- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੀਬ 50 ਕਰੋੜ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ਵਿੱਚ ਨੌਂ ਸਾਲਾਂ ਤੋਂ ਫਰਾਰ ਕੰਪਨੀ ਡਾਇਰੈਕਟਰ ਰਾਮ ਸਿੰਘ ਨੂੰ ਬਠਿੰਡਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਹ ਭੇਸ ਬਦਲ ਕੇ ਜ਼ੀਰਕਪੁਰ ਵਿੱਚ ਰਹਿ ਰਿਹਾ ਸੀ ਅਤੇ ਅੰਮ੍ਰਿਤਧਾਰੀ ਸਿੱਖ ਦੇ ਭੇਸ ਵਿੱਚ ਪਿੰਡ ਮਹਿਮਾ ਭਗਵਾਨਾ ਦੇ ਵਿਆਹ ਸਮਾਗਮ ਵਿੱਚ ਕੀਰਤਨ ਕਰਨ ਪਹੁੰਚਿਆ ਸੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਕਰੀਬ 50 ਕਰੋੜ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ਵਿੱਚ ਨੌਂ ਸਾਲਾਂ ਤੋਂ ਫਰਾਰ ਕੰਪਨੀ ਡਾਇਰੈਕਟਰ ਰਾਮ ਸਿੰਘ ਨੂੰ ਬਠਿੰਡਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਹ ਭੇਸ ਬਦਲ ਕੇ ਜ਼ੀਰਕਪੁਰ ਵਿੱਚ ਰਹਿ ਰਿਹਾ ਸੀ ਅਤੇ ਅੰਮ੍ਰਿਤਧਾਰੀ ਸਿੱਖ ਦੇ ਭੇਸ ਵਿੱਚ ਪਿੰਡ ਮਹਿਮਾ ਭਗਵਾਨਾ ਦੇ ਵਿਆਹ ਸਮਾਗਮ ਵਿੱਚ ਕੀਰਤਨ ਕਰਨ ਪਹੁੰਚਿਆ ਸੀ। ਨਿਵੇਸ਼ਕਾਂ ਦੀ ਸੁਸਾਇਟੀ ਦੇ ਚੇਅਰਮੈਨ ਗੁਰਭੇਜ ਸਿੰਘ ਨੇ ਉਸ ਦੀ ਪਛਾਣ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ। 22 ਨਵੰਬਰ ਨੂੰ ਪੁਲਿਸ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦਿਆਂ ਹੀ ਉਸ ਨੂੰ ਕਾਬੂ ਕਰ ਲਿਆ। ਅਦਾਲਤ ਉਸ ਨੂੰ ਭਗੌੜਾ ਕਰਾਰ ਦੇ ਚੁੱਕੀ ਸੀ।
2012 ਵਿੱਚ ਬਣਾਈ ਸੀ ਕੰਪਨੀ
ਅਮਰਜੀਤ ਸਿੰਘ ਢੀਂਗਰਾ, ਰਾਮ ਸਿੰਘ ਅਤੇ ਨਵਜੀਤ ਸਿੰਘ ਨੇ 2012 ਵਿੱਚ ਸਰਵ ਐਗਰੋ ਇੰਡੀਆ ਲਿਮਟਿਡ ਬਣਾਈ ਸੀ। ਬਠਿੰਡਾ ਦੇ ਨਿਰਮਲ ਕੰਪਲੈਕਸ ਵਿੱਚ ਇਸ ਦਾ ਮੁੱਖ ਦਫ਼ਤਰ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸ਼ਾਖਾਵਾਂ ਸਨ। ਮਹਿਮਾ ਸਰਜਾ ਵਿੱਚ ਮਸ਼ਰੂਮ ਫਾਰਮ ਤੇ ਖਾਦ ਪਲਾਂਟ ਵੀ ਲਾਇਆ ਗਿਆ ਸੀ। ਮਧੂ ਮੱਖੀ ਪਾਲਣ ਅਤੇ ਹੋਟਲ ਕਾਰੋਬਾਰ ਦਾ ਹਵਾਲਾ ਦੇ ਕੇ ਲੋਕਾਂ ਦਾ ਭਰੋਸਾ ਜਿੱਤਿਆ ਗਿਆ।
18 ਫ਼ੀਸਦੀ ਵਿਆਜ ਦਾ ਲਾਲਚ
ਕੰਪਨੀ ਐੱਫਡੀ, ਆਰਡੀ ਅਤੇ ਟਰੇਡਿੰਗ ਯੋਜਨਾਵਾਂ ਤਹਿਤ ਸਾਲਾਨਾ 18 ਫ਼ੀਸਦੀ ਵਿਆਜ ਦੇਣ ਦਾ ਵਾਅਦਾ ਕਰ ਕੇ ਲੋਕਾਂ ਤੋਂ ਪੈਸੇ ਜਮ੍ਹਾਂ ਕਰਵਾਉਂਦੀ ਸੀ। ਇਕ ਯੋਜਨਾ ਵਿੱਚ 72 ਮਹੀਨੇ ਇਕ-ਇਕ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ’ਤੇ 1.29 ਲੱਖ ਰੁਪਏ ਤੋਂ ਵੱਧ ਵਾਪਸ ਦੇਣ ਦਾ ਲਾਲਚ ਦਿੱਤਾ ਗਿਆ ਸੀ।
ਦਫ਼ਤਰ ਬੰਦ ਕਰ ਕੇ ਹੋ ਗਏ ਸਨ ਫ਼ਰਾਰ
2016-17 ਵਿੱਚ ਕੰਪਨੀ ਦੇ ਸੰਚਾਲਕ ਨਿਵੇਸ਼ਕਾਂ ਦੀ ਰਕਮ ਲੈ ਕੇ ਫਰਾਰ ਹੋ ਗਏ ਅਤੇ 2017 ਵਿੱਚ ਬਠਿੰਡਾ ਦਫ਼ਤਰ ਬੰਦ ਕਰ ਦਿੱਤਾ ਗਿਆ। ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਢੀਂਗਰਾ ਪਹਿਲਾਂ ਹੀ ਗ੍ਰਿਫ਼ਤਾਰ ਹੋ ਕੇ ਜੇਲ੍ਹ ਵਿੱਚ ਹੈ। ਹੁਣ ਪੁਲਿਸ ਰਾਮ ਸਿੰਘ ਤੋਂ ਪੁੱਛਗਿੱਛ ਕਰ ਕੇ ਠੱਗੀ ਦੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ।