ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Tue, 17 Nov 2026 04:46 PM (IST)
Updated Date: Tue, 17 Nov 2026 04:48 PM (IST)
ਸੀਨੀਅਰ ਰਿਪੋਰਟਰ ਬਠਿੰਡਾ ਭਾਰਤੀਆ ਸਵਰਨਕਾਰ ਸੇਵਾ ਸੁਸਾਇਟੀ ਅਤੇ ਸਵਰਨਕਾਰ ਸੰਘ ਜ਼ਿਲ੍ਹਾ ਬਠਿੰਡਾ ਵੱਲੋਂ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਦੀ ਰਹਿਨੁਮਾਈ ਹੇਠ ਗੁਰਦੁਆਰਾ ਜੀਵਨ ਪ੍ਰਕਾਸ਼, ਮਾਡਲ ਟਾਊਨ ਫੇਜ਼-1 ਵਿਖੇ ਹਸਤ ਕਲਾ ਦੇ ਵਿਸ਼ਵ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵਿਧਾਇਕ ਜਗਰੂਪ ਸਿੰਘ ਗਿੱਲ, ਮੇਅਰ ਪਦਮਜੀਤ ਮਹਿਤਾ, ਸਾਬਕਾ ਮੰਤਰੀ ਸਰੂਪ ਸਿੰਗਲਾ, ਇੰਡਸਟਰੀਜ਼ ਦੇ ਚੇਅਰਮੈਨ ਨੀਲ ਗਰਗ, ਅਨਿਲ ਠਾਕੁਰ, ਅਮ੍ਰਿਤਪਾਲ ਅੱਗਰਵਾਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਨ ਗਰਗ, ਗੋਪਾਲ ਸਿੰਘ, ਹਰਵਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਮਾਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ, ਗੁਰਚਰਨ ਸਿੰਘ, ਜਸਕਰਨ ਸਿੰਘ ਗਹਿਰੀ, ਬਲਜਿੰਦਰ ਸਿੰਘ ਪਲਟਾ, ਕਿਸ਼ਨ ਸਿੰਘ ਭਾਗੀਵਾਂਦਰ, ਬਲਜੀਤ ਸਿੰਘ ਬੀੜ ਬਹਿਮਨ, ਅਸ਼ੋਕ ਭਾਰਤੀ, ਤਰਸੇਮ ਗੋਇਲ, ਲਛਮਣ ਸਿੰਘ ਮਲੂਕਾ ਅਤੇ ਨਰਪਿੰਦਰ ਸਿੰਘ ਜਲਾਲ ਸਮੇਤ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੁਕਤਸਰ, ਸੰਗਰੂਰ, ਮਾਨਸਾ, ਮਲੋਟ, ਭਗਤਾ, ਮੌੜ, ਰਾਮਪੁਰਾ, ਕੋਟ ਫੱਤਾ, ਭੁੱਚੋ ਮੰਡੀ ਅਤੇ ਰਾਮਾ ਮੰਡੀ ਤੋਂ ਸਵਰਨਕਾਰ ਸੁਸਾਇਟੀ ਅਤੇ ਸੰਘ ਦੇ ਅਹੁਦੇਦਾਰਾਂ ਨੇ ਪਰਿਵਾਰਾਂ ਸਮੇਤ ਸਮਾਗਮ ਵਿਚ ਹਾਜ਼ਰੀ ਭਰੀ। ਇਸ ਮੌਕੇ ਹਰਪਾਲ ਸਿੰਘ ਖੁਰਮੀ ਨੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਹਸਤ ਕਲਾ ਦੇ ਖੇਤਰ ਵਿੱਚ ਮਹਾਨ ਦੇਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਕਰਤਾਰ ਸਿੰਘ ਜੌੜਾ ਨੇ ਸਵਰਨਕਾਰ ਸੇਵਾ ਸੁਸਾਇਟੀ ਦੀਆਂ ਗਤੀਵਿਧੀਆਂ ਅਤੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਰਤਾਰ ਸਿੰਘ ਜੌੜਾ, ਹਰਪਾਲ ਸਿੰਘ ਖੁਰਮੀ, ਮਨਮੋਹਨ ਸਿੰਘ ਕੁੱਕੂ, ਮਹਿੰਦਰ ਸਿੰਘ ਭੋਲਾ, ਭੋਲਾ ਸਿੰਘ ਸਦਿਓੜਾ ਅਤੇ ਰਾਜਿੰਦਰ ਸਿੰਘ ਖੁਰਮੀ ਵੱਲੋਂ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮੁੱਚੀ ਕਾਰਵਾਈ ਰਾਜਿੰਦਰ ਸਿੰਘ ਖੁਰਮੀ ਨੇ ਬਾਖੂਬੀ ਨਿਭਾਈ।