ਨਸ਼ਿਆਂ ਖ਼ਿਲਾਫ਼ ਮੁਹਿੰਮ: ਹੈਰੋਇਨ, ਚੂਰਾ-ਪੋਸਤ ਤੇ ਨਸ਼ੀਲੇ ਕੈਪਸੂਲਾਂ ਸਮੇਤ 25 ਗ੍ਰਿਫ਼ਤਾਰ
ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਜਾਂ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤੇ ਹਨ। ਕੋਤਵਾਲੀ ਪੁਲਿਸ ਨੇ ਕਾਰਵਾਈ ਕਰਦਿਆਂ 98 ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।
Publish Date: Mon, 10 Aug 2026 03:58 PM (IST)
Updated Date: Tue, 11 Aug 2026 11:54 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਅਤੇ ਵਰਤੋਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਥਾਣਾ ਖੇਤਰਾਂ ਵਿੱਚ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿੱਚ ਹੈਰੋਇਨ, ਚੂਰਾ-ਪੋਸਤ, ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਜਾਂ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤੇ ਹਨ। ਕੋਤਵਾਲੀ ਪੁਲਿਸ ਨੇ ਕਾਰਵਾਈ ਕਰਦਿਆਂ 98 ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।
ਸਿਵਲ ਲਾਈਨ ਪੁਲਿਸ ਨੇ ਸੰਤ ਕਬੀਰ ਸਕੂਲ ਰੋਡ ਰਿੰਗ ਰੋਡ ਕੈਂਟ ਨੇੜੇ ਨਾਕਾਬੰਦੀ ਦੌਰਾਨ ਸੁਖਵੀਰ ਸਿੰਘ ਵਾਸੀ ਸੁਰਖਪੀਰ ਰੋਡ ਅਤੇ ਰਾਹੁਲ ਕੁਮਾਰ ਵਾਸੀ ਬੇਅੰਤ ਸਿੰਘ ਨਗਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਰਮਲ ਪੁਲਿਸ ਨੇ ਐਨਐਫਐਲ ਰੋਡ ਤੋਂ ਸੁਖਵੀਰ ਸਿੰਘ ਵਾਸੀ ਪਿੰਡ ਗਿੱਲਪੱਤੀ ਨੂੰ 6.35 ਗ੍ਰਾਮ ਹੇਰੋਇਨ ਸਮੇਤ ਗ੍ਰਿਫ਼ਤਾਰ ਕੀਤਾ।
ਇਸੇ ਥਾਣੇ ਦੀ ਪੁਲਿਸ ਨੇ ਫੇਸ-4/5 ਮਾਡਲ ਟਾਊਨ ਤੋਂ ਆਕਾਸ਼ਦੀਪ ਸਿੰਘ ਅਤੇ ਸੁਖਪ੍ਰੀਤ ਕੌਰ ਵਾਸੀ ਪ੍ਰਤਾਪ ਨਗਰ ਨੂੰ ਗ੍ਰਿਫ਼ਤਾਰ ਕਰਕੇ 145 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕੈਂਟ ਥਾਣਾ ਪੁਲਿਸ ਨੇ ਬੇਅੰਤ ਸਿੰਘ ਨਗਰ ਵਾਸੀ ਅਮਿਤ ਚੌਧਰੀ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।
