ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਖਿਡਾਰੀਆਂ ਨੇ ਦਿਖਾਇਆ ਦਮਖਮ ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਖਿਡਾਰੀਆਂ ਨੇ ਦਿਖਾਇਆ ਦਮਖਮ
Publish Date: Thu, 08 Oct 2026 05:15 PM (IST)
Updated Date: Thu, 08 Oct 2026 05:17 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਪੋਰਟਸ ਸਕੂਲ ਘੁੱਦਾ ਵਿਖੇ ਚੱਲ ਰਹੀ ਜ਼ਿਲ੍ਹਾ ਐਥਲੈਟਿਕਸ ਮੀਟ ਦੇ ਦੂਜੇ ਦਿਨ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਹੋਏ ਮੁਕਾਬਲਿਆਂ ਵਿਚ ਖਿਡਾਰੀਆਂ ਵਿਚਕਾਰ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਇਹ ਐਥਲੈਟਿਕਸ ਮੀਟ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼੍ਰੀਮਤੀ ਮਮਤਾ ਖੁਰਾਣਾ ਸੇਠੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਖੇਡ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਪ੍ਰਬੰਧਾਂ ਅਧੀਨ ਕਰਵਾਈ ਜਾ ਰਹੀ ਹੈ। ਦੂਜੇ ਦਿਨ ਦੇ ਮੁਕਾਬਲਿਆਂ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਜੇਤੂ ਅਥਲੀਟਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਮੀਟ ਦੇ ਪ੍ਰਬੰਧਾਂ ਵਿੱਚ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਵੱਖ-ਵੱਖ ਜੋਨਾਂ ਦੇ ਪ੍ਰਧਾਨ ਤੇ ਸਕੱਤਰ, ਈਵੈਂਟ ਕਨਵੀਨਰ, ਕੋ-ਕਨਵੀਨਰ ਅਤੇ ਅਫ਼ੀਸ਼ੀਅਲਜ਼ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਅੰਡਰ-17 ਲੜਕਿਆਂ ਦੇ ਡਿਸਕਸ ਥ੍ਰੋ ਵਿੱਚ ਸਿਧਾਰਥ (ਮੰਡੀ ਕਲਾਂ) ਨੇ ਪਹਿਲਾ, ਗੁਰਮੀਤ ਸਿੰਘ (ਗੋਨਿਆਣਾ) ਨੇ ਦੂਜਾ ਅਤੇ ਜਸ਼ਨਦੀਪ ਸਿੰਘ (ਸੰਗਤ) ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਵਿਚ ਸੋਨੂ ਸਿੰਘ (ਮੌੜ) ਪਹਿਲੇ, ਜਸਮੀਤ ਸਿੰਘ (ਤਲਵੰਡੀ ਸਾਬੋ) ਦੂਜੇ ਅਤੇ ਸਿਧਾਰਥ (ਭੁੱਚੋ ਮੰਡੀ) ਤੀਜੇ ਸਥਾਨ ’ਤੇ ਰਹੇ। 