ਅਸ਼ੋਕ ਬਲਿਆਂਵਾਲੀ ਬਣੇ ਪੰਜਾਬ ਵਪਾਰ ਮੰਡਲ ਦੇ ਸਕੱਤਰ ਅਸ਼ੋਕ ਬਲਿਆਂਵਾਲੀ ਬਣੇ ਪੰਜਾਬ ਵਪਾਰ ਮੰਡਲ ਦੇ ਸਕੱਤਰ
Publish Date: Wed, 09 Sep 2026 05:59 PM (IST)
Updated Date: Thu, 10 Sep 2026 04:01 AM (IST)
ਫੋਟੋ : 22 ਕੈਪਸ਼ਨ:- ਅਸ਼ੋਕ ਬਲਿਆਂਵਾਲੀ ਨੂੰ ਨਿਯੁਕਤੀ ਪੱਤਰ ਸੌਂਪਦੇ ਪੰਜਾਬ ਪ੍ਰਧਾਨ ਅਮਿਤ ਕਪੂਰ ਤੇ ਦੇਵਾਸ਼ੀਸ਼ ਕਪੂਰ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਅਮਿਤ ਕਪੂਰ ਵੱਲੋਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਲਿਆਂਵਾਲੀ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਅਮਿਤ ਕਪੂਰ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਮਿਤ ਕਪੂਰ ਨੇ ਕਿਹਾ ਕਿ ਅਸ਼ੋਕ ਬਲਿਆਂਵਾਲੀ ਲੰਬੇ ਸਮੇਂ ਤੋਂ ਵਪਾਰੀਆਂ ਦੇ ਹਿੱਤਾਂ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੇ ਤਜਰਬੇ ਅਤੇ ਸੇਵਾਵਾਂ ਦਾ ਲਾਭ ਵਪਾਰ ਮੰਡਲ ਨੂੰ ਮਿਲੇਗਾ। ਨਿਯੁਕਤੀ ਉਪਰੰਤ ਅਸ਼ੋਕ ਬਲਿਆਂਵਾਲੀ ਨੇ ਪੰਜਾਬ ਪ੍ਰਧਾਨ ਅਮਿਤ ਕਪੂਰ ਸਮੇਤ ਮੁੱਖ ਸਰਪ੍ਰਸਤ ਅਸ਼ੋਕ ਅਨੇਜਾ, ਮਹਾਸਚਿਵ ਕੇ.ਕੇ. ਮਾਹੇਸ਼ਵਰੀ, ਉਪ ਪ੍ਰਧਾਨ ਦੀਪਾਂਸ਼ ਮਿੱਤਲ, ਸਕੱਤਰ ਸੋਨੂੰ ਮਾਹੇਸ਼ਵਰੀ, ਵਿੱਤ ਸਕੱਤਰ ਰਾਮਾਸ਼ੰਕਰ ਗੁਪਤਾ ਅਤੇ ਮੁੱਖ ਬੁਲਾਰੇ ਸੁਰਿੰਦਰ ਪੂੰਛੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਵਪਾਰੀਆਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਅਮਿਤ ਕਪੂਰ ਅਤੇ ਕਪੂਰ ਸਮੇਤ ਹੋਰ ਮੈਂਬਰ ਹਾਜ਼ਰ ਸਨ।