- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਉਨ੍ਹਾਂ ਦਾ ਨੌਕਰ ਮੱਝਾਂ ਅਤੇ ਗਾਵਾਂ ਦੀ ਧਾਰ ਕੱਢਣ ਲਈ ਸ਼ੈਡ ਦੇ ਨੇੜੇ ਗਿਆ ਤਾਂ ਦੇਖਿਆ ਕਿ ਮੱਝਾਂ ਬਿਜਲੀ ਦੇ ਕਰੰਟ ਨਾਲ ਤੜਫ ਰਹੀਆਂ ਸਨ। ਨੌਕਰ ਨੇ ਇਸ ਸਬੰਧੀ ਰੌਲਾ ਪਾਇਆ ਅਤੇ ਤੁਰੰਤ ਘਰ ਦੀ ਮੇਨ ਸਵਿੱਚ ਨੂੰ ਬੰਦ ਕਰ ਦਿੱਤਾ, ਪਰ ਉਦੋਂ ਤੱਕ ਲੋਹੇ ਦੇ ਸ਼ੈੱਡ ਵਿਚ ਬੰਨ੍ਹੀਆਂ ਛੇ ਮੱਝਾਂ ਦੀ ਮੌਤ ਹੋ ਚੁੱਕੀ ਸੀ।

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਨੇੜਲੇ ਪਿੰਡ ਸੇਲਬਰਾਹ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਇੱਕ ਕਿਸਾਨ ਦੀਆਂ ਛੇ ਮੱਝਾਂ ਦੀ ਮੌਤ ਹੋ ਗਈ, ਜਿਸ ਕਾਰਨ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੇਲਬਰਾਹ ਦੇ ਕਿਸਾਨ ਜਗਦੀਪ ਸਿੰਘ ਨੇ ਖੇਤੀ ਦੇ ਨਾਲ ਸਹਾਇਕ ਧੰਦਾ ਅਪਣਾਇਆ ਹੋਇਆ ਸੀ, ਜਿਸ ਤਹਿਤ ਉਸਨੇ ਮੱਝਾਂ ਅਤੇ ਗਾਵਾਂ ਰੱਖੀਆਂ ਹੋਈਆਂ ਸਨ। ਉਹ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।
ਕਿਸਾਨ ਨੇ ਮੱਝਾਂ ਅਤੇ ਗਾਵਾਂ ਲਈ ਲੋਹੇ ਦਾ ਸ਼ੈਡ ਬਣਾਇਆ ਹੋਇਆ ਸੀ। ਕਿਸਾਨ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਉਨ੍ਹਾਂ ਦਾ ਨੌਕਰ ਮੱਝਾਂ ਅਤੇ ਗਾਵਾਂ ਦੀ ਧਾਰ ਕੱਢਣ ਲਈ ਸ਼ੈਡ ਦੇ ਨੇੜੇ ਗਿਆ ਤਾਂ ਦੇਖਿਆ ਕਿ ਮੱਝਾਂ ਬਿਜਲੀ ਦੇ ਕਰੰਟ ਨਾਲ ਤੜਫ ਰਹੀਆਂ ਸਨ। ਨੌਕਰ ਨੇ ਇਸ ਸਬੰਧੀ ਰੌਲਾ ਪਾਇਆ ਅਤੇ ਤੁਰੰਤ ਘਰ ਦੀ ਮੇਨ ਸਵਿੱਚ ਨੂੰ ਬੰਦ ਕਰ ਦਿੱਤਾ, ਪਰ ਉਦੋਂ ਤੱਕ ਲੋਹੇ ਦੇ ਸ਼ੈੱਡ ਵਿਚ ਬੰਨ੍ਹੀਆਂ ਛੇ ਮੱਝਾਂ ਦੀ ਮੌਤ ਹੋ ਚੁੱਕੀ ਸੀ।
ਪੀੜਿਤ ਕਿਸਾਨ ਨੇ ਦੱਸਿਆ ਕਿ ਉਸ ਦਾ ਕਰੀਬ 6 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੱਝਾਂ ਦੇ ਨਾਲ ਸੱਤ ਗਾਵਾਂ ਵੀ ਬੰਨ੍ਹੀਆਂ ਹੋਈਆਂ ਸਨ ਪਰ ਉਨ੍ਹਾਂ ਦੇ ਹੇਠਾਂ ਰਬੜ ਦਾ ਮੈਟ ਵਿੱਛਿਆ ਹੋਣ ਕਾਰਨ ਉਹ ਵਾਲ-ਵਾਲ ਬਚ ਗਈਆਂ। ਪਸ਼ੂ ਪਾਲਣ ਵਿਭਾਗ ਵੱਲੋਂ ਮੱਝਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪਿੰਡ ਸੇਲਬਰਾਹ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਿਤ ਕਿਸਾਨ ਨੂੰ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੱਝਾਂ ਦੀ ਖਰੀਦ ਕਰਕੇ ਆਪਣਾ ਕੰਮ ਧੰਦਾ ਚਲਾ ਸਕੇ।