ਬਰੈਂਪਟਨ ’ਚ ਅਕਾਲੀ-ਭਾਜਪਾ ਵਰਕਰਾਂ ਨੇ ਗਠਜੋੜ ਦੀ ਖੁਸ਼ੀ ’ਚ ਲੱਡੂ ਵੰਡੇ ਬਰੈਂਪਟਨ ’ਚ ਅਕਾਲੀ-ਭਾਜਪਾ ਵਰਕਰਾਂ ਨੇ ਗਠਜੋੜ ਦੀ ਖੁਸ਼ੀ ’ਚ ਲੱਡੂ ਵੰਡੇ
Publish Date: Thu, 26 Nov 2026 04:49 PM (IST)
Updated Date: Thu, 26 Nov 2026 04:52 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਵਿਚਕਾਰ ਹੋਏ ਗਠਜੋੜ ਨੂੰ ਲੈ ਕੇ ਵਿਦੇਸ਼ਾਂ ਵਿਚ ਵੱਸਦੇ ਅਕਾਲੀ-ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਵੀ ਖੁਸ਼ੀ ਦਾ ਮਾਹੌਲ ਹੈ। ਅਕਾਲੀ-ਭਾਜਪਾ ਗਠਜੋੜ ਦੀ ਖੁਸ਼ੀ ਵਿਚ ਬਰੈਂਪਟਨ (ਕੈਨੇਡਾ) ਦੀ ਧਰਤੀ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਰਕਰਾਂ ਨੇ ਸਾਂਝੇ ਤੌਰ ’ਤੇ ਲੱਡੂ ਵੰਡ ਕੇ ਇਕ ਦੂਜੇ ਨਾਲ ਗਠਜੋੜ ਦੀ ਖੁਸ਼ੀ ਸ਼ਾਂਝੀ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਈਸ਼ਟ ਕੈਨੇਡਾ ਦੇ ਸੀਨੀਅਰ ਆਗੂ ਸਿਵਇੰਦਰ ਸਿੰਘ ਸਲਾਬਤਪੁਰਾ, ਬੇਅੰਤ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਆਗੂ, ਚਰਨਜੀਤ ਸਿੰਘ ਸੰਘਾ ਅਕਾਲੀ ਆਗੂ ਅਤੇ ਵਿਪਨ ਕੁਮਾਰ ਸਰਮਾ ਸੀਨੀਅਰ ਆਗੂ ਭਾਜਪਾ ਨੇ ਦਾਅਵਾ ਕੀਤਾ ਕਿ ਦੋਹਾਂ ਪਾਰਟੀਆਂ ਵਿਚ ਮੁੜ ਗਠਜੋੜ ਹੋਣ ਨਾਲ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਬਣਨਾ ਤੈਅ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੀ ਦਲ ਦਲ ਵਿਚ ਡਬੋ ਦਿੱਤਾ ਹੈ, ਜਿਸ ਕਰਕੇ ਸੂਬੇ ਦੀ ਤਰੱਕੀ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋਣ ਦੇ ਹਾਮੀ ਲੋਕ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਚਾਹੁੰਦੇ ਹਨ। ਇਸੇ ਦੌਰਾਨ ਪ੍ਰਮਾਤਮਾ ਸਿੰਘ ਹਮੀਰਗੜ੍ਹ ਸੀਨੀਅਰ ਆਗੂ ਅਕਾਲੀ ਕੈਨੇਡਾ, ਰਮਨਦੀਪ ਸਿੰਘ ਸਲਾਬਤਪੁਰਾ ਯੂਥ ਆਗੂ ਅਕਾਲੀ ਦਲ ਕੈਨੇਡਾ, ਬਲਵੀਰ ਸਿੰਘ ਰੌਲੀ, ਨਸੀਬ ਸਿੰਘ ਸੰਧੂ, ਸੁਖਮਿੰਦਰ ਸਿੰਘ ਸੀਲੋਆਣੀ, ਗੁਰਦਿੱਤ ਸਿੰਘ ਢਿੱਲੋਂ, ਸ਼ਨੀ ਸੰਘਾ, ਹਰਜੀਤ ਸਿੰਘ ਭੁੱਲਰ, ਅਵਤਾਰ ਸਿੰਘ ਗਰੇਵਾਲ, ਮੋਹਨ ਸਿੰਘ ਮਾਨ, ਜਗਜੀਤ ਸਿੰਘ ਜੱਗਾ, ਪਰਦੀਪ ਸਿੰਘ ਸੰਘਾ, ਹਰਵਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਬਰਾੜ, ਹਰਮਿੰਦਰ ਸਿੰਘ ਹਮੀਰਗੜ੍ਹ, ਪ੍ਰਦੀਪ ਸਿੰਘ ਗੁਰੂਸਰ, ਕਰਨ ਗਿੱਲ ਮੋਗਾ, ਪਰਮਜੀਤ ਸਿੰਘ ਸਲਾਬਤਪੁਰਾ, ਸੁਖਮਨ ਸਿੰਘ ਹਮੀਰਗੜ੍ਹ, ਪਿੰਦਰ ਸਿੰਘ ਤਰਨਤਾਰਨ, ਗੁਰਜੀਤ ਸਿੰਘ ਰਟੋਲ, ਗੁਰਦੀਪ ਸਿੰਘ, ਹਰਭਜਨ ਸਿੰਘ, ਰਾਜੂ ਗਿੱਲ, ਨਿਰਮਲ ਸਿੰਘ, ਜਗਜੀਤ ਸਿੰਘ, ਬਿੰਦਰ ਸਿੰਘ ਆਦਿ ਨੇ ਅਕਾਲੀ-ਭਾਜਪਾ ਗਠਜੋੜ ਨੂੰ ਸਮੇਂ ਦੀ ਮੰਗ ਕਰਾਰ ਦਿੰਦੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਸਰਬਪੱਖੀ ਵਿਕਾਸ ਲਈ ਅਕਾਲੀ-ਭਾਜਪਾ ਗਠਜੋੜ ਨੂੰ ਮਜ਼ਬੂਤ ਕਰਨ।