ਥਾਣਾ ਨੇਹੀਆਂਵਾਲਾ ਪੁਲਿਸ ਨੇ ਭੋਖੜਾ ਤੋਂ ਹਰਰਾਏਪੁਰ ਵਾਸੀ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ 40 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸੇ ਥਾਣੇ ਦੀ ਪੁਲਿਸ ਨੇ ਪਿੰਡ ਗੋਨਿਆਣਾ ਖੁਰਦ ਤੋਂ ਮਿਥੁਨ ਕੁਮਾਰ ਨੂੰ 6.29 ਗ੍ਰਾਮ ਹੇਰੋਇਨ ਸਮੇਤ ਕਾਬੂ ਕੀਤਾ। ਸਦਰ ਬਠਿੰਡਾ ਪੁਲਿਸ ਨੇ ਬੀੜ ਤਲਾਬ ਤੋਂ ਬਸਤੀ ਨੰਬਰ-2 ਵਾਸੀ ਕੁਲਵੰਤ ਸਿੰਘ ਨੂੰ 6.67 ਗ੍ਰਾਮ ਹੇਰੋਇਨ ਸਮੇਤ ਗ੍ਰਿਫ਼ਤਾਰ ਕੀਤਾ।
ਨਥਾਣਾ ਪੁਲਿਸ ਨੇ ਭੁੱਚੋ ਮੰਡੀ ਵਾਸੀ ਅਮਨਦੀਪ ਸਿੰਘ ਅਤੇ ਬੱਲਾ ਰਾਮ ਨਗਰ ਵਾਸੀ ਸਤਵਿੰਦਰ ਕੌਰ ਨੂੰ 20 ਕਿਲੋ ਚੂਰਾ-ਪੋਸਤ ਸਮੇਤ ਕਾਬੂ ਕੀਤਾ। ਬਾਲਿਆਂਵਾਲੀ ਪੁਲਿਸ ਨੇ ਮੰਡੀ ਕਲਾਂ ਤੋਂ ਖੋਖਰ ਵਾਸੀ ਹਰਮਨ ਸਿੰਘ ਨੂੰ 8.35 ਗ੍ਰਾਮ ਹੇਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸੇ ਥਾਣੇ ਦੀ ਪੁਲਿਸ ਨੇ 300 ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕਰਕੇ ਬਾਲਿਆਂਵਾਲੀ ਵਾਸੀ ਮੱਖਣ ਸਿੰਘ, ਹਾਕਮ ਸਿੰਘ ਅਤੇ ਸਤਪਾਲ ਸਿੰਘ ਨੂੰ ਨਾਮਜ਼ਦ ਕੀਤਾ ਹੈ।
ਕੋਟਫੱਤਾ ਪੁਲਿਸ ਨੇ ਲਿੰਕ ਰੋਡ ਪਿੰਡ ਕੋਟਭਾਰਾ ਤੋਂ ਬੁਰਜ ਸੇਮਾ ਵਾਸੀ ਸਤਪਾਲ ਸਿੰਘ ਅਤੇ ਲਹਿਰਾ ਮੁਹੱਬਤ ਵਾਸੀ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸ ਤਰ੍ਹਾਂ ਹੀ ਮੌੜ ਪੁਲਿਸ ਨੇ ਪਿੰਡ ਮੌੜ ਕਲਾਂ ਤੋਂ ਕੁਲਵੰਤ ਸਿੰਘ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ, ਜਦਕਿ ਮੌੜ ਖੁਰਦ ਵਾਸੀ ਅੰਮ੍ਰਿਤਪਾਲ ਸਿੰਘ ਨੂੰ 45 ਪ੍ਰੈਗਾਬਾਲਿਨ ਕੈਪਸੂਲ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਤਲਵੰਡੀ ਸਾਬੋ ਪੁਲਿਸ ਨੇ ਲਹਿਰੀ ਤੋਂ ਪਿੰਡ ਨੰਗਲਾ ਵਾਸੀ ਸ਼ੇਰਾ ਸਿੰਘ ਅਤੇ ਬਾਰੂਰਾਮ ਨੂੰ 60 ਪ੍ਰੈਗਾਬਾਲਿਨ ਕੈਪਸੂਲ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ।
