ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਵਿਖੇ ਸਾਲਾਨਾ ਜਾਗਰਣ ਤੇ ਮੇਲਾ ਕਰਵਾਇਆ ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਵਿਖੇ ਸਾਲਾਨਾ ਜਾਗਰਣ ਤੇ ਮੇਲਾ ਕਰਵਾਇਆ
Publish Date: Wed, 21 Oct 2026 05:20 PM (IST)
Updated Date: Wed, 21 Oct 2026 05:21 PM (IST)
ਜਸਪਾਲ ਪਾਲੀ, ਪੰਜਾਬੀ ਜਾਗਰਣ ਮਹਿਰਾਜ ਲੋਹ ਟਿੱਲਾ ਬਾਬਾ ਰੂਪ ਰਾਮ ਪ੍ਰਬੰਧਕ ਕਮੇਟੀ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਪੱਤੀ ਕਾਲਾ, ਮਹਿਰਾਜ ਵਿਖੇ ਸਾਲਾਨਾ ਜਾਗਰਣ ਤੇ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਬਾਰ ਵਿਚ ਹਾਜ਼ਰੀ ਭਰੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਦੌਰਾਨ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਸਮਾਗਮ ਦੌਰਾਨ ਪੂਜਨ ਦੀ ਰਸਮ ਮਾਡਰਨ ਜਵੈਲਰਜ਼ ਮਹਿਰਾਜ ਦੇ ਗੁਰਪ੍ਰੀਤ ਸਿੰਘ ਗੋਲਡੀ ਵੱਲੋਂ ਨਿਭਾਈ ਗਈ, ਜਦਕਿ ਜੋਤੀ ਪ੍ਰਚੰਡ ਕਰਨ ਦੀ ਰਸਮ ਜਸਕਰਨ ਬਾਂਸਲ ਜੱਸੀ ਬਾਬਾ ਜੀ ਵੱਲੋਂ ਕੀਤੀ ਗਈ। ਇਸ ਉਪਰੰਤ ਕ੍ਰਿਸ਼ਨਾ ਜਾਗਰਣ ਮੰਡਲ ਰਾਮਪੁਰਾ ਫੂਲ ਦੇ ਕਲਾਕਾਰਾਂ ਨੇ ਮਾਤਾ ਰਾਣੀ ਦੀਆਂ ਮਨਮੋਹਕ ਭੇਟਾਂ ਪੇਸ਼ ਕੀਤੀਆਂ। ਭਗਤੀਮਈ ਭੇਟਾਂ ਸੁਣ ਕੇ ਸ਼ਰਧਾਲੂ ਨੱਚਣ ਤੇ ਝੂਮਣ ਲੱਗੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਮਾਤਾ ਰਾਣੀ ਦੇ ਦਰਬਾਰ ਵਿਚ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਨੀਸ਼ ਕੁਮਾਰ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪਵਨ ਕੁਮਾਰ ਬਗਰਾੜੀ, ਭੂਸ਼ਣ ਕੁਮਾਰ ਬਠਿੰਡਾ, ਬੈਂਕ ਮੈਨੇਜਰ ਆਕੁਸ ਬਾਂਸਲ, ਰਾਮਪਾਲ ਬਠਿੰਡਾ, ਰਾਜਪਾਲ ਰਾਮਪੁਰਾ, ਪਾਲਾ ਚੰਦ ਕੋਰ ਮੱਲ ਕਰਿਆਨੇ ਵਾਲੇ, ਟੈਨੀ ਜੋੜਾ, ਪੰਨਾ ਲਾਲ ਰਾਮਪੁਰਾ, ਸੁਰਿੰਦਰ ਕੁਮਾਰ ਪੱਤਰੇ ਵਾਲੇ, ਬਿੱਟੂ ਸੇਠ ਰਾਮਪੁਰਾ, ਭੀਮ ਸੈਨ ਰਾਮਪੁਰਾ, ਸੱਚ ਸੇਲਜ਼ ਰਾਮਪੁਰਾ, ਦੀਪੂ ਸੇਠ ਟੈਂਟ ਵਾਲੇ, ਪਰਮੋਦ ਕੁਮਾਰ ਮਾਟਾ ਤੇ ਮਿੰਕੂ ਮਾਮਾ ਸਮੇਤ ਹੋਰ ਸਹਿਯੋਗੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਤੋਂ ਇਲਾਵਾ ਜੈ ਸ਼ਕਤੀ ਭੰਡਾਰਾ ਸੁਸਾਇਟੀ, ਵੈਸ਼ਨੂੰ ਭਜਨ ਮੰਡਲੀ, ਨਵ ਭਾਰਤ ਕਲਾ ਮੰਚ, ਕਾਂਗਰਸੀ ਆਗੂ ਟੀਨਾ ਰਾਮਪੁਰਾ ਅਤੇ ਅਨਾਥ ਗਊ ਆਸ਼ਰਮ ਰਾਮਪੁਰਾ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਸਮਾਗਮ ਦੌਰਾਨ ਸ਼ਰਧਾਲੂਆਂ ਲਈ ਅਤੁੱਟ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ।