ਐਡਵੋਕੇਟ ਮਨਦੀਪ ਸਿੰਘ ਸਿੱਧੂ ਫੂਲ ਬਣੇ ਭਾਜਪਾ ਬਠਿੰਡਾ ਦਿਹਾਤੀ ਦੇ ਯੂਥ ਪ੍ਰਧਾਨ
ਐਡਵੋਕੇਟ ਮਨਦੀਪ ਸਿੰਘ ਸਿੱਧੂ ਫੂਲ ਬਣੇ ਭਾਜਪਾ ਬਠਿੰਡਾ ਦਿਹਾਤੀ ਦੇ ਯੂਥ ਪ੍ਰਧਾਨ
Publish Date: Wed, 04 Nov 2026 06:01 PM (IST)
Updated Date: Wed, 04 Nov 2026 06:02 PM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ ਭਾਈ ਰੂਪਾ ਭਾਰਤੀ ਜਨਤਾ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਅੱਜ ਰਾਮਪੁਰਾ ਮੰਡੀ ਵਿਖੇ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਮੌਕੇ ਐਡਵੋਕੇਟ ਸ. ਮਨਦੀਪ ਸਿੰਘ ਸਿੱਧੂ ਫੂਲ ਨੂੰ ਭਾਜਪਾ ਬਠਿੰਡਾ ਦਿਹਾਤੀ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਯੂਥ ਪ੍ਰਧਾਨ ਮਨਦੀਪ ਸਿੰਘ ਸਿੱਧੂ ਫੂਲ ਨੇ ਪਾਰਟੀ ਦੀ ਹਾਈਕਮਾਂਡ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸ. ਗੁਰਪ੍ਰੀਤ ਸਿੰਘ ਮਲੂਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਪ੍ਰਸਿੱਧ ਗੀਤਕਾਰ ਤੇ ਗਾਇਕ ਬੂਟਾ ਭਾਈ ਰੂਪਾ, ਜਨਰਲ ਸਕੱਤਰ ਕਿਸਾਨ ਮੋਰਚਾ ਪੰਜਾਬ, ਜਸਪ੍ਰੀਤ ਸਿੰਘ ਜੱਸਾ, ਸੈਕਟਰੀ ਯੁਵਾ ਮੋਰਚਾ ਪੰਜਾਬ, ਗੁਰਤੇਜ ਸਿੰਘ ਰਾਣਾ ਮਾਨ ਫੂਲ, ਮੇਜਰ ਸਿੰਘ ਬਰਾੜ, ਕਰਮਪਾਲ ਸਿੰਘ ਭੁੱਲਰ, ਕੁਲਦੀਪ ਸਿੰਘ ਚੇਲਾ, ਗੁਰਵਿੰਦਰ ਬੱਲੋ, ਸੱਤਪਾਲ ਸ਼ਰਮਾ ਰਾਮਪੁਰਾ, ਹਰਵੰਤ ਸਿੰਘ ਗੁੰਮਟੀ, ਐਡਵੋਕੇਟ ਜਸਪ੍ਰੀਤ ਸਿੰਘ ਸਿੱਧੂ, ਭਾਰਤ ਭੂਸ਼ਣ ਜੈਨ, ਅੰਮ੍ਰਿਤਪਾਲ ਸਿੰਘ ਔਲਖ ਅਤੇ ਗੁਰਜੀਤ ਗੋਰਾ ਦਿਉਣ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।