ਲਹਿਰਾ ਬੇਗਾ ਵਿਖੇ ਕ੍ਰਿਕਟ ਟੂਰਨਾਮੈਂਟ ਦੇ ਜੇਤੂਆਂ ਨੂੰ ਆਪ ਦੇ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਵੰਡੇ ਇਨਾਮ
ਲਹਿਰਾ ਬੇਗਾ ਵਿਖੇ ਕ੍ਰਿਕਟ ਟੂਰਨਾਮੈਂਟ ਦੇ ਜੇਤੂਆਂ ਨੂੰ ਆਪ ਦੇ ਐਡਵੋਕੇਟ ਲੇਖਪ੍ਰੀਤ ਸਿੰਘ ਨੇ ਵੰਡੇ ਇਨਾਮ
Publish Date: Sun, 04 Oct 2026 05:16 PM (IST)
Updated Date: Sun, 04 Oct 2026 05:17 PM (IST)
ਹਰਮੇਲ ਸਾਗਰ ਪੰਜਾਬੀ ਜਾਗਰਣ ਭੁੱਚੋ ਮੰਡੀ ਧੰਨ-ਧੰਨ ਬਾਬਾ ਮਾਲੋਰਾਮ ਜੀ ਕਲੱਬ ਲਹਿਰਾ ਬੇਗਾ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਛੇ ਟੀਮਾਂ ਨੇ ਭਾਗ ਲਿਆ। ਟੀਮਾਂ ਨੂੰ ਦੋ ਕੈਟਾਗਰੀਆਂ ਵਿੱਚ ਵੰਡਿਆ ਗਿਆ। ਏ ਕੈਟਾਗਰੀ ਦੇ ਫਾਈਨਲ ਮੁਕਾਬਲੇ ਵਿੱਚ ਭੁੱਚੋ-11 ਅਤੇ ਬਾਲਾਜੀ ਦੀਆ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੁਕਾਬਲੇ ਵਿੱਚ ਭੁੱਚੋ-11 ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬਾਲਾਜੀ ਦੀ ਟੀਮ ਦੂਜੇ ਸਥਾਨ ’ਤੇ ਰਹੀ। ਟੂਰਨਾਮੈਂਟ ਦੌਰਾਨ ਸੁਖੀ ਨੂੰ ਮੈਨ ਆਫ਼ ਦਾ ਮੈਚ, ਤਜਿੰਦਰ ਸਿੰਘ ਨੂੰ ਬੈਸਟ ਬਾਲਰ ਅਤੇ ਪ੍ਰਿਤਪਾਲ ਸਿੰਘ ਨੂੰ ਬੈਸਟ ਬੈਟਸਮੈਨ ਚੁਣਿਆ ਗਿਆ। ਏ ਕੈਟਾਗਰੀ ਵਿੱਚ ਰਾਜੀਵ ਨੂੰ ਮੈਨ ਆਫ਼ ਦਾ ਸੀਰੀਜ਼, ਜਦਕਿ ਏ ਕੈਟਾਗਰੀ ਵਿੱਚ ਮਨਿੰਦਰ ਭੁੱਲਰ ਨੂੰ ਮੈਨ ਆਫ਼ ਦਾ ਸੀਰੀਜ਼ ਦਾ ਖਿਤਾਬ ਦਿੱਤਾ ਗਿਆ। ਇਨਾਮ ਵੰਡ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਲੇਖ ਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੀ ਟੀਮ ਦੇ ਮੈਂਬਰ ਵੀ ਹਾਜ਼ਰ ਰਹੇ। ਐਡਵੋਕੇਟ ਲੇਖ ਪ੍ਰੀਤ ਸਿੰਘ ਵੱਲੋਂ ਜੇਤੂ ਟੀਮਾਂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਕਲੱਬ ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ, ਖਿਡਾਰੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।