ਆਸ਼ੀਰਵਾਦ ਚੈਰੀਟੇਬਲ ਸੋਸਾਇਟੀ ਨੇ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਆਸ਼ੀਰਵਾਦ ਚੈਰੀਟੇਬਲ ਸੋਸਾਇਟੀ ਨੇ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ
Publish Date: Sun, 25 Oct 2026 04:31 PM (IST)
Updated Date: Sun, 25 Oct 2026 04:34 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾਂ ਮੰਡੀ, ਆਸ਼ੀਰਵਾਦ ਚੈਰੀਟੇਬਲ ਸੋਸਾਇਟੀ (ਰਜਿ:) ਰਾਮਾਂ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ 20 ਵੇਂ ਸਮੂਹਿਕ ਵਿਆਹ ਦਾ ਆਯੋਜਨ ਕਰਕੇ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਉਹਨਾਂ ਦੇ ਰੀਤੀ ਰਿਵਾਜਾਂ ਅਨੁਸਾਰ ਵਿਆਹ ਕੀਤੇ ਗਏ। ਇਸ ਮੌਕੇ ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਵੱਲੋਂ ਸਮੂਹਿਕ ਵਿਆਹ ਸਮਾਗਮ ਦੀ ਸ਼ਲਾਘਾ ਕਰਦਿਆਂ ਗੁਰਦੁਆਰਾ ਸ਼੍ਰੀ ਸਿੰਘ ਸਭਾ ਰਾਮਾਂ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਮੱਕੜ ਤੇ ਜਨਰਲ ਸਕੱਤਰ ਅਮਰੀਕ ਸਿੰਘ ਘੁਲਿਆਣੀ ਨੇ ਕਿਹਾ ਕਿ ਬਾਲ ਵਿਆਹ ਨੂੰ ਖਤਮ ਕਰਨ ਅਤੇ ਗਰੀਬ ਲੋੜਵੰਦ ਲੜਕੀਆਂ ਦੇ ਮਾਪਿਆਂ ਦੀ ਮਦਦ ਕਰਨ ਲਈ ਸਮੂਹਿਕ ਵਿਆਹ ਸਮਾਗਮ ਇਕ ਵਧੀਆ ਉਪਰਾਲਾ ਹੈ। ਕਿਉਂਕਿ ਕਿਸੇ ਵੀ ਗਰੀਬ ਅਤੇ ਲੋੜਵੰਦ ਪਰਿਵਾਰ ਲਈ ਲੜਕੀ ਦੇ ਵਿਆਹ ਦਾ ਖਰਚਾ ਇਕੱਲੇ ਚੁੱਕਣਾ ਆਸਾਨ ਨਹੀਂ ਹੈ। ਜਦੋਂਕਿ ਲੜਕੀਆਂ ਨੂੰ ਸੈਟਲ ਹੋਣ ਵਿਚ ਮਦਦ ਕਰਨ ਲਈ ਸਮੂਹਿਕ ਵਿਆਹ ਦੀ ਲੋੜ ਹੁੰਦੀ ਹੈ। ਇਹ ਵਿਆਹਾਂ ਤੇ ਹੋਣ ਵਾਲੇ ਫਜ਼ੂਲ ਖਰਚ ਨੂੰ ਵੀ ਰੋਕਦਾ ਹੈ। ਸਮੂਹਿਕ ਵਿਆਹ ਯੋਜਨਾ ਦੇ ਤਹਿਤ ਧੀਆਂ ਨੂੰ ਸੰਸਥਾ ਦੁਆਰਾ ਦਾਜ ਦੇ ਰੂਪ ਵਿਚ ਘਰੇਲੂ ਸਮਾਨ ਵੀ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਜੋ ਉਹ ਇੱਕ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਸਕਣ। ਇਸ ਮੌਕੇ ਹਾਜ਼ਰ ਸੰਸਥਾ ਦੇ ਪ੍ਰਧਾਨ ਹਰਨੇਕ ਸਿੰਘ ਮੱਕੜ, ਹੋਰ ਅਹੁਦੇਦਾਰ ਅਤੇ ਮੈਂਬਰ ਅਜੀਤ ਸਿੰਘ ਬੱਬੂ, ਨਰਿੰਦਰ ਗੋਇਲ, ਅਰੁਣ ਕੁਮਾਰ ਕਾਦੀ ਚੱਠਾ, ਪ੍ਰਵੀਨ ਕੁਮਾਰ ਪੱਕਾ ਐਮਸੀ, ਗੋਲਡੀ ਮਹੇਸਵਰੀ, ਕੌਰ ਸਿੰਘ ਸਿੱਧੂ, ਪ੍ਰੇਮ ਕੁਮਾਰ ਨੰਬਰਦਾਰ ਕਮਾਲੂ, ਰੂਪ ਸਿੰਘ ਸਿੱਧੂ, ਐਡਵੋਕੇਟ ਸੰਜੀਵ ਗੁਪਤਾ,ਹੀਰਾ ਲਾਲ ਗੋਇਲ, ਡਾ.ਕੇ.ਕੇ.ਗੁਪਤਾ, ਭਰਤ ਬਾਂਸਲ, ਸੁਰਿੰਦਰ ਗਰਗ, ਵਿਕਰਮ ਸਿੰਗਲਾ, ਜਸ਼ਪਾਲ ਗਰਗ, ਐਡਵੋਕੇਟ ਸ਼ਾਮ ਲਾਲ ਬਾਂਸਲ ਬਠਿੰਡਾ, ਰਾਜੀਵ ਕੁਮਾਰ ਗੋਸ਼ਾ,ਸੰਗੀਤ ਕੁਮਾਰ ਗਰਗ, ਸੰਜੀਵ ਕੁਮਾਰ (ਗੋਲ੍ਹੀ), ਬਲਜੀਤ ਸਿੰਘ ਬਰਾੜ, ਦਰਸ਼ਨ ਸਿੰਘ ਬਰਾੜ, ਗਿਆਨ ਚੰਦ ਗੋਇਲ, ਸਤੀਸ਼ ਬਖਤੂ, ਮਹਿੰਦਰ ਸਿੰਘ, ਮਨੋਜ ਗੋਇਲ, ਅਸ਼ਵਨੀ ਗਰਗ, ਕੁਲਦੀਪ ਸਿੰਘ ਜੌੜਾ, ਤਰਸੇਮ ਗੋਇਲ, ਸੇਵਾ ਕਮਾਲੂ, ਜਸਪਾਲ ਸਿੰਘ ਡੰਗ, ਭੁਪਿੰਦਰ ਸਿੰਘ ਮੱਕੜ, ਯੋਗੇਸ਼ ਕੁਮਾਰ, ਸੰਕੇਤ ਥਾਪਰ, ਗੁਰਸੇਵਕ ਸਿੰਘ, ਸੁਨੀਲ ਬਾਂਸਲ ਨੇ ਨਵਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਹਨਾਂ ਦੀ ਸੁੱਖ ਸ਼ਾਂਤੀ ਅਤੇ ਲੰਬੀ ਉਮਰ ਲਈ ਵਾਹਿਗੁਰੂ ਚਰਨਾਂ ਵਿਚ ਅਰਦਾਸ ਕੀਤੀ।।