ਆਪ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਦਲ-ਦਲ ‘ਚ ਡੋਬ ਰਹੀ ਹੈ : ਝਿੱਜਰ ਆਪ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਦਲ-ਦਲ ‘ਚ ਡੋਬ ਰਹੀ ਹੈ-ਝਿੱਜਰ
Publish Date: Fri, 04 Sep 2026 03:56 PM (IST)
Updated Date: Fri, 04 Sep 2026 03:58 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵ ਨਿਯੁਕਤ ਵਰਕਿੰਗ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਮਹਿਰਾਜ ਵੱਖ ਵੱਖ ਨਵ ਨਿਯੁਕਤ ਅਹੁਦੇਦਾਰ ਸਾਥੀਆਂ ਸਮੇਤ ਸਰਬਜੀਤ ਸਿੰਘ ਝਿੱਜਰ ਕੌਮੀ ਪ੍ਰਧਾਨ ਯੂਥ ਵਿੰਗ ਨੂੰ ਮਿਲੇ। ਇਸ ਮੌਕੇ ਝਿੱਜਰ ਨੇ ਹਰਿੰਦਰ ਸਿੰਘ ਹਿੰਦਾ ਮਹਿਰਾਜ ਸਮੇਤ ਵੱਖ ਵੱਖ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਦਲ ਦੀ ਮਜ਼ਬੂਤੀ ਸਬੰਧੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਦਲ ਦਲ ਵਿਚ ਡੋਬ ਰਹੀ ਹੈ ਜੋ ਕਿ ਪੰਜਾਬੀ ਦੇ ਲੋਕਾਂ ਲਈ ਬੇਹੱਦ ਵਾਲੀ ਗੱਲ ਹੈ। ਉਸ ਮੌਕੇ ਯੂਥ ਆਗੂ ਸੰਦੀਪ ਸਿੰਘ ਬਾਠ, ਗਗਨਦੀਪ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਗੁਰਪ੍ਰੀਤ ਸਿੰਘ ਘੰਡਾ ਬਨਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜਸ ਪੀਪਲੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਬੇਅੰਤ ਸਿੰਘ ਪਟਵਾਰੀ, ਹਰਦੀਪ ਸਿੰਘ ਹਮੀਰਗੜ੍ਹ ਜਥੇਬੰਦਕ ਸਕੱਤਰ ਯੂਥ ਅਕਾਲੀ ਦਲ, ਸੁਖਚੈਨ ਸਿੰਘ ਪਿੰਟੂ ਜਲਾਲ ਪ੍ਰਚਾਰ ਸਕੱਤਰ ਯੂਥ ਅਕਾਲੀ ਦਲ, ਸੁਖਜਿੰਦਰ ਸਿੰਘ ਖਾਨਦਾਨ ਸਰਕਲ ਪ੍ਰਧਾਨ, ਜੱਸੀ ਕੌਰ ਸਿੰਘ ਵਾਲਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਸਰਬਜੀਤ ਸਿੰਘ ਕਾਂਗੜ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਸੁਖਪ੍ਰੀਤ ਸਿੰਘ ਗੁਮਟੀ, ਸੁਖਚੈਨ ਸਿੰਘ ਆਦਿ ਨੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਝਿੱਜਰ ਨੂੰ ਭਰੋਸਾ ਦਿੱਤਾ ਕਿ ਉਹ ਅਗਾਮੀ ਵਿਧਾਨ ਸਭਾ ਜਿੱਤਣ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਹਰ ਸੰਭਵ ਯਤਨ ਕਰਨਗੇ।