ਰਾਜਗੜ੍ਹ ‘ਚ ਆਧਾਰ ਕਾਰਡ ਕੈਂਪ ਲਗਾਇਆ
ਰਾਜਗੜ੍ਹ ‘ਚ ਆਧਾਰ ਕਾਰਡ ਕੈਂਪ ਲਗਾਇਆ
Publish Date: Sun, 13 Sep 2026 04:07 PM (IST)
Updated Date: Sun, 13 Sep 2026 04:08 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਨੇੜਲੇ ਪਿੰਡ ਰਾਜਗੜ੍ਹ ਵਿਖੇ ਗ੍ਰਾਮ ਪੰਚਾਇਤ ਰਾਜਗੜ੍ਹ ਵੱਲੋਂ ਆਧਾਰ ਕਾਰਡ ਕੈਂਪ ਲਗਾਇਆ ਗਿਆ। ਨੌਜਵਾਨ ਸਰਪੰਚ ਦੀਪਕ ਸ਼ਰਮਾ ਰਾਜਗੜ੍ਹ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਦੇ ਆਮ ਅਤੇ ਕਿਰਤੀ ਲੋਕ ਸਰਕਾਰ ਦੀਆਂ ਕਈ ਸਹੂਲਤਾ ਤੋਂ ਆਧਾਰ ਕਾਰਡ ਵਿਚਲੀਆਂ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਹੀ ਵਾਂਝੇ ਰਹਿ ਜਾਂਦੇ ਹਨ। ਜਿਸ ਕਾਰਨ ਮਹਿਕਮੇਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਸੁਪਰਡੈਂਟ ਆਫ ਪੋਸਟ ਆਫਿਸ ਬਠਿੰਡਾ ਵੱਲੋਂ ਇੱਕ ਰੋਜਾ ਕੈਂਪ ਪਿੰਡ ਰਾਜਗੜ੍ਹ ਦੇ ਪੰਚਾਇਤ ਘਰ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਪ੍ਰਮੋਧ ਸਿੰਘ ਕਲਰਕ ਨੇ ਸਲਾਘਾਯੋਗ ਸੇਵਾ ਨਿਭਾਈ ਅਤੇ ਪਿੰਡ ਦੇ 50 ਤੋਂ ਵੱਧ ਵਿਅਕਤੀਆਂ ਨੇ ਲਾਭ ਲਿਆ। ਸਰਪੰਚ ਦੀਪਕ ਸ਼ਰਮਾਂ ਨੇ ਕਿਹਾ ਕਿ ਬਹੁਤ ਦੁੱਖ ਹੁੰਦਾ ਜਦੋਂ ਪਿੰਡ ਦੇ ਗਰੀਬ ਲੋਕ ਸਿਰਫ ਇਸ ਲਈ ਆਧਾਰ ਕਾਰਡ ਵਿੱਚ ਸੋਧ ਨਹੀ ਕਰਵਾ ਸਕਦੇ ਸੀ ਅਤੇ ਉਹਨਾ ਨੂੰ ਸੇਵਾ ਕੇਂਦਰਾਂ ਤੱਕ ਲਿਜਾਣ ਵਾਲਾ ਕੋਈ ਨਹੀ ਹੁੰਦਾ। ਉਹਨਾਂ ਦੱਸਿਆ ਕਿ ਗਰੀਬ ਅਤੇ ਕਿਰਤੀ ਲੋਕਾਂ ਲਈ ਅਗਲੇ ਹਫ਼ਤੇ ਭਲਾਈ ਅਫਸਰ ਦੇ ਵਿਭਾਗ ਵੱਲੋਂ ਕੈਂਪ ਲਗਵਾ ਰਹੇ ਹਾਂ, ਜਿਸ ਵਿੱਚ ਖਾਸ ਤੌਰ ਤੇ ਮਜਦੂਰਾਂ ਦੀਆਂ ਲਾਭਪਾਤਰੀ ਕਾਪੀਆਂ ਬਣਾਈਆ ਜਾਣਗੀਆਂ। ਇਸ ਸਮੇਂ ਸਮੂਹ ਪੰਚਾਇਤ ਮੈਂਬਰ ਵੀ ਮੌਜੂਦ ਰਹੇ।