ਖੇਤੀਬਾੜੀ ਵਿਭਾਗ ਬਲਾਕ ਸੰਗਤ ਵੱਲੋਂ ਕਿਸਾਨ ਗੋਸ਼ਟੀ ਲਾਈ ਗਈ ਖੇਤੀਬਾੜੀ ਵਿਭਾਗ ਬਲਾਕ ਸੰਗਤ ਵੱਲੋਂ ਕਿਸਾਨ ਗੋਸ਼ਟੀ ਲਾਈ ਗਈ
Publish Date: Wed, 12 Aug 2026 04:38 PM (IST)
Updated Date: Wed, 12 Aug 2026 04:41 PM (IST)
ਧਰਮਪਾਲ ਸ਼ਰਮਾ, ਪੰਜਾਬੀ ਜਾਗਰਣ ਸੰਗਤ ਮੰਡੀ ਬਲਾਕ ਸੰਗਤ ਦੇ ਪਿੰਡ ਬਾਂਡੀ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਡਾ ਮਨੋਜ ਕੁਮਾਰ ਖੇਤੀਬਾੜੀ ਅਫ਼ਸਰ ਸੰਗਤ ਦੀ ਅਗਵਾਈ ਹੇਠ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਲਈ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਪ ਵਿਚ ਡਾ. ਭਰਪੂਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਨਰਮੇ ਦੀ ਫਸਲ ’ਤੇ ਮੌਕੇ ਅਨੁਸਾਰ ਖਾਦਾਂ ਦੀ ਵਰਤੋਂ, ਖੁਰਾਕੀ ਤੱਤਾਂ ਦੀ ਸਪਰੇਅ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿਚ 13:00:45 ਦੀ ਸਪਰੇਅ 4 ਕਿਲੋ ਪ੍ਰਤੀ ਏਕੜ 200 ਲੀਟਰ ਪਾਣੀ ਵਿਚ ਹਫਤੇ ਦੇ ਵਕਫੇ ਨਾਲ 3 ਛਿੜਕਾਅ ਕਰਨ ਦੀ ਅਪੀਲ ਕੀਤੀ। ਨਾਲ ਹੀ 1 ਕਿਲੋ ਮੈਗਨੀਸੀਅਮ ਸਲਫੇਟ 125 ਲੀਟਰ ਪਾਣੀ ਚ ਛਿੜਕਾਅ ਦੀ ਅਪੀਲ ਕੀਤੀ। ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਸਰਵਪੱਖੀ ਰੋਕਥਾਮ ਲਈ ਸਿਫਾਰਸ਼ ਕੀਟਨਾਸ਼ਕ ਦੀ ਸਹੀ ਮਾਤਰਾ ਅਤੇ ਢੰਗ ਬਾਰੇ ਜਾਣਕਾਰੀ ਦਿੱਤੀ। ਨਮੀਂ ਭਰੇ ਮੌਸਮ ਨੂੰ ਵੇਖ ਦੇ ਹੋਏ ਨਰਮੇ ਦੀਆਂ ਬੀਮਾਰੀਆਂ ਲਈ ਇਕ ਛਿੜਕਾਅ ਉਲੀਨਾਸ਼ਕ ਦਾ ਕਰਨ ਲਈ ਕਿਹਾ ਗਿਆ। ਨਰਮੇ ਦੀ ਸਰਕਾਰੀ ਖਰੀਦ ਬਾਰੇ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਕਰਨ ਦੀ ਜਾਣਕਾਰੀ ਦਿੱਤੀ। ਡਾ. ਦਿਲਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਝੋਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਖਾਦਾਂ ਦੀ ਵਰਤੋਂ ਸਹੀ ਸਮੇਂ ਯੂਰੀਆ ਖਾਦ ਪੂਰੀ ਕਰਨ, ਪੱਤਾ ਲਪੇਟ ਅਤੇ ਗੋਬ ਦੀ ਸੁੰਡੀ ਦਾ ਆਰਥਿਕ ਕਗਾਰ ਪੱਧਰ ਵੇਖ ਕੇ ਕੀਟਨਾਸ਼ਕ ਦਾ ਛਿੜਕਾਅ। ਨਿਸਾਰੇ ਸਮੇਂ ਹਲਦੀ ਰੋਗ ,ਸੀਥ ਬਲਾਈਟ ਵਰਗੀਆਂ ਬਿਮਾਰੀਆਂ ਤੋਂ ਬਚਾ ਲਈ ਸਿਫਾਰਸ਼ ਉਲੀਨਾਸ਼ਕ ਦੀ ਵਰਤੋਂ ਅਤੇ ਤੇਲੇ, ਹੋਪਰ ਲਈ ਕੀਟਨਾਸ਼ਕ ਅਤੇ ਸਹੀ ਸਪਰੇਅ ਦੇ ਢੰਗ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਡਾ. ਮਨੋਜ ਕੁਮਾਰ ਖੇਤੀਬਾੜੀ ਅਫ਼ਸਰ ਸੰਗਤ ਵੱਲੋਂ ਕਿਸਾਨਾਂ ਨੂੰ ਬੇਲੋੜੇ ਖੇਤੀ ਖ਼ਰਚੇ ਘਟਾਉਣ ਅਤੇ ਖੇਤੀ ਨਾਲ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ ਤਾਂ ਜੋ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਰਸਾਇਣ ਖਾਦਾਂ ਦੀ ਵਰਤੋਂ ਦੇ ਨਾਲ ਜੈਵਿਕ ਖਾਦਾਂ ਦੀ ਵਰਤੋਂ ਨੂੰ ਪਹਿਲ ਦੇਣ ਤੇ ਜ਼ੋਰ ਦਿੱਤਾ। ਘਰੇਲੂ ਬਗੀਚੀ ਤਿਆਰ ਕਰਨ ਦੇ ਫਾਇਦੇ ਅਤੇ ਢੰਗ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਲਈ ਫੀਰੋਮਨ ਟ੍ਰੈਪ ਅਤੇ ਵਾਤਾਵਰਨ ਦੀ ਸੰਭਾਲ ਲਈ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਕੈਂਪ ਦੌਰਾਨ ਪਿੰਡ ਬਾਂਡੀ ਦੇ ਵੱਡੀ ਗਿਣਤੀ ਵਿਚ ਕਿਸਾਨ ਨਾਲ ਖੇਤੀਬਾੜੀ ਵਿਭਾਗ ਦੇ ਰਮਨਦੀਪ ਕੌਰ ਬੀ ਟੀਮ ਐਮ, ਅਰਸ਼ਦੀਪ ਕੌਰ ਏ ਐ ਆਈ, ਕਰਮਜੀਤ ਸਿੰਘ ਏ ਟੀ ਐਮ, ਨਵਤੇਜ ਸਿੰਘ ਹਾਜ਼ਰ ਰਹੇ।