ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਖੇਤੀ ਟੈਕਨੋਕਰੇਟਸ ਪਹੁੰਚੇ ਖੇਤੀ ਮੰਤਰੀ ਦੇ ਪਿੰਡ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਖੇਤੀ ਟੈਕਨੋਕਰੇਟਸ ਪਹੁੰਚੇ ਖੇਤੀ ਮੰਤਰੀ ਦੇ ਪਿੰਡ
Publish Date: Mon, 16 Nov 2026 05:22 PM (IST)
Updated Date: Mon, 16 Nov 2026 05:24 PM (IST)
ਸੀਨੀਅਰ ਰਿਪੋਰਟਰ ਬਠਿੰਡਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਬੈਨਰ ਹੇਠ ਸਤੰਬਰ ਮਹੀਨੇ ਤੋਂ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਹੈ। ਪੀਡੀਐੱਸਏ ਪੰਜਾਬ ਦੇ ਸੂਬਾ ਪ੍ਰਧਾਨ ਡਾ ਹਰਮਨਦੀਪ ਸਿੰਘ ਘੁੰਮਣ ਨੇ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਮੁੱਖ ਮੰਗਾਂ ਜਿਵੇਂ ਲੰਮੇ ਸਮੇਂ ਤੋਂ ਲਟਕ ਰਹੀ ਯੋਗ ਉਮੀਦਵਾਰਾਂ ਦੀ ਪਦਉੱਨਤੀ, 1986 ਤੋਂ ਚੱਲ ਰਹੀ ਵੈਟਰਨਰੀ ਅਫ਼ਸਰਾਂ ਦੇ ਬਰਾਬਰ ਪੇ ਪੈਰਿਟੀ ਬਹਾਲ ਕਰਨ, ਵੱਡੇ ਪੱਧਰ ਤੇ ਖਾਲੀ ਪਈਆਂ ਅਸਾਮੀਆਂ ਤੇ ਨਵੀਆਂ ਭਰਤੀਆਂ, ਖੇਤੀ ਟੈਕਨੋਕਰੇਟਸ ਦੀਆਂ ਅਸਾਮੀਆਂ ਤੇ ਨਾਨ ਟੈਕਨੀਕਲ ਤਾਇਨਾਤੀਆਂ ਕਰਨ ਵਿਰੁੱਧ ਹੁਣ ਤੱਕ ਤਿੰਨ ਜ਼ੋਨ ਪੱਧਰੀ ਧਰਨੇ ਅਮ੍ਰਿਤਸਰ, ਬਠਿੰਡਾ ਅਤੇ ਲੁਧਿਆਣਾ ਵਿਖੇ ਲੱਗਣ ਦੇ ਬਾਵਜੂਦ ਸਰਕਾਰ ਵੱਲੋਂ ਮੰਗਾਂ ਦੀ ਪੂਰਤੀ ਸਬੰਧੀ ਕੋਈ ਸੰਜੀਦਗੀ ਨਹੀਂ ਦਿਖਾਈ। ਹੁਣ ਤੱਕ ਡਾਇਰੈਕਟਰ ਖੇਤੀਬਾੜੀ ਵੱਲੋਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ 2 ਮੀਟਿੰਗਾਂ ਕਰਨ ਦੇ ਬਾਵਜੂਦ ਸਾਰੀਆਂ ਮੰਗਾਂ ਤੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਡਾ ਸੁਖਚੈਨ ਸਿੰਘ, ਸਤਵਿੰਦਰਬੀਰ ਸਿੰਘ, ਮਨਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਜਸਪਾਲ ਸਿੰਘ ਧੰਜੂ, ਵਿਕਰਾਂਤ ਹੁਣਾ ਨੇ ਕਿਹਾ ਕਿ ਸਰਕਾਰ ਦੀ ਖੇਤੀ ਟੈਕਨੋਕਰੇਟਸ ਨਾਲ ਬੇਰੁਖੀ ਦੇ ਵਿਰੋਧ ਵਜੋਂ ਅੱਜ ਮਿਤੀ 15-11-2026 ਨੂੰ ਪੰਜਾਬ ਭਰ ਤੋਂ ਖੇਤੀ ਟੈਕਨੋਕਰੇਟਸ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਆਪਣੇ ਦੁਖੜੇ ਰੋਣ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਖੇਤੀ ਮੰਤਰੀ ਵੱਲੋਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਉਪਰੰਤ ਸਮੂਹ ਸਾਥੀਆਂ ਵਿੱਚ ਆ ਕੇ ਪਦਉਨਤੀ ਕਰਨ ਸਬੰਧੀ ਅਗਲੇ ਹਫ਼ਤੇ ਪੱਤਰ ਜਾਰੀ ਕਰਨ ਅਤੇ ਬਾਕੀ ਮੰਗਾਂ ਤੇ ਵਿਚਾਰ ਕਰਕੇ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਐਸੋਸੀਏਸ਼ਨ ਦੇ ਨੁਮਾਇੰਦਿਆਂ ਕਿਹਾ ਕਿ ਜੇਕਰ ਅਗਲੇ ਹਫ਼ਤੇ ਵੀ ਸਰਕਾਰ ਵੱਲੋਂ ਸਾਡੀਆਂ ਮੰਗਾਂ ਦੀ ਪੂਰਤੀ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਤਾਂ ਐਸੋਸੀਏਸ਼ਨ ਦੇ ਫੈਸਲੇ ਅਨੁਸਾਰ ਖੇਤੀ ਭਵਨ ਮੋਹਾਲੀ ਵਿਖੇ ਸਮੂਹ ਪੰਜਾਬ ਦੇ ਖੇਤੀ ਟੈਕਨੋਕਰੇਟਸ, ਰਿਟਾਇਰਡ ਸਾਥੀਆਂ, ਖੇਤੀਬਾੜੀ ਵਿਸੇ਼ ਦੀ ਪੜ੍ਹਾਈ ਕੀਤੇ ਵਿਦਿਆਰਥੀਆਂ ਅਤੇ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।