ਦਾਨੀ ਸੱਜਣਾਂ ਨੇ ਸਕੂਲੀ ਬੱਚਿਆਂ ਨੂੰ ਹਾਊਸ ਵਰਦੀ ਵੰਡੀ ਦਾਨੀ ਸੱਜਣਾਂ ਨੇ ਸਕੂਲੀ ਬੱਚਿਆਂ ਨੂੰ ਹਾਊਸ ਵਰਦੀ ਵੰਡੀ
Publish Date: Mon, 28 Sep 2026 04:23 PM (IST)
Updated Date: Mon, 28 Sep 2026 04:24 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ-1 ਬੇਰੀ ਵਾਲਾ ਵਿਖੇ ਚੰਡੀਗੜ੍ਹ ਤੋਂ ਮਾਤਾ ਸੱਤਿਆ ਦੇਵੀ ਜੌੜਾ ਪਤਨੀ ਸਰਦਾਰ ਬੁੱਧ ਸਿੰਘ ਜੌੜਾ, ਜੋ ਪੁਰਾਣੇ ਪਿੰਡ ਤੁੰਗਵਾਲੀ ਨਾਲ ਸਬੰਧਤ ਹਨ, ਆਪਣੀਆਂ ਇੰਗਲੈਂਡ ਵਸਨੀਕ ਧੀਆਂ ਸਮੇਤ ਸਕੂਲ ਵਿਖੇ ਪਹੁੰਚੇ। ਇਸ ਮੌਕੇ ਪਰਿਵਾਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ ਲੰਗਰ ਲਗਾਇਆ ਗਿਆ, ਜਿਸ ਦੌਰਾਨ ਬੱਚਿਆਂ ਨੂੰ ਛੋਲੇ-ਪੂੜੀਆਂ ਅਤੇ ਪ੍ਰਸ਼ਾਦ ਵਰਤਾਇਆ ਗਿਆ। ਦਾਨੀ ਪਰਿਵਾਰ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਲਈ ਹਾਊਸ ਵਾਲੀ ਵਰਦੀ ਅਤੇ ਸਟੇਸ਼ਨਰੀ ਮੁਹੱਈਆ ਕਰਵਾਈ ਗਈ। ਇਸ ਤੋਂ ਇਲਾਵਾ ਸਕੂਲ ਵਿੱਚ ਕੰਮ ਕਰਦੀਆਂ ਕੁੱਕ ਬੀਬੀਆਂ ਅਤੇ ਸਫ਼ਾਈ ਸੇਵਿਕਾ ਨੂੰ ਵੀ ਸੋਹਣੇ ਸੂਟ ਭੇਟ ਕੀਤੇ ਗਏ। ਪਰਿਵਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਭਵਿੱਖ ਵਿੱਚ ਵੀ ਸਕੂਲ ਦੀ ਵੱਧ-ਚੜ੍ਹ ਕੇ ਸੇਵਾ ਕਰਨ ਦਾ ਭਰੋਸਾ ਦਿੱਤਾ। ਇੰਗਲੈਂਡ ਤੋਂ ਆਈ ਪਰਿਵਾਰ ਦੀ ਬੇਟੀ, ਜੋ ਉੱਥੇ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੀ ਹੈ, ਨੇ ਬੱਚਿਆਂ ਨਾਲ ਕਿਤਾਬ ਦੀ ਕਹਾਣੀ ਪੜ੍ਹੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਜੀਵਨ ਵਿੱਚ ਅੱਗੇ ਵਧਣ ਲਈ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ। ਸਕੂਲ ਦੇ ਮੁੱਖ ਅਧਿਆਪਕ ਅਮਨਦੀਪ ਸਿੰਘ ਵੱਲੋਂ ਦਾਨੀ ਪਰਿਵਾਰ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਲਈ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਤਾ ਸੰਤੋਸ਼ ਇੰਸਾ ਪਤਨੀ ਸ੍ਰੀ ਪ੍ਰੇਮ ਸਿੰਗਲਾ, ਸ਼ਿਵਪ੍ਰੀਆ, ਵਿੱਕੀ ਸਿੰਗਲਾ, ਮਿਹੰਸ਼ੂ, ਗੁਰਜੀਤ ਸਿੰਘ, ਨਿਰਪਿੰਦਰ ਸਿੰਘ, ਸੁਨੈਨਾ ਰਾਣੀ ਅਤੇ ਨਵਪ੍ਰੀਤ ਕੌਰ ਹਾਜ਼ਰ ਸਨ।