ਵੈਟਰਨਰੀ ਕਾਲਜ ਰਾਮਪੁਰਾ ਫੂਲ ਵਿਖੇ ਐਂਟੀ ਰੈਗਿੰਗ ਹਫ਼ਤਾ ਮਨਾਇਆ ਵੈਟਰਨਰੀ ਕਾਲਜ ਰਾਮਪੁਰਾ ਫੂਲ ਵਿਖੇ ਐਂਟੀ ਰੈਗਿੰਗ ਹਫ਼ਤਾ ਮਨਾਇਆ
Publish Date: Wed, 19 Aug 2026 04:02 PM (IST)
Updated Date: Wed, 19 Aug 2026 04:03 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਵਿਖੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ਼ ਦੀ ਸਰਗਰਮ ਸ਼ਮੂਲੀਅਤ ਨਾਲ ਐਂਟੀ ਰੈਗਿੰਗ ਹਫ਼ਤਾ-2026 ਮਨਾਇਆ ਗਿਆ। ਇਸ ਦੌਰਾਨ ਰੈਗਿੰਗ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਪੈਦਾ ਕਰਦਿਆਂ ਵਿਦਿਆਰਥੀਆਂ ਲਈ ਸੁਰੱਖਿਅਤ, ਸਨਮਾਨਜਨਕ ਅਤੇ ਰੈਗਿੰਗ-ਮੁਕਤ ਅਕਾਦਮਿਕ ਮਾਹੌਲ ਯਕੀਨੀ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਹਫ਼ਤੇ ਦੌਰਾਨ ਪੋਸਟਰ ਮੇਕਿੰਗ, ਭਾਸ਼ਣ, ਸਲੋਗਨ ਰਾਈਟਿੰਗ ਅਤੇ ਨਿਬੰਧ ਲੇਖਣ ਸਮੇਤ ਵੱਖ-ਵੱਖ ਜਾਗਰੂਕਤਾ ਤੇ ਸਾਹਿਤਕ ਮੁਕਾਬਲੇ ਕਰਵਾਏ ਗਏ। ਡਾ. ਓਪੀ ਚੌਧਰੀ, ਕੋਆਰਡੀਨੇਟਰ ਡਾ. ਚੇਤਨਾ ਮਹਾਜਨ, ਡਾ. ਪ੍ਰਿਅੰਕਾ ਚੌਧਰੀ, ਡਾ. ਅਫਰੋਜ਼ ਜਹਾਂ, ਡਾ. ਸਵਾਤੀ ਅਗਰਵਾਲ, ਡਾ. ਅਮਿਤ ਧਤਰਵਾਲ, ਡਾ. ਸ਼ਵੇਤਾ, ਡਾ. ਗਿਤੇਸ਼ ਸੈਣੀ ਅਤੇ ਡਾ. ਨਿਤਿਨ ਸ਼ਰਮਾ ਨੇ ਗਤੀਵਿਧੀਆਂ ਦੇ ਆਯੋਜਨ ਵਿਚ ਯੋਗਦਾਨ ਪਾਇਆ। ਵਿਦਿਆਰਥੀਆਂ ਨੂੰ ਰੈਗਿੰਗ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਕਾਦਮਿਕ ਨੁਕਸਾਨਾਂ ਤੋਂ ਜਾਣੂ ਕਰਵਾਉਣ ਦੇ ਨਾਲ ਕਾਨੂੰਨੀ ਵਿਵਸਥਾਵਾਂ ਅਤੇ ਸੰਸਥਾਗਤ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ। ਕਾਲਜ ਪ੍ਰਸ਼ਾਸਨ ਨੇ ਰੈਗਿੰਗ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਦੁਹਰਾਉਂਦਿਆਂ ਸਖ਼ਤ ਕਾਰਵਾਈ ਦੀ ਗੱਲ ਕਹੀ। ਡੀਨ ਡਾ. ਕੁਲਦੀਪ ਗੁਪਤਾ, ਡਾ. ਜਸਪਾਲ ਸਿੰਘ ਹੁੰਦਲ ਅਤੇ ਉਪ-ਕੁਲਪਤੀ ਡਾ. ਜੇ.ਪੀ.ਐਸ. ਗਿੱਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਰੈਗਿੰਗ-ਮੁਕਤ ਅਤੇ ਸਦਭਾਵਨਾ ਭਰਪੂਰ ਕੈਂਪਸ ਲਈ ਯਤਨ ਜਾਰੀ ਰੱਖਣ ’ਤੇ ਜ਼ੋਰ ਦਿੱਤਾ।