ਇਸੇ ਥਾਣੇ ਦੀ ਪੁਲਿਸ ਨੇ ਪਿੰਡ ਚੱਠੇਵਾਲਾ ਤੋਂ ਜਗਦੀਪ ਸਿੰਘ, ਹਰਦੀਪ ਸਿੰਘ, ਰਵੀ ਸਿੰਘ ਅਤੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ 20 ਗ੍ਰਾਮ ਹੈਰੋਇਨ ਅਤੇ 40 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਟਰੈਕਟਰ ਮੰਡੀ ਤਲਵੰਡੀ ਸਾਬੋ ਤੋਂ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹੁਸਨਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ ਨੂੰ ਕਾਬੂ ਕਰਕੇ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਸਦਰ ਰਾਮਪੁਰਾ ਪੁਲਿਸ ਨੇ ਜੇਠੂਕੇ ਵਾਸੀ ਕਰੀਬ 23 ਸਾਲਾ ਸੰਦੀਪ ਸਿੰਘ ਨੂੰ 20.22 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਭਗਤਾ ਭਾਈਕਾ ਪੁਲਿਸ ਨੇ ਭਗਤਾ ਭਾਈਕਾ ਵਾਸੀ ਚੰਦ ਸਿੰਘ ਕੋਲੋਂ 2.20 ਗ੍ਰਾਮ ਅਤੇ ਰਾਜਗੜ੍ਹ ਖੁਰਦ ਵਾਸੀ ਅਰਸ਼ਦੀਪ ਸਿੰਘ ਕੋਲੋਂ 1.40 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਸਿਟੀ ਰਾਮਪੁਰਾ ਪੁਲਿਸ ਨੇ ਰਾਮਪੁਰਾ ਵਾਸੀ ਸੁਖਦੀਪ ਸਿੰਘ ਅਤੇ ਅਜੈ ਕੁਮਾਰ ਨੂੰ ਕਾਬੂ ਕਰਕੇ 60 ਗ੍ਰਾਮ ਹੈਰੋਇਨ ਬਰਾਮਦ ਕੀਤੀ। ਰਾਮਾਂ ਪੁਲਿਸ ਨੇ ਪਿੰਡ ਬਾਘਾ ਵਾਸੀ ਡੀਐਸ ਸਿੰਘ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਸੰਗਤ ਥਾਣਾ ਪੁਲਿਸ ਨੇ ਡੂੰਮਵਾਲੀ ਖੇਤਰ ਤੋਂ ਰੱਤਾ ਖੇੜਾ, ਐਲਨਾਬਾਦ, ਸਿਰਸਾ ਵਾਸੀ ਪ੍ਰਦੀਪ ਕੁਮਾਰ ਅਤੇ ਅਮਨਦੀਪ ਨੂੰ ਗ੍ਰਿਫ਼ਤਾਰ ਕਰਕੇ 40 ਕਿਲੋ ਚੂਰਾ-ਪੋਸਤ ਬਰਾਮਦ ਕੀਤਾ।
ਇਸੇ ਥਾਣੇ ਦੀ ਪੁਲਿਸ ਨੇ ਰਾਜਵੀਰ ਸਿੰਘ ਅਤੇ ਕਰਮਜੀਤ ਸਿੰਘ ਕੋਲੋਂ 50 ਨਸ਼ੀਲੀਆਂ ਗੋਲੀਆਂ ਅਤੇ ਸੰਗਤ ਕਲਾਂ ਵਾਸੀ ਗੁਰਪ੍ਰੀਤ ਸਿੰਘ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ। ਨੰਦਗੜ੍ਹ ਪੁਲਿਸ ਨੇ ਝੂੰਬਾ ਵਾਸੀ ਮਨਪ੍ਰੀਤ ਸਿੰਘ ਕੋਲੋਂ 1.50 ਗ੍ਰਾਮ ਅਤੇ ਚੁੱਘੇ ਕਲਾਂ ਵਾਸੀ ਸਤਨਾਮ ਸਿੰਘ ਕੋਲੋਂ 2.20 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੀ ਦਿਸ਼ਾ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਸਾਰੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰਾਮਦ ਨਸ਼ੀਲੇ ਪਦਾਰਥ ਕਿੱਥੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ। ਪੁਲਿਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤੇ ਹਨ।