- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ ਅਜਿਹੇ ਝੋਨੇ ਨਾਲ ਭੜੇ ਟਰਾਲੇ ਫੜੇ ਹਨ ਜਿਹੜੇ ਬਾਹਰਲੇ ਸੂਬਿਆਂ ਤੋਂ ਪੰਜਾਬ ਅੰਦਰ ਆ ਰਹੇ ਸਨ। ਪਿੰਡ ਗਹਿਲੇਵਾਲਾ ਵਿੱਚ ਕਿਸਾਨਾਂ ਨੇ ਦੂਜੇ ਰਾਜ ਤੋਂ ਸ਼ੈਲਰ ਵਿੱਚ ਝੋਨਾ ਲੈ ਕੇ ਆਉਣ ਵਾਲੇ ਦੋ ਟਰੱਕਾਂ ਨੂੰ ਘੇਰ ਲਿਆ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।

ਗੁਰਤੇਜ ਸਿੰਘ ਸਿੱਧੂ, ਬਠਿੰਡਾ : ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਬਾਹਰਲੇ ਸੂਬਿਆਂ ਵਿੱਚੋਂ ਝੋਨੇ ਦੀ ਸਮਗਲਿੰਗ ਸ਼ੁਰੂ ਹੋ ਗਈ ਹੈ। ਬਾਹਰਲੇ ਸੂਬਿਆਂ ਵਿੱਚੋਂ ਸਸਤੇ ਰੇਟ ਝੋਨਾ ਲਿਆ ਕੇ ਪੰਜਾਬ ਅੰਦਰ ਮਹਿੰਗੀ ਐਮਐਸਪੀ ਤੇ ਵੇਚਣ ਦਾ ਗੋਰਖ ਧੰਦਾ ਚੱਲ ਪਿਆ ਹੈ। ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ ਅਜਿਹੇ ਝੋਨੇ ਨਾਲ ਭੜੇ ਟਰਾਲੇ ਫੜੇ ਹਨ ਜਿਹੜੇ ਬਾਹਰਲੇ ਸੂਬਿਆਂ ਤੋਂ ਪੰਜਾਬ ਅੰਦਰ ਆ ਰਹੇ ਸਨ।
ਪਿੰਡ ਗਹਿਲੇਵਾਲਾ ਵਿੱਚ ਕਿਸਾਨਾਂ ਨੇ ਦੂਜੇ ਰਾਜ ਤੋਂ ਸ਼ੈਲਰ ਵਿੱਚ ਝੋਨਾ ਲੈ ਕੇ ਆਉਣ ਵਾਲੇ ਦੋ ਟਰੱਕਾਂ ਨੂੰ ਘੇਰ ਲਿਆ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਪਾਬੰਦੀਆਂ ਦੇ ਬਾਵਜੂਦ, ਦੂਜੇ ਰਾਜਾਂ ਤੋਂ ਝੋਨੇ ਦੇ ਟਰੱਕ ਲਗਾਤਾਰ ਆ ਰਹੇ ਸਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਰੋਕਿਆ। ਉਨ੍ਹਾਂ ਗੁੱਸਾ ਪ੍ਰਗਟ ਕੀਤਾ ਕਿ ਸਥਾਨਕ ਕਿਸਾਨਾਂ ਦਾ ਝੋਨਾ ਮੰਡੀਆਂ ਅਤੇ ਖੇਤਾਂ ਵਿੱਚ ਪਿਆ ਹੈ, ਜਦੋਂ ਕਿ ਸ਼ੈਲਰ ਮਾਲਕ ਦੂਜੇ ਰਾਜਾਂ ਤੋਂ ਝੋਨਾ ਖਰੀਦ ਰਹੇ ਹਨ।
ਇਸ ਦੌਰਾਨ ਮੌਕੇ 'ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਇਹ ਮੁਨਾਫ਼ਾਖੋਰ ਨਾ ਸਿਰਫ਼ ਕਿਸਾਨਾਂ ਨਾਲ ਵਿਤਕਰਾ ਕਰ ਰਹੇ ਹਨ ਅਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ, ਸਗੋਂ ਲੱਖਾਂ ਰੁਪਏ ਦੀ ਮਾਰਕੀਟ ਫੀਸ ਤੋਂ ਬਚ ਕੇ ਸਰਕਾਰ ਨੂੰ ਵੀ ਧੋਖਾ ਦੇ ਰਹੇ ਹਨ। ਉਨ੍ਹਾਂ ਸਰਕਾਰ ਨੂੰ ਸ਼ੈਲਰ ਮਾਲਕਾਂ ਅਤੇ ਖਰੀਦ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।