ਜ਼ਮੀਨੀ ਵਿਵਾਦ ਨੂੰ ਕਰੀਬ ਡੇਢ ਦਰਜਨ ਲੋਕ ਟੈਂਕੀ ’ਤੇ ਚੜ੍ਹੇ ਜਮੀਨੀ ਵਿਵਾਦ ਨੂੰ ਕਰੀਬ ਡੇਢ ਦਰਜਨ ਲੋਕ ਟੈਂਕੀ ’ਤੇ ਚੜ੍ਹੇ
Publish Date: Sun, 15 Nov 2026 06:19 PM (IST)
Updated Date: Sun, 15 Nov 2026 06:21 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਨੇੜਲੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਜ਼ਮੀਨੀ ਵਿਵਾਦ ਕਾਰਨ ਪਿੰਡ ਦੇ ਕਰੀਬ ਦੋ ਦਰਜਨ ਦੇ ਪਰਿਵਾਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਟੈਂਕੀ ’ਤੇ ਚੜ੍ਹੇ ਪਰਿਵਾਰਕ ਲੋਕਾਂ ਵੱਲੋਂ ਇਨਸਾਫ ਲੈਣ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਾਣੀ ਵਾਲੀ ਤੇ ਕਰੀਬ 10 ਮਰਦ, 8 ਔਰਤਾਂ ਤੇ ਕੁਝ ਬੱਚੇ ਵੀ ਇਨਸਾਫ ਲਈ ਸੰਘਰਸ਼ ਕਰ ਰਹੇ ਹਨ। ਪਿੰਡ ਦਿਆਲਪੁਰਾ ਮਿਰਜ਼ਾ ਦੇ ਮਹਿਰਾ ਸਿੱਖ ਪ੍ਰੀਵਾਰ ਨਾਲ ਸਬੰਧਤ ਅਮ੍ਰਿਤਪਾਲ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿਚ ਆਪਣੀ ਜ਼ਮੀਨ ਪੰਜ ਪੀੜੀਆਂ ਤੋ ਵਾਹ ਬੀਜ ਰਹੇ ਸਨ, ਜਿਸ ਦੀਆਂਗਿਰਦਾਵਰੀਆਂ ਵੀ ਉਨ੍ਹਾਂ ਪਰਿਵਾਰਾਂ ਦੇ ਨਾਮ ਸਨ। ਉਨ੍ਹਾਂ ਮੁਤਾਬਕ ਇਹ ਜ਼ਮੀਨ ਇਨ੍ਹਾਂ ਪਰਿਵਾਰਾਂ ਨੂੰ ਪਿੰਡਦੇ ਸਰਦਾਰ ਭਾਈਚਾਰੇ ਵੱਲੋ ਪੁਰਾਣੇ ਸਮਿਆਂ ਵਿਚ ਖੂਹਾਂ ਤੋਂ ਪਾਣੀ ਭਰਨ ਬਦਲੇ ਦਾਨ ਵਿਚ ਦਿੱਤੀਆਂ ਗਈਆਂ ਸਨ। ਇਸ ਮੌਕੇ ਪੀੜਤਾਂ ਨੇ ਪਿੰਡ ਦੇ ਹੀ ਸਰਪੰਚ ਦੇ ਬੇਟੇ ਸਮੇਤ ਮਾਲ ਵਿਭਾਗ ਦੇ ਕੁਝ ਅਧਿਕਾਰੀਆਂ ਉਪਰ ਜਾਅਲੀ ਦਸਤਾਵੇਜ਼ਾਂ ਨਾਲ ਜ਼ਮੀਨ ਹਥਿਆਉਣ ਦਾ ਕਥਿਤ ਦੋਸ਼ ਲਗਾਏ ਜਾ ਰਹੇਹਨ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮਨੋਜ ਕੁਮਾਰ ਡੀਐੱਸਪੀ ਫੂਲ ਤੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਵੱਲੋਂ ਮੌਕੇ ਉਪਰ ਪਹੁੰਚ ਕੇ ਗੱਲਬਾਤ ਕੀਤੀ ਗਈ। ਡੀਐੱਸਪੀ ਮਨੋਜ ਕੁਮਾਰ ਨੇ ਮਾਮਲਾ ਸੁਲਝਾਉਣਦੀ ਬੇਹੱਦ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਇਸ ਉਪਰੰਤ ਐਸਡੀਐਮ ਫੂਲ ਅਤੇ ਤਹਿਸੀਲਦਾਰ ਫੂਲਵੀ ਮੌਕੇ ਉਪਰ ਪਹੁੰਚੇ। ਉਕਤ ਵਲੋਂ ਪਰਿਵਾਰਾਂ ਨਾਲ ਲੰਮਾ ਵਕਤ ਚੱਲੀ ਗੱਲਬਾਤ ਦਾ ਕੋਈ ਨਤੀਜਾ ਨਾ ਨਿਕਲਿਆ। ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ ਦੀ ਤੁਰੰਤ ਪੂਰਤੀ ਕਰਨ ਲਈ ਜਿੱਦ ਤੇ ਬਰਕਰਾਰ ਸਨ। ਖਬਰ ਲਿਖੇ ਜਾਣ ਤੱਕ ਪੀੜਤ ਪਰਿਵਾਰ ਟੈਂਕੀ ’ਤੇ ਚੜ੍ਹੇ ਹੋਏ ਸਨ। ਇਸ ਮਾਮਲੇ ਸਬੰਧੀ ਪਰਿਵਾਰਾਂ ਦੇ ਦੋਸਾਂਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨ ਦੇ ਅਸਲੀ ਮਾਲਕਾਂ ਪਾਸੋਂ 12 ਏਕੜ ਜ਼ਮੀਨਮੁੱਖ ਖਰੀਦੀ ਹੈ, ਜਿਸ ਵਿਚੋਂ ਉਨ੍ਹਾਂ ਨੂੰ 5 ਏਕੜ ਕਮੀਨ ਦਾ ਕਬਜ਼ਾਂ ਉਨ੍ਹਾਂ ਨੂੰ ਮਿਲ ਚੁੱਕਾ ਹੈ। ਹਿਣ 7 ਏਕੜ ਜ਼ਮੀਨ ਦਾ ਕਬਜ਼ਾ ਲੈਣਾ ਬਾਕੀ ਹੈ। ਉਨ੍ਹਾਂ ਆਪਣੇ ਉਪਰ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦੇ ਹੋਏ ਦੋਸ਼ਾਂ ਨੂੰ ਝੂਠੇ ਅਤੇ ਬੇ-ਬੁਨਿਅਦ ਕਰਾਰ ਦਿੱਤਾ।