5 ਕਿਲੋਮੀਟਰ ਵਾਕ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ, ਮਨਦੀਪ ਸਿੰਘ ਨੇ ਦੂਜਾ ਅਤੇ ਅਭੀਨੂਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕੀਆਂ ਦੀ 1500 ਮੀਟਰ ਦੌੜ ਵਿੱਚ ਅਮਨਦੀਪ ਕੌਰ, ਆਕਾਸ਼ਦੀਪ ਕੌਰ ਅਤੇ ਰਮਨਦੀਪ ਕੌਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ। ਸ਼ਾਟਪੁੱਟ ਵਿੱਚ ਨਵਰੀਤ ਕੌਰ (ਮੰਡੀ ਫੂਲ) ਪਹਿਲੀ, ਪਰਨੀਤ ਕੌਰ (ਭਗਤਾ) ਦੂਜੀ ਅਤੇ ਮਨਪ੍ਰੀਤ ਕੌਰ (ਤਲਵੰਡੀ ਸਾਬੋ) ਤੀਜੀ ਰਹੀ। ਲੰਬੀ ਛਾਲ ਵਿੱਚ ਹਰਵਿੰਦਰ ਕੌਰ (ਗੋਨਿਆਣਾ), ਪੂਜਾ (ਭਗਤਾ) ਅਤੇ ਸਹਿਜਦੀਪ ਕੌਰ (ਮੰਡੀ ਫੂਲ) ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਅੰਡਰ-19 ਲੜਕਿਆਂ ਦੇ ਡਿਸਕਸ ਥ੍ਰੋ ਵਿਚ ਬਲਜਿੰਦਰ ਸਿੰਘ (ਤਲਵੰਡੀ ਸਾਬੋ) ਪਹਿਲੇ, ਜੋਬਨਪ੍ਰੀਤ ਸਿੰਘ (ਬਠਿੰਡਾ-1) ਦੂਜੇ ਅਤੇ ਅਰਮਾਨ ਸਿੰਘ (ਮੰਡੀ ਫੂਲ) ਤੀਜੇ ਸਥਾਨ ’ਤੇ ਰਹੇ। ਸ਼ਾਟਪੁੱਟ ਵਿੱਚ ਕਰਮਜੀਤ ਸਿੰਘ (ਗੋਨਿਆਣਾ), ਨਵਕਰਨ ਸਿੰਘ (ਮੰਡੀ ਮੌੜ) ਅਤੇ ਸਾਹਿਬਦੀਪ ਸਿੰਘ (ਗੋਨਿਆਣਾ) ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਲੰਬੀ ਛਾਲ ਵਿੱਚ ਰੋਹਨਪ੍ਰੀਤ ਸਿੰਘ (ਬਠਿੰਡਾ-2), ਸਲਵਾਨ ਖਾਨ (ਮੰਡੀ ਫੂਲ) ਅਤੇ ਗੁਰਮਨਦੀਪ ਸਿੰਘ (ਗੋਨਿਆਣਾ) ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। 500 ਮੀਟਰ ਅੰਡਰ-19 ਲੜਕਿਆਂ ਵਿਚ ਕੁਲਦੀਪ ਸਿੰਘ (ਤਲਵੰਡੀ ਸਾਬੋ) ਪਹਿਲੇ, ਗੁਰਵੀਰ ਸਿੰਘ (ਬਹਿਮਨ ਦੀਵਾਨਾ) ਦੂਜੇ ਤੇ ਸਰਵਣ ਸਿੰਘ ਤੀਜੇ ਸਥਾਨ ’ਤੇ ਰਹੇ। 5 ਕਿਲੋਮੀਟਰ ਵਾਕ ਵਿਚ ਮਨਪ੍ਰੀਤ (ਬਠਿੰਡਾ-2) ਪਹਿਲੇ, ਸੁਖਜੀਤ ਦੂਜੇ ਅਤੇ ਲਵਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ।ਅੰਡਰ-19 ਲੜਕੀਆਂ ਦੀ ਉੱਚੀ ਛਾਲ ਵਿਚ ਹਰਮਨਦੀਪ ਕੌਰ (ਸੰਗਤ) ਪਹਿਲੇ, ਜਸਪ੍ਰੀਤ ਕੌਰ (ਬਠਿੰਡਾ-2) ਦੂਜੇ ਅਤੇ ਲਖਨੂਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਲੜਕੀਆਂ ਦੀ ਉੱਚੀ ਛਾਲ ਵਿਚ ਪਾਹੁਲਪ੍ਰੀਤ ਕੌਰ ਸ਼ੇਰਗਿੱਲ (ਬਠਿੰਡਾ-1) ਨੇ ਪਹਿਲਾ, ਜੈਸੀਨ ਕੌਰ ਨੇ ਦੂਜਾ ਤੇ ਕਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।