- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ ਸਿਮਰਜੀਤ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਮਾਂ ਪਰਵਿੰਦਰ ਕੌਰ ਦੇ ਦੋਸ਼ਾਂ ’ਤੇ ਥਾਣਾ ਨਥਾਣਾ ਪੁਲਿਸ ਨੇ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਪਿੰਡ ਗੰਗਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ ਸਿਮਰਜੀਤ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਮਾਂ ਪਰਵਿੰਦਰ ਕੌਰ ਦੇ ਦੋਸ਼ਾਂ ’ਤੇ ਥਾਣਾ ਨਥਾਣਾ ਪੁਲਿਸ ਨੇ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਪਿੰਡ ਗੰਗਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਮੁਤਾਬਕ ਸਿਮਰਜੀਤ ਕੌਰ ਪਿਛਲੇ ਪੰਜ-ਛੇ ਸਾਲਾਂ ਤੋਂ ਅਮਨਦੀਪ ਸਿੰਘ ਨਾਲ ਰਹਿ ਰਹੀ ਸੀ, ਜਦਕਿ ਉਸ ਦਾ ਪਤੀ ਰਵਿੰਦਰ ਸਿੰਘ ਰੁਜ਼ਗਾਰ ਲਈ ਕੁਵੈਤ ਵਿੱਚ ਰਹਿੰਦਾ ਹੈ। 8 ਅਕਤੂਬਰ ਨੂੰ ਅਮਨਦੀਪ ਨੇ ਫੋਨ ਕਰਕੇ ਦੱਸਿਆ ਕਿ ਸਿਮਰਜੀਤ ਦੇ ਸਿਰ ਵਿੱਚ ਦਰਦ ਹੈ ਅਤੇ ਉਸ ਨੂੰ ਬਠਿੰਡਾ ਦੇ ਸ਼ਾਰਦਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪਰਿਵਾਰ ਨੇ ਹਸਪਤਾਲ ਪਹੁੰਚ ਕੇ ਉਸ ਦੀ ਹਾਲਤ ਗੰਭੀਰ ਦੇਖੀ। ਮਾਂ ਵੱਲੋਂ ਪੁੱਛਣ ’ਤੇ ਅਮਨਦੀਪ ਦੇ ਝਗੜਾ ਕਰਨ ਦਾ ਵੀ ਦੋਸ਼ ਲਾਇਆ ਗਿਆ।
ਰਾਜਸਥਾਨ ਦੇ ਹੋਟਲ ’ਚ ਕੁੱਟਮਾਰ ਦਾ ਸ਼ੱਕ
ਪਰਿਵਾਰ ਮੁਤਾਬਕ ਸਿਮਰਜੀਤ ਕੌਰ ਤੇ ਅਮਨਦੀਪ ਰਾਜਸਥਾਨ ਘੁੰਮਣ ਗਏ ਸਨ ਅਤੇ ਉੱਥੇ ਹੋਟਲ ਵਿੱਚ ਠਹਿਰੇ ਸਨ। ਮਾਂ ਨੇ ਦੋਸ਼ ਲਾਇਆ ਕਿ ਅਮਨਦੀਪ ਦੀ ਕੁੱਟਮਾਰ ਕਾਰਨ ਸਿਮਰਜੀਤ ਦੇ ਸਿਰ ’ਚ ਗੰਭੀਰ ਸੱਟ ਲੱਗੀ, ਜਿਸ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਸ ਨੂੰ ਪੁਤੰਬਰ ਹਸਪਤਾਲ ਵਿੱਚ ਵੀ ਦਾਖ਼ਲ ਕਰਵਾਇਆ ਗਿਆ ਸੀ। ਥਾਣਾ ਨਥਾਣਾ ਦੇ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ।