
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੇੜਲੇ ਪਿੰਡ ਬਾਘਾ ਦੇ ਵਸਨੀਕ ਦਰਸ਼ਨ ਸਿੰਘ ਪੁੱਤਰ ਚਾਨਣ ਸਿੰਘ ਨੇ ਰਾਮਾਂ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਵਿਚ ਬੀਤੀ ਰਾਤ ਪਿੰਡ ਦੇ ਹੀ ਇੱਕ ਵਿਅਕਤੀ ਵਿਰੁੱਧ ਸਾਧੂ ਦੇ ਭੇਸ਼ ਵਿਚ ਆਪਣੇ ਘਰ ਵਿੱਚ ਦਾਖਲ ਹੋ ਕੇ 10 ਹਜ਼ਾਰ ਰੁਪਏ ਨਕਦੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਜਾਣ ਦਾ ਦੋਸ਼ ਲਾਇਆ ਹੈ।

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾਂ ਮੰਡੀ : ਨੇੜਲੇ ਪਿੰਡ ਬਾਘਾ ਦੇ ਵਸਨੀਕ ਦਰਸ਼ਨ ਸਿੰਘ ਪੁੱਤਰ ਚਾਨਣ ਸਿੰਘ ਨੇ ਰਾਮਾਂ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਵਿਚ ਬੀਤੀ ਰਾਤ ਪਿੰਡ ਦੇ ਹੀ ਇੱਕ ਵਿਅਕਤੀ ਵਿਰੁੱਧ ਸਾਧੂ ਦੇ ਭੇਸ਼ ਵਿਚ ਆਪਣੇ ਘਰ ਵਿੱਚ ਦਾਖਲ ਹੋ ਕੇ 10 ਹਜ਼ਾਰ ਰੁਪਏ ਨਕਦੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਜਾਣ ਦਾ ਦੋਸ਼ ਲਾਇਆ ਹੈ। ਪਰਿਵਾਰ ਦੀ ਜਾਗ ਖੁੱਲ੍ਹ ਜਾਣ ਤੇ ਉਕਤ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ। ਦਰਸ਼ਨ ਸਿੰਘ ਨੇ ਵੀ ਇਹ ਦੋਸ਼ ਲਾਇਆ ਕਿ ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ ਉਕਤ ਵਿਅਕਤੀ ਵਾਰ ਵਾਰ ਚੋਰੀਆਂ ਕਰਨ ਦੇ ਬਾਵਜੂਦ ਵੀ ਪੁਲਿਸ ਕਾਰਵਾਈ ਤੋਂ ਬੱਚ ਜਾਂਦਾ ਹੈ। ਪੀੜਤ ਨੇ ਦੱਸਿਆ ਦੱਸਿਆ ਕਿ ਚੋਰੀ ਸਬੰਧੀ ਪਿੰਡ ਦੀ ਪੰਚਾਇਤ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।
ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਉਕਤ ਵਿਅਕਤੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਚੋਰੀ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਪੀੜਤ ਨੇ ਕਿਹਾ ਕਿ ਸਾਧੂ ਦੇ ਭੇਸ਼ 'ਚ ਚੋਰੀਆਂ ਕਰਨ ਵਾਲੇ ਵਿਅਕਤੀ ਤੋਂ ਗਰੀਬ ਪਰਿਵਾਰ ਬਹੁਤ ਦੁਖੀ ਹਨ।