਬਰਨਾਲਾ ਅਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਪਟਿਆਲਾ ਨੇ ਭਗਤ ਸਿੰਘ ਦੇ ਜੀਵਨ, ਵਿਚਾਰਧਾਰਾ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਸੋਚ ਬਾਰੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਅਤੇ ਤਰਕਸ਼ੀਲ ਬਣਾਉਣ ਲਈ ਪ੍ਰੇਰਨਾ ਦਿੰਦੇ ਹਨ। ਇਸ ਮੌਕੇ ਦਰਸ਼ਨ ਸਿੰਘ ਭੁੱਲਰ, ਡਾ. ਨਿਰੰਜਨ ਸਿੰਘ ਚੌਹਾਨ, ਗਮਦੂਰ ਸਿੰਘ ਜੱਸੀ, ਨਿਰਮਲ ਸਿੰਘ ਵਿਗਿਆਨੀ, ਜਗਸੀਰ ਸਿੰਘ ਸੀਰਾ, ਗੁਰਮੇਲ ਸਿੰਘ, ਗੁਰਿੰਦਰਜੀਤ ਕੌਰ ਖਹਿਰਾ, ਕੇ. ਸਾਧੂ ਸਿੰਘ, ਸੁਰਿੰਦਰ ਸ਼ਰਮਾ ਨਾਗਰਾ, ਅਮਰਜੀਤ ਸਿੰਘ ਅਮਨ, ਜਗਮਿੰਦਰ ਪਾਲ ਬਰਾਸ, ਗੁਰਮੁਖ ਸਿੰਘ ਜਾਗੀ, ਚੰਦ ਸਿੰਘ, ਜਗਤਾਰ ਸਿੰਘ ਨਿਮਾਣਾ, ਵੀਰਇੰਦਰ ਘੰਗਰੋਸੀ ਅਤੇ ਸੁੱਖਵਿੰਦਰ ਸਮਾਣਾ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ ਤੇ ਲੇਖਕ ਹਾਜ਼ਰ ਸਨ। ਸਮਾਗਮ ਦੌਰਾਨ ਨੌਜਵਾਨ ਪੀੜ੍ਹੀ ਨੂੰ ਸਾਹਿਤ ਅਤੇ ਵਿਚਾਰਧਾਰਾ ਨਾਲ ਜੋੜਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।