- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇੜਲੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਜ਼ਮੀਨੀ ਵਿਵਾਦ ਕਾਰਨ ਪਿੰਡ ਦੇ ਕਰੀਬ ਦੋ ਦਰਜਨ ਦੇ ਪਰਿਵਾਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਟੈਂਕੀ ’ਤੇ ਚੜ੍ਹੇ ਪਰਿਵਾਰਕ ਲੋਕਾਂ ਵਲੋਂ ਇਨਸਾਫ ਲੈਣ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਾਣੀ ਵਾਲੀ ਟੈਂਕੀ ’ਤੇ ਕਰੀਬ 10 ਮਰਦ, 8 ਔਰਤਾਂ ਅਤੇ ਕੁਝ ਬੱਚੇ ਵੀ ਇਨਸਾਫ ਲਈ ਸੰਘਰਸ਼ ਕਰ ਰਹੇ ਹਨ।

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨੇੜਲੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਜ਼ਮੀਨੀ ਵਿਵਾਦ ਕਾਰਨ ਪਿੰਡ ਦੇ ਕਰੀਬ ਦੋ ਦਰਜਨ ਦੇ ਪਰਿਵਾਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਟੈਂਕੀ ’ਤੇ ਚੜ੍ਹੇ ਪਰਿਵਾਰਕ ਲੋਕਾਂ ਵਲੋਂ ਇਨਸਾਫ ਲੈਣ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਾਣੀ ਵਾਲੀ ਟੈਂਕੀ ’ਤੇ ਕਰੀਬ 10 ਮਰਦ, 8 ਔਰਤਾਂ ਅਤੇ ਕੁਝ ਬੱਚੇ ਵੀ ਇਨਸਾਫ ਲਈ ਸੰਘਰਸ਼ ਕਰ ਰਹੇ ਹਨ।
ਪਿੰਡ ਦਿਆਲਪੁਰਾ ਮਿਰਜ਼ਾ ਦੇ ਮਹਿਰਾ ਸਿੱਖ ਪ੍ਰੀਵਾਰ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਆਪਣੀ ਜ਼ਮੀਨ ਪੰਜ ਪੀੜ੍ਹੀਆਂ ਤੋਂ ਵਾਹ ਬੀਜ ਰਹੇ ਸਨ, ਜਿਸ ਦੀਆਂ ਗਿਰਦਾਵਰੀਆਂ ਵੀ ਉਨ੍ਹਾਂ ਪਰਿਵਾਰਾਂ ਦੇ ਨਾਮ ਸਨ। ਉਨ੍ਹਾਂ ਮੁਤਾਬਕ ਇਹ ਜ਼ਮੀਨ ਇਨ੍ਹਾਂ ਪਰਿਵਾਰਾਂ ਨੂੰ ਪਿੰਡ ਦੇ ਸਰਦਾਰ ਭਾਈਚਾਰੇ ਵੱਲੋ ਪੁਰਾਣੇ ਸਮਿਆਂ ਵਿਚ ਖੂਹਾਂ ਤੋਂ ਪਾਣੀ ਭਰਨ ਬਦਲੇ ਦਾਨ ਵਿਚ ਦਿੱਤੀ ਗਈ ਸੀ। ਇਸ ਮੌਕੇ ਪੀੜਤਾਂ ਨੇ ਪਿੰਡ ਦੇ ਹੀ ਸਰਪੰਚ ਦੇ ਬੇਟੇ ਸਮੇਤ ਮਾਲ ਵਿਭਾਗ ਦੇ ਕੁਝ ਅਧਿਕਾਰੀਆਂ ਉਪਰ ਜਾਅਲੀ ਦਸਤਾਵੇਜ਼ਾਂ ਨਾਲ ਜ਼ਮੀਨ ਹਥਿਆਉਣ ਦਾ ਕਥਿਤ ਦੋਸ਼ ਲਗਾਏ ਜਾ ਰਹੇ ਹਨ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮਨੋਜ ਕੁਮਾਰ ਡੀਐੱਸਪੀ ਫੂਲ ਅਤੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਵਲੋਂ ਮੌਕੇ ਉਪਰ ਪਹੁੰਚ ਕੇ ਗੱਲਬਾਤ ਕੀਤੀ ਗਈ। ਡੀਐੱਸਪੀ ਮਨੋਜ ਕੁਮਾਰ ਨੇ ਮਾਮਲਾ ਸੁਲਝਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਇਸ ਉਪਰੰਤ ਐੱਸਡੀਐੱਮ ਫੂਲ ਅਤੇ ਤਹਿਸੀਲਦਾਰ ਫੂਲ ਵੀ ਮੌਕੇ ਉਪਰ ਪਹੁੰਚੇ। ਉਕਤ ਵਲੋਂ ਪਰਿਵਾਰਾਂ ਨਾਲ ਲੰਮਾ ਵਕਤ ਚੱਲੀ ਗੱਲਬਾਤ ਦਾ ਕੋਈ ਨਤੀਜਾ ਨਾ ਨਿਕਲਿਆ।
ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਦੀ ਤੁਰੰਤ ਪੂਰਤੀ ਕਰਨ ਲਈ ਜ਼ਿੱਦ ’ਤੇ ਬਰਕਰਾਰ ਸਨ। ਖ਼ਬਰ ਲਿਖੇ ਜਾਣ ਤੱਕ ਪੀੜਤ ਪਰਿਵਾਰ ਟੈਂਕੀ ’ਤੇ ਚੜ੍ਹੇ ਹੋਏ ਸਨ। ਇਸ ਮਾਮਲੇ ਸਬੰਧੀ ਪਰਿਵਾਰਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨ ਦੇ ਅਸਲੀ ਮਾਲਕਾਂ ਪਾਸੋਂ 12 ਏਕੜ ਜ਼ਮੀਨ ਮੁੱਲ ਖਰੀਦੀ ਹੈ, ਜਿਸ ਵਿਚੋਂ ਉਨ੍ਹਾਂ ਨੂੰ 5 ਏਕੜ ਜ਼ਮੀਨ ਦਾ ਕਬਜ਼ਾ ਮਿਲ ਚੁੱਕਾ ਹੈ। ਹੁਣ 7 ਏਕੜ ਜ਼ਮੀਨ ਦਾ ਕਬਜ਼ਾ ਲੈਣਾ ਬਾਕੀ ਹੈ। ਉਨ੍ਹਾਂ ਆਪਣੇ ਉਪਰ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦੇ ਹੋਏ ਝੂਠੇ ਅਤੇ ਬੇ-ਬੁਨਿਅਦ ਕਰਾਰ ਦਿੱਤਾ।