ਬਾਰ ਐਸੋਸੀਏਸ਼ਨ ਫੂਲ ਦੀਆਂ ਚੋਣਾਂ ਅਮਨ-ਅਮਾਨ ਨਾਲ ਸੰਪੰਨ, ਐਡਵੋਕੇਟ ਸਤਪਾਲ ਸਿੰਘ ਸੈਣੀ ਨਵੇਂ ਪ੍ਰਧਾਨ ਚੁਣੇ ਬਾਰ ਐਸੋਸੀਏਸ਼ਨ ਫੂਲ ਦੀਆਂ ਚੋਣਾਂ ਅਮਨ-ਅਮਾਨ ਨਾਲ ਸੰਪੰਨ, ਐਡਵੋਕੇਟ ਸਤਪਾਲ ਸਿੰਘ ਸੈਣੀ ਨਵੇਂ ਪ੍ਰਧਾਨ ਚੁਣੇ
Publish Date: Sat, 12 Sep 2026 04:30 PM (IST)
Updated Date: Sat, 12 Sep 2026 04:32 PM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ ਭਾਈ ਰੂਪਾ, ਬਾਰ ਐਸੋਸੀਏਸ਼ਨ ਫੂਲ, ਜ਼ਿਲ੍ਹਾ ਬਠਿੰਡਾ ਦੀਆਂ ਚੋਣਾਂ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈਆਂ। ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ ਐਡਵੋਕੇਟ ਰੁਪਿੰਦਰ ਗਰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਅਮਿਤ ਗੋਇਲ ਤੇ ਐਡਵੋਕੇਟ ਪਵਿੱਤਰ ਸਿੰਘ ਸੱਪਲ ਦੀ ਦੇਖ-ਰੇਖ ਹੇਠ ਕਰਵਾਈ ਗਈ। ਬਾਰ ਐਸੋਸੀਏਸ਼ਨ ਦੇ ਕੁੱਲ 117 ਵੋਟਰਾਂ ਵਿੱਚੋਂ 112 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਦਕਿ 5 ਵੋਟਾਂ ਪੋਲ ਨਹੀਂ ਹੋਈਆਂ। ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸਤਪਾਲ ਸਿੰਘ ਸੈਣੀ ਭਾਈ ਰੂਪਾ ਨੇ 63 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਮੁਕਾਬਲੇ ਐਡਵੋਕੇਟ ਪ੍ਰਦੀਪ ਸਿੰਘ ਸਿੱਧੂ ਨੂੰ 48 ਵੋਟਾਂ ਮਿਲੀਆਂ, ਜਦਕਿ 1 ਵੋਟ ਉਪਰੋਕਤ ਵਿੱਚੋਂ ਕੋਈ ਨਹੀਂ ਦੇ ਹੱਕ ’ਚ ਪਈ। ਸਕੱਤਰ ਦੇ ਅਹੁਦੇ ਲਈ ਐਡਵੋਕੇਟ ਚੰਦ ਸਿੰਘ ਭੁੱਲਰ 58 ਵੋਟਾਂ ਲੈ ਕੇ ਜੇਤੂ ਰਹੇ। ਐਡਵੋਕੇਟ ਅਮਰਿੰਦਰ ਸਿੰਘ ਬਰਾੜ ਨੂੰ 53 ਵੋਟਾਂ ਮਿਲੀਆਂ ਅਤੇ 1 ਵੋਟ ਉਪਰੋਕਤ ਵਿੱਚੋਂ ਕੋਈ ਨਹੀਂ ਦੇ ਹੱਕ ਵਿੱਚ ਪਈ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਹਰਮਨਿੰਦਰ ਸਿੰਘ ਢਿੱਲੋਂ ਨੇ 74 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਐਡਵੋਕੇਟ ਇੰਦਰਜੀਤ ਬਰਾੜ ਨੂੰ 38 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਐਡਵੋਕੇਟ ਰਾਜਵਿੰਦਰ ਕੌਰ ਮੀਤ ਪ੍ਰਧਾਨ, ਐਡਵੋਕੇਟ ਰਾਹੁਲ ਤਲਵਾੜ ਸੰਯੁਕਤ ਸਕੱਤਰ, ਐਡਵੋਕੇਟ ਅਮਨਦੀਪ ਤਲਵਾੜ ਖ਼ਜ਼ਾਨਚੀ ਅਤੇ ਐਡਵੋਕੇਟ ਰਿੰਪਲ ਜੈਨ ਲਾਇਬ੍ਰੇਰੀ ਇੰਚਾਰਜ ਦੇ ਅਹੁਦਿਆਂ ਲਈ ਬਿਨਾਂ ਮੁਕਾਬਲਾ ਚੁਣੇ ਗਏ। ਚੋਣ ਅਧਿਕਾਰੀਆਂ ਨੇ ਸਮੁੱਚੀ ਚੋਣ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕਰਵਾਈ। ਬਾਰ ਦੇ ਮੈਂਬਰਾਂ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਬਾਰ ਦੀ ਏਕਤਾ, ਭਲਾਈ ਅਤੇ ਵਕੀਲ ਭਾਈਚਾਰੇ ਦੇ ਹਿੱਤਾਂ ਲਈ ਮਿਲਜੁਲ ਕੇ ਕੰਮ ਕਰਨ ਦੀ ਆਸ ਪ੍ਰਗਟਾਈ।