- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
25 ਅਗਸਤ 2026 ਨੂੰ ਘਰੋਂ ਬਿਨਾਂ ਦੱਸੇ ਨਿਕਲੇ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਦੇ 15 ਸਾਲਾ ਰਵੀ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਆਖਿਰ 9 ਦਿਨਾਂ ਬਾਅਦ ਸੀਂਗੋ ਚੌਂਕੀ ਦੀ ਪੁਲਿਸ ਨੇ ਰਾਜਸਥਾਨ ਤੋਂ ਲੱਭਕੇ ਅੱਜ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : 25 ਅਗਸਤ 2026 ਨੂੰ ਘਰੋਂ ਬਿਨਾਂ ਦੱਸੇ ਨਿਕਲੇ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਦੇ 15 ਸਾਲਾ ਰਵੀ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਆਖਿਰ 9 ਦਿਨਾਂ ਬਾਅਦ ਸੀਂਗੋ ਚੌਂਕੀ ਦੀ ਪੁਲਿਸ ਨੇ ਰਾਜਸਥਾਨ ਤੋਂ ਲੱਭਕੇ ਅੱਜ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਂਗੋ ਪੁਲਿਸ ਚੌਕੀ ਦੇ ਏਐੱਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਰਵੀ ਸਿੰਘ 25 ਅਗਸਤ ਨੂੰ ਆਪਣੇ ਪਰਿਵਾਰ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ ਤੇ ਆਸ ਪਾਸ ਲੱਭਣ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਚੌਕੀ ਸੀਂਗੋ ਨੂੰ ਇਤਲਾਹ ਦਿੱਤੀ।ਉਨਾਂ ਕਿਹਾ ਕਿ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਸ ਦੀ ਵੱਖ ਵੱਖ ਤਰੀਕਿਆਂ ਨਾਲ ਭਾਲ ਆਰੰਭ ਦਿੱਤੀ ਤੇ ਆਖਿਰ ਪੁਲਿਸ ਟੀਮ ਨੂੰ ਰਵੀ ਦੇ ਪੀਲੀਬੰਗਾ (ਰਾਜਸਥਾਨ) ਚ ਹੋਣ ਬਾਰੇ ਪਤਾ ਲੱਗਾ ਤੇ ਅੱਜ ਰਵੀ ਸਿੰਘ ਨੂੰ ਉਸ ਦੀ ਮਾਤਾ ਕੁਲਵੰਤ ਕੌਰ,ਪਿਤਾ ਦਰਸ਼ਨ ਸਿੰਘ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਉਨਾਂ ਦੇ ਹਵਾਲੇ ਕਰ ਦਿੱਤਾ ਗਿਆ।
ਏਐੱਸਆਈ ਬਲਵੰਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਰਵੀ ਸਿੰਘ ਦੀ ਗੁੰਮਸ਼ੁਦਗੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਉਸਦੇ ਸੰਪਰਕ ਵਾਲਿਆਂ ਦੀ ਸੂਚੀ ਤਿਆਰ ਕਰਨੀ ਸ਼ੁਰੂ ਕੀਤੀ ਤੇ ਸਭਨਾਂ ਤੱਕ ਪਹੁੰਚ ਕਰਦਿਆਂ ਕਰਦਿਆਂ ਆਖਿਰ ਪਤਾ ਲੱਗਾ ਕਿ ਉਹ ਆਪਣੇ ਇੱਕ ਸੰਪਰਕ ਵਾਲੇ ਵਿਅਕਤੀ ਕੋਲ ਰਾਜਸਥਾਨ ਦੇ ਪੀਲੀਬੰਗਾਂ ਵਿਖੇ ਪਹੁੰਚਿਆਂ ਹੋਇਆ ਹੈ।ਉਕਤ ਵਿਅਕਤੀ ਨਾਲ ਸੰਪਰਕ ਸਾਧ ਕੇ ਉਸਨੂੰ ਸਾਰੀ ਕਹਾਣੀ ਤੋਂ ਜਾਣੂੰ ਕਰਵਾਇਆ ਗਿਆ ਤਾਂ ਉਹ ਰਵੀ ਨੂੰ ਲੈ ਕੇ ਬਠਿੰਡਾ ਆਉਣ ਲਈ ਰਾਜ਼ੀ ਹੋ ਗਿਆ ਜਿੱਥੋਂ ਸੀਂਗੋ ਪੁਲਿਸ ਚੌਂਕੀ ਦੀ ਪੁਲਿਸ ਨੇ ਰਵੀ ਸਿੰਘ ਨੂੰ ਸੁਰੱਖਿਅਤ ਹਾਸਿਲ ਕਰਕੇ ਅੱਜ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਰਵੀ ਦੇ ਸੁਰੱਖਿਅਤ ਮਿਲਣ ਦੀ ਖ਼ਬਰ ਨਾਲ ਪਰਿਵਾਰਿਕ ਮੈਂਬਰਾਂ ਨੂੰ ਸੁੱਖ ਦਾ ਸਾਹ ਆਇਆ।ਰਵੀ ਦੇ ਮਾਪਿਆਂ ਨੇ ਉਸਦੀ ਭਾਲ ਕਰਨ ਵਾਲੀ ਸਮੁੱਚੀ ਪੁਲਿਸ ਟੀਮ ਦੇ ਨਾਲ ਨਾਲ ਸੀਂਗੋ ਚੌਂਕੀ ਇੰਚਾਰਜ ਰਵਨੀਤ ਸਿੰਘ ਦਾ ਵੀ ਸ਼ੁਕਰੀਆ ਅਦਾ ਕੀਤਾ।ਰਵੀ ਸਿੰਘ ਨੂੰ ਅੱਜ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰਨ ਸਮੇਂ ਪਿੰਡ ਦੇ ਸਰਪੰਚ ਵਜ਼ੀਰ ਸਿੰਘ,ਬਿੰਦਰ ਸਿੰਘ ਅਤੇ ਨਿਰਮਲ ਸਿੰਘ ਸਮੇਤ ਹੋਰ ਮੁਹਤਬਰ ਮੌਜੂਦ ਸਨ।