- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਜ਼ੁਰਗ ਦੇ ਅਚਾਨਕ ਡਿੱਗਣ ’ਤੇ ਉਸਨੂੰ ਤੁਰੰਤ ਉਸਦੇ ਭਤੀਜੇ ਨਰਿੰਦਰ ਸਿੰਘ ਸੋਨੂੰ ਉੱਪ ਚੇਅਰਮੈਨ ਬਲਾਕ ਸੰਮਤੀ ਮੋਰਿੰਡਾ ਅਤੇ ਹੋਰ ਸਾਥੀਆਂ ਨੇ ਉਸਨੂੰ ਗੱਡੀ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੇ ਨਾਲ ਕਾਫਲੇ ’ਚ ਰੋਪੜ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਤੋਂ ਆਏ ਬਜ਼ੁਰਗ ਕਾਂਗਰਸੀ ਵਰਕਰ ਸੁਰਜੀਤ ਸਿੰਘ (60) ਪੁੱਤਰ ਮਾਈ ਦਿੱਤਾ ਦੀ ਅੱਜ ਉਸ ਸਮੇਂ ਅਚਾਨਕ ਮੌਤ ਹੋ ਗਈ, ਜਦੋਂ ਉਹ ਚੰਨੀ ਦੇ ਕਾਫਲੇ ਦੇ ਨਾਲ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਪਰਿਵਾਰ ਲਈ ਪਿੰਨੀ ਪ੍ਰਸਾਦ ਖਰੀਦ ਰਹੇ ਸਨ।
ਬਜ਼ੁਰਗ ਦੇ ਅਚਾਨਕ ਡਿੱਗਣ ’ਤੇ ਉਸਨੂੰ ਤੁਰੰਤ ਉਸਦੇ ਭਤੀਜੇ ਨਰਿੰਦਰ ਸਿੰਘ ਸੋਨੂੰ ਉੱਪ ਚੇਅਰਮੈਨ ਬਲਾਕ ਸੰਮਤੀ ਮੋਰਿੰਡਾ ਅਤੇ ਹੋਰ ਸਾਥੀਆਂ ਨੇ ਉਸਨੂੰ ਗੱਡੀ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਬਜ਼ੁਰਗ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।