- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣਕ ਦੀ ਐਮਐਸਪੀ ਵਿਚ 25 ਪੈਸੇ ਪ੍ਰਤੀ ਕਿਲੋ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਰਣਬੀਰ ਸ਼ੇਖਪੁਰਾ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ,
ਤਲਵੰਡੀ ਸਾਬੋ
ਕੇਂਦਰ ਸਰਕਾਰ ਵੱਲੋਂ ਕਣਕ ਦੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿਚ 25 ਪੈਸੇ ਪ੍ਰਤੀ ਕਿਲੋ, ਭਾਵ 25 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਗਿਆ ਵਾਧਾ ਕਿਸਾਨਾਂ ਲਈ ਨਾਕਾਫ਼ੀ ਹੈ। ਇਹ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਵਾਈਸ ਪ੍ਰਧਾਨ ਰਣਬੀਰ ਸਿੰਘ ਸ਼ੇਖਪੁਰਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਕਣਕ ਦੀ ਐਮਐਸਪੀ ਵਿੱਚ 25 ਪੈਸੇ ਪ੍ਰਤੀ ਕਿਲੋ ਦੇ ਵਾਧੇ ਨਾਲ ਇੱਕ ਏਕੜ ਪਿੱਛੇ ਕਿਸਾਨ ਨੂੰ ਕਰੀਬ 500 ਰੁਪਏ ਹੀ ਵਾਧੂ ਮਿਲਣਗੇ, ਜਦਕਿ ਖਾਦਾਂ, ਬੀਜ, ਡੀਜ਼ਲ ਅਤੇ ਖੇਤੀਬਾੜੀ ਦਵਾਈਆਂ ਦੇ ਭਾਅ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਸ਼ੇਖਪੁਰਾ ਨੇ ਕਿਹਾ ਕਿ ਐਨਪੀਕੇ 12:32:16 ਦੇ 50 ਕਿਲੋ ਬੈਗ ਦੀ ਕੀਮਤ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਰੀਬ 500 ਰੁਪਏ, ਐਨਪੀਕੇ 20:20:20 ਵਿੱਚ 700 ਰੁਪਏ ਅਤੇ ਪੋਟਾਸ਼ ਖਾਦ ਵਿੱਚ 400 ਰੁਪਏ ਤੱਕ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਖਰੀਦ ਵੀ ਐਮਐਸਪੀ ਤੋਂ ਘੱਟ ਭਾਅ ’ਤੇ ਹੋਣ ਦੀਆਂ ਸ਼ਿਕਾਇਤਾਂ ਹਨ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਤਪਾਦਨ ਲਾਗਤ ਦੇ ਅਨੁਸਾਰ ਐਮਐਸਪੀ ਤੈਅ ਕਰਕੇ ਕਿਸਾਨਾਂ ਨੂੰ ਫ਼ਸਲਾਂ ਦਾ ਵਾਜਬ ਮੁੱਲ ਯਕੀਨੀ ਬਣਾਇਆ ਜਾਵੇ ਅਤੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇ।