ਅਕਾਲੀ ਦਲ ਨੇ ਇਸਤਰੀ ਵਿੰਗ ਦੇ ਸਰਕਲ ਪ੍ਰਧਾਨ ਐਲਾਨੇ ਅਕਾਲੀ ਦਲ ਨੇ ਇਸਤਰੀ ਵਿੰਗ ਦੇ ਸਰਕਲ ਪ੍ਰਧਾਨ ਐਲਾਨੇ
Publish Date: Sat, 19 Sep 2026 04:15 PM (IST)
Updated Date: Sat, 19 Sep 2026 04:17 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਸ੍ਰੋਮਣੀ ਅਕਾਲੀ ਦਲ ਨੇ ਹਲਕਾ ਰਾਮਪੁਰਾ ਫੂਲ ਵਿਚ ਜਥੇਬੰਦੀ ਦਾ ਵਿਸਥਾਰ ਕਰਦਿਆਂ ਦਲ ਦੇ ਇਸਤਰੀ ਵਿੰਗ ਦੇ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ। ਸ੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿਚ ਇਸਤਰੀ ਵਿੰਗ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਮਹਿੰਦਰਜੀਤ ਕੌਰ ਪਤਨੀ ਗੁਰਤੇਜ ਸਿੰਘ ਨੂੰ ਰਾਮਪੁਰਾ ਸ਼ਹਿਰ, ਸਿਮਰਨ ਉਰਫ ਪਿੰਕੀ ਵਾਲੀਆ ਨੂੰ ਨਾਭਾ ਮੰਡੀ ਰਾਮਪੁਰਾ, ਸੋਨੀਆ ਪਤਨੀ ਠਾਕੁਰ ਦਾਸ ਨੂੰ ਪਟਿਆਲਾ ਮੰਡੀ ਰਾਮਪੁਰਾ, ਸਰਬਜੀਤ ਕੌਰ ਪਤਨੀ ਸੁਖਦੇਵ ਸਿੰਘ ਨੂੰ ਮਹਿਰਾਜ, ਹਰਪਾਲ ਕੌਰ ਪਤਨੀ ਭੋਲਾ ਸਿੰਘ ਰਾਈਆ, ਚਰਨਜੀਤ ਕੌਰ ਪਤਨੀ ਕਰਮਜੀਤ ਸਿੰਘ ਫੁੱਲੇਵਾਲਾ ਨੂੰ ਢਪਾਲੀ, ਮਨਜੀਤ ਕੌਰ ਮੈਂਬਰ ਬਲਾਕ ਸੰਮਤੀ ਪਤਨੀ ਜਗਸੀਰ ਸਿੰਘ ਦੁੱਲੇਵਾਲਾ ਨੂੰ ਭਾਈਰੂਪਾ, ਗੁਰਮੀਤ ਕੌਰ ਪਤਨੀ ਗੁਰਜੀਤ ਸਿੰਘ ਨੂੰ ਸਰਕਲ ਦਿਆਲਪੁਰਾ ਭਾਈਕਾ, ਸੰਦੀਪ ਕੌਰ ਪਤਨੀ ਰਾਜਾ ਸਿੰਘ ਭੋਡੀਪੁਰਾ ਨੂੰ ਸਰਕਲ ਜਲਾਲ, ਪਰਮਜੀਤ ਕੌਰ ਬਰਾੜ ਪਤਨੀ ਰਾਜਵਿੰਦਰ ਸਿੰਘ ਬਰਾੜ ਨੂੰ ਸਰਕਲ ਭਗਤਾ ਭਾਈਕਾ ਅਤੇ ਕਰਮਜੀਤ ਕੌਰ ਪਤਨੀ ਦਰਸ਼ਨ ਸਿੰਘ ਮਲੂਕਾ ਨੂੰ ਸਰਕਲ ਕੋਠਾ ਗੁਰੂ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਿਕੰਦਰ ਸਿੰਘ ਮਲੂਕਾ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਔਰਤਾਂ ਨੂੰ ਸੱਤਾ ਵਿਚ ਬਰਾਬਰੀ ਦਾ ਹਿੱਸਾ ਦੇਣ ਵਾਲੀ ਦੇਸ਼ ਦੀ ਸਭ ਤੋਂ ਪਹਿਲੀ ਪਾਰਟੀ ਹੈ, ਜਿਸ ਸਮੇਂ ਵਿਚ ਦੁਨੀਆ ਦੇ ਕਿਸੇ ਵੀ ਦੇਸ਼ ‘ਚ ਔਰਤਾਂ ਨੂੰ ਵੋਟ ਪਾਉਣ ਦਾ ਵੀ ਅਧਿਕਾਰ ਨਹੀਂ ਸੀ ਉਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜੋ ਆਪਣੇ ਆਪ ‘ਚ ਇਤਿਹਾਸਕ ਫੈਸਲਾ ਸੀ। ਸ੍ਰੋਮਣੀ ਅਕਾਲੀ ਦਲ ਨੇ ਸਿਆਸੀ ਖੇਤਰ ਵਿਚ ਵੀ ਔਰਤਾਂ ਨੂੰ ਹਮੇਸ਼ਾ ਵੱਧ ਤੋਂ ਵੱਧ ਹਿੱਸੇਦਾਰੀ ਦੀ ਪੈਰਵਾਈ ਕੀਤੀ। ਮਲੂਕਾ ਨੇ ਕਿਹਾ ਆਉਣ ਵਾਲੇ ਸਮੇਂ ਵਿਚ ਸੂਬੇ ਦੀ ਰਾਜਨੀਤੀ ‘ਚ ਔਰਤਾਂ ਦੀ ਅਹਿਮ ਭੂਮਿਕਾ ਹੋਵੇਗੀ। ਸ੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਯੋਗਦਾਨ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਫੈਸਲਾ ਕੁੰਨ ਸਾਬਿਤ ਹੋਵੇਗਾ। ਇਸ ਮੌਕੇ ਨਵਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਿਕੰਦਰ ਸਿੰਘ ਮਲੂਕਾ ਦਾ ਅਹਿਮ ਨਿਯੁਕਤੀਆਂ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਪੀ ਗਈ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਜਮੀਨੀ ਪੱਧਰ ਤੇ ਮਜ਼ਬੂਤ ਕਰਨ ਤੇ ਪਿੰਡਾਂ ਵਿਚ ਔਰਤਾਂ ਨੂੰ ਦਲ ਨਾਲ ਜੋੜਨ ਲਈ ਘਰ ਘਰ ਤੱਕ ਪਹੁੰਚ ਕਰਨਗੇ।