ਮਾਤਾ ਦੇ ਮੇਲੇ ’ਚ ਅਸ਼ੋਕ ਬਾਲਿਆਂਵਾਲੀ ਦਾ ਸਨਮਾਨ ਮਾਤਾ ਦੇ ਮੇਲੇ ’ਚ ਅਸ਼ੋਕ ਬਾਲਿਆਂਵਾਲੀ ਦਾ ਸਨਮਾਨ
Publish Date: Mon, 19 Oct 2026 04:41 PM (IST)
Updated Date: Mon, 19 Oct 2026 04:42 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਬਾਲਿਆਂਵਾਲੀ ਵਿਖੇ ਮਾਤਾ ਦੇ ਮੇਲੇ ਦੌਰਾਨ ਸ਼ਿਵ ਮੰਦਰ ਕਮੇਟੀ ਤੇ ਰਾਮ ਨਾਟਕ ਕਲੱਬ ਵੱਲੋਂ ਭਾਜਪਾ ਦੇ ਸੂਬਾ ਆਗੂ ਤੇ ਸਮਾਜ ਸੇਵੀ ਅਸ਼ੋਕ ਬਾਲਿਆਂਵਾਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਬਾਲਿਆਂਵਾਲੀ ਉਨ੍ਹਾਂ ਦਾ ਜੱਦੀ ਪਿੰਡ ਹੈ ਤੇ ਇੱਥੋਂ ਦੀ ਮਿੱਟੀ ਨਾਲ ਉਨ੍ਹਾਂ ਦਾ ਗੂੜ੍ਹਾ ਮੋਹ ਹੈ। ਭਾਵੇਂ ਉਹ ਰੁਜ਼ਗਾਰ ਕਾਰਨ ਬਠਿੰਡਾ ਵਿਖੇ ਰਹਿੰਦੇ ਹਨ, ਪਰ ਪਿੰਡ ਦੀਆਂ ਗਲੀਆਂ, ਆਪਣਿਆਂ ਦਾ ਪਿਆਰ ਤੇ ਪਿੰਡ ਨਾਲ ਜੁੜੀਆਂ ਯਾਦਾਂ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਵੱਸਦੀਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਪਿੰਡ ਤੇ ਪਿੰਡ ਵਾਸੀਆਂ ਨਾਲ ਜੁੜੇ ਰਹਿਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਅਸ਼ੋਕ ਬਾਲਿਆਂਵਾਲੀ ਬਠਿੰਡਾ ਦੇ ਦਿਉਲ ਹਸਪਤਾਲ ਵਿਖੇ ਮੈਡੀਕਲ ਸਟੋਰ ਚਲਾਉਂਦੇ ਹਨ ਅਤੇ ਕਈ ਸਾਲਾਂ ਤੋਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਰਜਿਸਟਰਡ ਬਠਿੰਡਾ ਤੇ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਨਾਲ ਵੀ ਸਰਗਰਮੀ ਨਾਲ ਜੁੜੇ ਹੋਏ ਹਨ। ਸਿਆਸੀ ਖੇਤਰ ਵਿਚ ਉਹ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਾਰਜਕਾਰਨੀ ਦੇ ਆਗੂ ਹਨ। ਇਸ ਮੌਕੇ ਸਰਪੰਚ ਬਲਰਾਜ ਸਿੰਘ ਚਹਿਲ ਤੇ ਮਾਤਾ ਸੀਤਲਾ ਭਜਨ ਮੰਡਲੀ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਵਿਚ ਰਾਮ ਨਾਟਕ ਕਲੱਬ ਦੇ ਪ੍ਰਧਾਨ ਕੁਲਦੀਪ ਮਤਵਾਲਾ, ਮਨਜਿੰਦਰ ਸ਼ਰਮਾ, ਸੁਖਪ੍ਰੀਤ ਸ਼ਰਮਾ, ਪੁਨੀਤ ਗੋਇਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।