Bathinda News : ਸਿੱਖ ਪ੍ਰਚਾਰਕ ਦੇ ਵਾਲ ਕੈਂਚੀ ਨਾਲ ਕੀਤੇ ਕਤਲ, ਪਿੰਡ ਦੇ ਹੀ ਦੋ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਥਾਣਾ ਨੇਹੀਂਆ ਵਾਲਾ ਦੇ ਅਧੀਨ ਆਉਂਦੇ ਪਿੰਡ ਖਿਆਲੀਵਾਲਾ ਵਿਖੇ ਇੱਕ ਅਜੀਬ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਸਿੱਖ ਪ੍ਰਚਾਰਕ ਅੰਮ੍ਰਿਤਧਾਰੀ ਦੇ ਦੋ ਅੰਮ੍ਰਿਤਧਾਰੀ ਵਿਅਕਤੀਆਂ ਨੇ ਕੈਂਚੀ ਨਾਲ ਦਾੜ੍ਹੀ ਅਤੇ ਸਿਰ ਦੇ ਕੇਸ ਕਤਲ ਕਰਕੇ ਕੁੱਟਮਾਰ ਕਰਕੇ ਫ਼ਰਾਰ ਹੋ ਗਏ।
Publish Date: Tue, 17 Feb 2026 06:08 PM (IST)
Updated Date: Tue, 17 Feb 2026 06:15 PM (IST)
ਮਨਦੀਪ ਸਿੰਘ ਮੱਕੜ, ਗੋਨਿਆਣਾ : ਥਾਣਾ ਨੇਹੀਂਆ ਵਾਲਾ ਦੇ ਅਧੀਨ ਆਉਂਦੇ ਪਿੰਡ ਖਿਆਲੀਵਾਲਾ ਵਿਖੇ ਇੱਕ ਅਜੀਬ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਸਿੱਖ ਪ੍ਰਚਾਰਕ ਅੰਮ੍ਰਿਤਧਾਰੀ ਦੇ ਦੋ ਅੰਮ੍ਰਿਤਧਾਰੀ ਵਿਅਕਤੀਆਂ ਨੇ ਕੈਂਚੀ ਨਾਲ ਦਾੜ੍ਹੀ ਅਤੇ ਸਿਰ ਦੇ ਕੇਸ ਕਤਲ ਕਰਕੇ ਕੁੱਟਮਾਰ ਕਰਕੇ ਫ਼ਰਾਰ ਹੋ ਗਏ।
ਪਿੰਡ ਖਿਆਲੀਵਾਲਾ ਦੇ ਰਘਵੀਰ ਸਿੰਘ ਸਿੱਖ ਪ੍ਰਚਾਰਕ ਨੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਘਰ ਮਿਸਤਰੀ ਲੱਗੇ ਹੋਏ ਹਨ ਤੇ ਮੈਂ ਆਪਣੇ ਘਰ ਆਪਣੇ ਪਿੰਡ ਦੇ ਹੀ ਮਿਸਤਰੀ ਅਮਰਜੀਤ ਸਿੰਘ ਨੂੰ ਘਰੋਂ ਬੁਲਾਉਣ ਗਿਆ ਸੀ ਕਿਉਂਕਿ ਉਹ ਕਈ ਦਿਨ ਤੋਂ ਆ ਨਹੀਂ ਰਿਹਾ ਸੀ,ਜਦੋਂ ਮੈਂ ਉਸ ਦੇ ਘਰ ਗਿਆ ਤਾਂ ਸਵੇਰੇ ਕਰੀਬ 7.30 ਵਜੇ ਪਿੰਡ ਦੇ ਹੀ ਦੋ ਅੰਮ੍ਰਿਤਧਾਰੀ ਵਿਅਕਤੀ ਹਰਦੀਪ ਸਿੰਘ ਅਤੇ ਜਸਵੰਤ ਸਿੰਘ ਨੇ ਮੇਰੇ ਉੱਪਰ ਹਮਲਾ ਕਰਕੇ ਕੈਂਚੀ ਨਾਲ ਮੇਰੀ ਦਾੜ੍ਹੀ ਅਤੇ ਸਿਰ ਦੀ ਪੱਗ ਉਤਾਰ ਕੇ ਸਿਰ ਦੇ ਕੈਂਚੀ ਨਾਲ ਕੇਸ ਕੱਟ ਦਿੱਤੇ ਤੇ ਜਦੋਂ ਮੈਂ ਅਤੇ ਅਮਰਜੀਤ ਸਿੰਘ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹ ਕੈਂਚੀ ਮਾਰਦੇ ਹੋਏ ਫ਼ਰਾਰ ਹੋ ਗਏ।
ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਕਤ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਵਿਅਕਤੀ ਹਰਦੀਪ ਸਿੰਘ, ਜਸਵੰਤ ਸਿੰਘ, ਅੰਮ੍ਰਿਤਪਾਲ ਸਿੰਘ ਵਾਸੀਅਨ ਪਿੰਡ ਖਿਆਲੀਵਾਲਾ ਖਿਲਾਫ ਧਾਰਾ 299, 351(2),115(2), 612 ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਹੈ।
ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਅਤੇ ਹਰਦੀਪ ਸਿੰਘ ਨੇ ਉਕਤ ਘਟਨਾ ਅਧੀਨ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਅੰਮ੍ਰਿਤਧਾਰੀ ਸਿੱਖ ਵਿਅਕਤੀਆਂ ਵੱਲੋਂ ਅਜਿਹੀਆਂ ਘਟਨਾਵਾਂ ਪੰਜਾਬ ਵਿੱਚ ਸ਼ੋਭਾ ਨਹੀਂ ਦਿੰਦੀਆਂ, ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ, ਕਥਿਤ ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।